ਸਾਡੇ ਨਾਲ ਸ਼ਾਮਲ

Follow us

20.6 C
Chandigarh
Wednesday, January 21, 2026
More
    Home Breaking News ਰੰਜਿਸ਼ ਕਾਰਨ ਗਈ...

    ਰੰਜਿਸ਼ ਕਾਰਨ ਗਈ ਨੌਜਵਾਨ ਦੀ ਜਾਨ

    Young Man, Injured, Rage

    ਜਲਾਲਾਬਾਦ (ਰਜਨੀਸ਼ ਰਵੀ/ਸੱਚ ਕਹੂੰ ਨਿਊਜ)। ਸ੍ਰੀ ਮੁਕਤਸਰ ਸਾਹਿਬ ਰੋਡ ਤੇ ਸਥਿਤ ਪਿੰਡ ਘਾਂਗਾ ਖੁਰਦ ‘ਚ ਬੀਤੀ ਸ਼ਾਮ ਰੰਜਿਸ਼ ਦੇ ਚਲਦਿਆਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸਰਵਨ ਸਿੰਘ ਲਾਗਲੇ ਪਿੰਡ ਘਾਂਗਾ ਕਲਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਜੰਗੀਰ ਸਿੰਘ ਦੇ ਬਿਆਨਾਂ ਤੇ ਕਤਲ ਕਰਨ ਦੇ ਦੋਸ਼ ‘ਚ ਚਾਰ ਵਿਅਕਤੀਆਂ ਬਲਜੀਤ ਸਿੰਘ ਪੁੱਤਰ ਨੰਦ ਸਿੰਘ, ਦਲਜੀਤ ਸਿੰਘ ਪੁੱਤਰ ਨੰਦ ਸਿੰਘ, ਬਲਵਿੰਦਰ ਸਿੰਘ ਉਰਫ ਡਾਕਟਰ ਪੁੱਤਰ ਭਜਨ ਸਿੰਘ, ਜੱਗਾ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਘਾਂਗਾ ਕਲਾ ਖਿਲਾਫ ਧਾਰਾ 302,34 ਆਈਪੀਸੀ ਦੇ ਤਹਿਤ ਮੁਕੱਦਮਾ ਦਰਜ਼ ਕੀਤਾ ਹੈ। (Murder)

    ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਜੰਗੀਰ ਸਿੰਘ ਪੁੱਤਰ ਕਰਨੈਲ ਸਿੰਘ ਨੇ ਵਾਸੀ ਘਾਂਗਾ ਕਲਾਂ ਨੇ ਦੱਸਿਆ ਕਿ ਉਸਦਾ ਬੇਟਾ ਸਰਵਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਘਾਂਗਾ ਕਲਾ ਸੀਮਿੰਟ ਲੈਣ ਲਈ ਬੱਸ ਅੱਡਾ ਘਾਂਗਾ ਖੁਰਦ ਗਿਆ ਸੀ ਤਾਂ ਉਕਤ ਦੋਸ਼ੀਆਂ ਨੇ ਮਿਲਕੇ ਰੰਜਿਸ਼ ਦੇ ਚਲਦਿਆਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ।ਮ੍ਰਿਤਕ ਦੀ ਲਾਸ਼ ਪੌਸਟਮਾਰਟਮ ਲਈ ਫਾਜਿਲਕਾ ਭੇਜ ਦਿੱਤਾ ਗਿਆ। (Murder)

    LEAVE A REPLY

    Please enter your comment!
    Please enter your name here