ਕੈਨੇਡਾ ਤੋਂ ਜਿੱਤ ਪ੍ਰਾਪਤ ਕਰਕੇ ਪੁੱਜੇ ਨੌਜਵਾਨ ਦਾ ਪਿੰਡ ’ਚ ਹੋਇਆ ਸ਼ਾਨਦਾਰ ਸਵਾਗਤ

Ferozepur News

ਕੈਨੇਡਾ ਦੇ ਸਹਿਰ ਵਿਨੀਪੈੱਗ ‘ਚ ਹੋਈਆਂ ਵਰਲਡ ਪੁਲਿਸ ਤੇ ਫਾਇਰ ਗੇਮਜ ਵਿੱਚ ਹਰਪ੍ਰੀਤ ਸਿੰਘ ਵੱਲੋਂ ਡਿਸਕਸ ਥਰੋ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ

ਫਿਰੋਜ਼ਪੁਰ (ਸਤਪਾਲ ਥਿੰਦ)। ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਦੇ ਹਰਪ੍ਰੀਤ ਸਿੰਘ ਵਾਸੀ ਪਿੰਡ ਚੱਕ ਸ਼ਿਕਾਰ ਗਾਹ ਨੇ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ ਹੋਈਆਂ ‘ਵਰਲਡ ਪੁਲਿਸ ਤੇ ਫਾਇਰ ਗੇਮਜ’ ਦੌਰਾਨ ਪੰਜਾਬ ਦੇ ਨੌਜਵਾਨ-ਅਥਲੀਟ ਹਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਨੰਬਰਦਾਰ ਪਿੰਡ ਚੱਕ ਸ਼ਿਕਾਰ ਗਾਹ (ਫਿਰੋਜ਼ਪੁਰ) ਨੇ ਡਿਸਕਿਸ ਥਰੋ ਈਵੈਂਟ ਵਿੱਚ ਪਹਿਲੇ ਸਥਾਨ ’ਤੇ ਕਾਬਜ ਰਹਿ ਕੇ ਗੋਲਡ ਮੈਡਲ ਜਿੱਤ ਕੇ ਨਾ ਕੇਵਲ ਪੰਜਾਬ ਸਗੋਂ ਪੂਰੇ ਦੇਸ ਦਾ ਮਾਣ ਵਧਾਇਆ ਹੈ। (Ferozepur News)

ਹਰਪ੍ਰੀਤ ਸਿੰਘ ਦਾ ਪਿੰਡ ਪੁੱਜਣ ਤੇ ਉਹਨਾਂ ਦਾ ਪਿੰਡ ਵਾਸੀਆਂ ਭੰਗੜਾ ਪਾ ਕੇ ਢੋਲ ਵਜਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ। ਹਰਪ੍ਰੀਤ ਸਿੰਘ ਦੇ ਨਾਲ ਨਾਲ ਉਨ੍ਹਾਂ ਦੀ ਸਫਲਤਾ ਲਈ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਪਿਤਾ ਜਸਵੰਤ ਸਿੰਘ ਨੰਬਰਦਾਰ ਦਾ ਵੀ ਹਾਰ ਪਾ ਕੇ ਮਾਨ ਸਤਿਕਾਰ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅੰਗਰੇਜ ਸਿੰਘ ਫੌਜੀ ਨੇ ਨੌਜਵਾਨ ਦੀ ਹੌਸਲਾ ਅਫ਼ਜਾਈ ਲਈ ਵਿਸ਼ੇਸ਼ ਤੌਰ ਤੇ ਪੁੱਜ ਕੇ ਸੁਆਗਤ ਕੀਤਾ।

ਇਹ ਵੀ ਪੜ੍ਹੋ : ਕ੍ਰਿਸ਼ਨ ਚੰਦ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

LEAVE A REPLY

Please enter your comment!
Please enter your name here