ਪਹਿਲਵਾਨਾਂ ਨੇ ਗੰਗਾ ‘ਚ ਨਹੀਂ ਵਹਾਏ ਮੈਡਲ

Ganga
ਪਹਿਲਵਾਨਾਂ ਨੇ ਗੰਗਾ 'ਚ ਨਹੀਂ ਵਹਾਏ ਮੈਡਲ

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਪਹਿਲਵਾਨਾਂ ਨੂੰ ਰੋਕਿਆ

ਹਰਿਦੁਆਰ। ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਹਰਿ ਕੀ ਪੌੜੀ ਹਰਿਦੁਆਰ ਆਪਣੇ ਤਗਮੇ ਗੰਗਾ  (Ganga)ਵਿੱਚ ਵਹਾਉਣ ਲਈ ਪਹੁੰਚੇ। ਇਸ ਦੌਰਾਨ ਇਸ ਗੱਲ ਦਾ ਪਤਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਉੱਥੇ ਪਹੁੰਚ ਗਏ। ਉਨਾਂ ਨੇ ਪਹਿਲਵਾਨਾਂ ਨੂੰ ਮੈਡਲ ਗੰਗਾ ’ਚ ਵਹਾਉਣ ਤੋਂ ਰੋਕਿਆ। ਆਖਰਕਾਰ ਪਹਿਲਵਾਨਾਂ ਨੇ ਟਿਕੈਤ ਦੀ ਗੱਲ ਮੰਨ ਲਈ ਤੇ ਮੈਡਲ ਗੰਗਾ ’ਚ ਨਹੀਂ ਵਹਾਏ।

ਇਹ ਵੀ ਪੜ੍ਹੋ : ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਡਟੇ ਸਕੂਲੀ ਬੱਚੇ ਤੇ ਮੁਹੱਲਾ ਵਾਸੀ

ਪਹਿਲਵਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਕਾਰਵਾਈ ਲਈ 5 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਟਿਕੈਤ ਨੇ ਪਹਿਲਵਾਨਾਂ ਤੋਂ ਮੈਡਲ ਅਤੇ ਮੋਮੈਂਟੋ ਵਾਲਾ ਬੰਡਲ ਵੀ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਨੂੰ ਦੇਣਗੇ। ਇਸ ਤੋਂ ਬਾਅਦ ਸਾਰੇ ਖਿਡਾਰੀ ਹਰਿਦੁਆਰ ਤੋਂ ਆਪਣੇ-ਆਪਣੇ ਘਰ ਲਈ ਰਵਾਨਾ ਹੋ ਗਏ।