ਲੰਡਨ ਵਿੱਚ ਟੂਰਨਾਮੈਂਟ | World Champion
ਲੰਡਨ ਵਿੱਚ, ਆਪਣੀ ਉਚਾਈ ਦੇ ਹੇਠਲੇ ਹੋਣ ਕਾਰਨ ਉਹ ਆਹਤ ਹੋਇਆ। ਇੱਕ ਭਰੇ ਹੋਏ ਹਾਲ ਵਿੱਚ ਸਟੇਜ ਉੱਤੇ ਗਾਮਾ ਨੇ ਇੱਕ ਖੁੱਲ੍ਹੀ ਚੁਣੌਤੀ ਜਾਰੀ ਕੀਤੀ ਕਿ ਉਹ ਕਿਸੇ ਵੀ ਭਾਰ ਵਰਗ ਦੇ ਪਹਿਲਵਾਨ ਨੂੰ ਤੀਹ ਮਿੰਟ ਵਿੱਚ ਹਰਾ ਸਕਦਾ ਹੈ। ਇਸ ਚੁਣੌਤੀ ਨੂੰ ਪਹਿਲਵਾਨਾਂ ਤੇ ਉਨ੍ਹਾਂ ਦੇ ਕੁਸ਼ਤੀ ਦੇ ਪ੍ਰਮੋਟਰ ਆਰ. ਬੀ. ਬਿਨਜਾਮਿਨ ਦੁਆਰਾ ਇੱਕ ਧੌਂਸ ਵਜੋਂ ਵੇਖਿਆ ਗਿਆ। ਲੰਮੇ ਸਮੇਂ ਤੋਂ ਕੋਈ ਵੀ ਚੁਣੌਤੀ ਨੂੰ ਸਵੀਕਾਰ ਕਰਨ ਲਈ ਅੱਗੇ ਨਹੀਂ ਆਇਆ। ਸਾਰੇ ਪਾਸੇ ਸੰਨਾਟਾ ਸੀ ਇਸ ਸੰਨਾਟੇ ਨੂੰ ਤੋੜਨ ਲਈ, ਗਾਮਾ ਨੇ ਖਾਸ ਹੈਵੀਵੇਟ ਪਹਿਲਵਾਨਾਂ ਨੂੰ ਇੱਕ ਹੋਰ ਚੁਣੌਤੀ ਦਿੱਤੀ। ਉਸਨੇ ਸਟੈਨਿਸਲਾਸ ਜ਼ਬਿਸਕੋ ਅਤੇ ਫਰੈਂਕ ਗੋਚ ਨੂੰ ਚੁਣੌਤੀ ਦਿੱਤੀ। (World Champion)
ਇਹ ਵੀ ਪੜ੍ਹੋ : ਸੁਨਾਮ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ
ਜਾਂ ਤਾਂ ਉਹ ਉਨ੍ਹਾਂ ਨੂੰ ਹਰਾਵੇਗਾ ਜਾਂ ਜੇ ਉਹ ਅਜਿਹਾ ਪਸੰਦ ਨਹੀਂ ਕਰਦੇ ਤਾਂ ਉਹ ਉਨ੍ਹਾਂ ਦੀ ਜਿੱਤੀ ਹੋਈ ਇਨਾਮ ਦੀ ਰਕਮ ਗਾਮਾ ਨੂੰ ਦੇ ਕੇ ਆਪਣੇ ਘਰ ਜਾ ਸਕਦੇ ਹਨ ਅਤੇ ਉਹ ਵੀ ਘਰ ਚਲਾ ਜਾਵੇਗਾ। ਉਸਦੀ ਚੁਣੌਤੀ ਦੀ ਝੰਡੀ ਨੂੰ ਫੜਨ ਵਾਲਾ ਪਹਿਲਾ ਪੇਸ਼ੇਵਰ ਪਹਿਲਵਾਨ ਅਮਰੀਕੀ ਬੈਂਜਾਮਿਨ ਰੋਲਰ ਸੀ। ਮੁਕਾਬਲੇ ਵਿੱਚ, ਗਾਮਾ ਨੇ ਰੋਲਰ ਨੂੰ ਪਹਿਲੀ ਵਾਰ 1 ਮਿੰਟ 40 ਸਕਿੰਡ ‘ਚ ਅਤੇ ਦੂਜੇ ਨੂੰ 9 ਮਿੰਟ ‘ਚ 10 ਸਕਿੰਡ ਵਿੱਚ ਹਰਾ ਦਿੱਤਾ। ਦੂਜੇ ਦਿਨ, ਉਸਨੇ 12 ਪਹਿਲਵਾਨਾਂ ਨੂੰ ਹਰਾਇਆ ਤੇ ਇਸ ਤਰ੍ਹਾਂ ਉਸ ਨੇ ਬਕਾਇਦਾ ਤੌਰ ‘ਤੇ ਟੂਰਨਾਮੈਂਟ ਵਿੱਚ ਪ੍ਰਵੇਸ਼ ਕਰ ਲਿਆ।
ਸਟੈਨਿਸਲਾਸ ਜ਼ਬਿਸਜ਼ਕੋ ਨਾਲ ਮੈਚ
ਉਸ ਨੇ ਵਿਸ਼ਵ ਚੈਂਪੀਅਨ ਸਟੈਨਿਸਲਾਸ ਜਬਿਸਜ਼ਕੋ ਨੂੰ ਚੁਣੌਤੀ ਦਿੱਤੀ ਤੇ ਇਸ ਮਹਾਨ ਪਹਿਲਵਾਨ ਦੀ ਵਿਸ਼ਵ ਕੁਸ਼ਤੀ ਯੁੱਧ ਦੀ ਤਾਰੀਖ 10 ਸਤੰਬਰ 1910 ਨਿਰਧਾਰਤ ਕਰ ਦਿੱਤੀ ਗਈ। ਉਦੋਂ ਜਬਿਸਜ਼ਕੋ ਨੂੰ ਦੁਨੀਆ ਦੇ ਪ੍ਰਮੁੱਖ ਪਹਿਲਵਾਨਾਂ ‘ਚ ਗਿਣਿਆ ਜਾਂਦਾ ਸੀ ਤੇ ਫਿਰ ਉਹ ਭਾਰਤ ਦੇ ਮਹਾਨ ਦ ਗ੍ਰੇਟ ਗਾਮਾ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰੇਗਾ, ਜੋ ਇੱਕ ਅਜੇਤੂ ਚੈਂਪੀਅਨ ਹੈ, ਜਿਸ ਨੂੰ ਕੋਈ ਵੀ ਹਰਾ ਨਹੀਂ ਸਕਿਆ ਸੀ। ਫਰੈਂਕ ਗੋਚ ਵੀ ਉਸ ਨੂੰ ਇੱਕ ਮੈਚ ਵਿੱਚ ਹਰਾਉਣ ਦੀ ਕੋਸ਼ਿਸ਼ ‘ਚ ਅਸਫਲ ਰਿਹਾ ਸੀ। ਇਸ ਤਰ੍ਹਾਂ, 10 ਸਤੰਬਰ, 1910 ਨੂੰ, ਜ਼ਬਿਸਸਕੋ ਨੇ ਲੰਡਨ ਵਿੱਚ ਜੌਨ ਬੁੱਲ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ‘ਚ ਮਹਾਨ ਗਾਮਾ ਦਾ ਸਾਹਮਣਾ ਕੀਤਾ। ਇਹ ਮੈਚ ਇਨਾਮੀ ਰਾਸ਼ੀ ‘ਚ 250 ਡਾਲਰ ਤੇ ਜੌਨ ਬੁੱਲ ਬੈਲਟ ਦਾ ਸੀ।
ਇੱਕ ਮਿੰਟ ਦੇ ਅੰਦਰ, ਜਬਿਸਜ਼ਕੋ ਨੂੰ ਮੈਚ ਵਿੱਚ ਥੱਲੇ ਲਾ ਲਿਆ ਗਿਆ ਤੇ ਮੈਚ ਦੇ ਬਾਕੀ 2 ਘੰਟੇ ਤੇ 35 ਮਿੰਟ ਤੱਕ ਉਸ ਸਥਿਤੀ ‘ਚ ਰਿਹਾ। ਕੁਝ ਖਾਸ ਪਲ ਸਨ ਜਦੋਂ ਜਬਿਸਜ਼ਕੋ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਪਿਛਲੀ ਸਥਿਤੀ ਵਿੱਚ ਵਾਪਸ ਨਾ ਆ ਪਾਏ। ਗ੍ਰੇਟ ਗਾਮਾ ਦੀਆਂ ਹਰਾਉਣ ਦੀਆਂ ਜਬਰਦਸਤ ਕੋਸ਼ਿਸ਼ਾਂ ਨੂੰ ਜਮੀਨ ‘ਤੇ ਕੁਸ਼ਤੀ ਲਈ ਵਿਛਾਈ ਗਈ ਚਟਾਈ ਨੂੰ ਜੱਫੀ ਪਾ ਚਿਪਕਣ ਦੇ ਕਾਰਨ ਇੱਕ ਬਚਾਅ ਪੱਖੀ ਰਣਨੀਤੀ ਕਾਰਨ ਹਾਰ ਤੋਂ ਬਚ ਗਏ, ਜਬਿਸਜ਼ਕੋ ਨੇ ਤਕਰੀਬਨ ਤਿੰਨ ਘੰਟੇ ਦੀ ਕੁਸ਼ਤੀ ਤੋਂ ਬਾਅਦ ਭਾਰਤੀ ਦ ਗ੍ਰੇਟ ਗਾਮਾ ਨਾਲ ਹੋਏ ਮੈਚ ਨੂੰ ਡਰਾਅ ਹੋਣ ਤੱਕ ਖਿਚ ਲਿਆ।
ਇਹ ਵੀ ਪੜ੍ਹੋ ; ਕੋਰਟ ਨੇ ਸੁਖਪਾਲ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਹਾਲਾਂਕਿ ਜਬਿਸਜ਼ਕ ਦੇ ਇਸ ਮੈਚ ਨੇ ਉਸ ਦੀ ਕਮਜ਼ੋਰ ਸਥਿਤੀ ਨੇ ਉਸ ਦੇ ਬਹੁਤ ਸਾਰੇ ਪ੍ਰਸੰਸਕਾਂ ਨੂੰ ਨਾਰਾਜ਼ ਕਰ ਦਿੱਤਾ। ਫਿਰ ਵੀ, ਜਬਿਸਜ਼ਕ ਅਜੇ ਵੀ ਉਨ੍ਹਾਂ ਕੁਝ ਕੁ ਪਹਿਲਵਾਨਾਂ ‘ਚੋਂ ਇੱਕ ਬਣ ਗਿਆ ਹੈ ਜੋ ਕਦੇ ਵੀ ਦ ਗ੍ਰੇਟ ਗਾਮਾ ਕੋਲੋਂ ਨਹੀਂ ਹਾਰੇ ਸਨ। ਦੋਵੇਂ ਪਹਿਲਵਾਨਾਂ ਨੂੰ ਮੁਕਾਬਲੇ ਲਈ 17 ਸਤੰਬਰ 1910 ਨੂੰ ਦੁਬਾਰਾ ਇੱਕ ਦੂਸਰੇ ਦਾ ਸਾਹਮਣਾ ਕਰਨ ਦਾ ਦਿਨ ਨਿਰਧਾਰਿਤ ਕੀਤਾ ਗਿਆ। ਉਸ ਤਾਰੀਖ ਨੂੰ, ਜਬਿਸਜ਼ਕੋ ਗਾਮਾ ਦੇ ਸਾਹਮਣੇ ਆਉਣ ਵਿੱਚ ਅਸਫਲ ਰਿਹਾ ਤੇ ਗਾਮਾ ਨੂੰ ਡਿਫਾਲਟ ਰੂਪ ‘ਚ ਜੇਤੂ ਐਲਾਨ ਕੀਤਾ ਗਿਆ।
ਉਸਨੂੰ ਇਨਾਮ ਤੇ ਜੌਨ ਬੁੱਲ ਬੈਲਟ ਨਾਲ ਸਨਮਾਨਿਤ ਕੀਤਾ ਗਿਆ ਇਸ ਬੈਲਟ ਨੂੰ ਪ੍ਰਾਪਤ ਕਰਨਾ ਨਾਲ ਗਾਮਾ ਨੂੰ ਰੁਸਤਮ-ਏ-ਜ਼ਮਾਨ ਜਾਂ ਵਿਸ਼ਵ ਚੈਂਪੀਅਨ ਕਿਹਾ ਜਾਂਦਾ ਹੈ ਪਰ ਵਿਸ਼ਵ ਦਾ ਮੁਖ ਚੈਂਪੀਅਨ ਨਹੀਂ, ਕਿਉਂਕਿ ਉਸਨੇ ਜ਼ਬਿਸਜ਼ਕੋ ਨੂੰ ਰਿੰਗ ਵਿੱਚ ਨਹੀਂ ਹਰਾਇਆ ਸੀ।
ਇਸ ਦੌਰੇ ਦੌਰਾਨ ਗਾਮਾ ਨੇ ਵਿਸ਼ਵ ਦੇ ਕੁਝ ਸਭ ਤੋਂ ਸਨਮਾਨ ਰੱਖਣ ਵਾਲੇ ਪਹਿਲਵਾਨਾਂ ਨੂੰ ਹਰਾਇਆ: –
ਅਮਰੀਕਾ ਦੇ ਡਾ. ਬੈਂਜਾਮਿਨ ਰੋਲਰ
- ਸਵਿੱਟਜ਼ਰਲੈਂਡ ਦੇ ਮੌਰਿਸ ਡੇਰੀਆਜ਼
- ਜੋਹਾਨ ਲੇਮ (ਯੂਰਪੀਅਨ ਚੈਂਪੀਅਨ) ਸਵਿੱਟਜ਼ਰਲੈਂਡ
- ਜੈਸੀ ਪੀਟਰਸਨ (ਵਰਲਡ ਚੈਂਪੀਅਨ) ਸਵੀਡਨ ਤੋਂ ਰੋਲਰ ਵਿਰੁੱਧ ਮੈਚ ਵਿੱਚ, ਗਾਮਾ ਨੇ ਡਾ. ਬੈਂਜਾਮਿਨ ਰੋਲਰ ਨੂੰ 15 ਮਿੰਟ ਦੇ ਮੈਚ ਵਿੱਚ 13 ਵਾਰਜਮੀਨ ‘ਤੇ ਪਟਕਿਆ। ਗਾਮਾ ਨੇ ਹੁਣ ਵਿਸ਼ਵ ਚੈਂਪੀਅਨਸਿਪ ਦਾ ਦਾਅਵਾ ਕਰਨ ਵਾਲੇ ਬਾਕੀ ਲੋਕਾਂ ਲਈ ਇੱਕ ਚੁਣੌਤੀ ਜਾਰੀ।
ਜਪਾਨੀ ਜੂਡੋ ਚੈਂਪੀਅਨ ਟੈਰੋ ਮਿਆਕ
- ਰੂਸ ਦਾ ਜਾਰਜ ਹੈਕਨਸ਼ਮੀਡਟ
- ਯੂਨਾਈਟਿਡ ਸਟੇਟ ਦੇ ਫਰੈਂਕ ਗੌਟਚ – ਹਰੇਕ ਮੈਚ ਵਿਚ ਉਸ ਦਾ ਸਾਹਮਣਾ ਕਰਨ ਲਈ ਰਿੰਗ ਵਿੱਚ ਦਾਖਲ ਹੋਣ ਲਈ ਸੱਦਾ ਠੁਕਰਾ ਦਿੱਤਾ।
- ਉਸ ਨੇ ਵਿਸ਼ਵ ਵਿੱਚ ਚਣੌਤੀ ਦਿੱਤੀ ਕਿ ਕਿਸੇ ਕਿਸਮ ਦੇ ਭਲਵਾਨੀ ਮੁਕਾਬਲੇ ਵਿੱਚ ਗਾਵੇ ਦਾ ਸਾਹਮਣਾ ਕਰਨ। ਗਾਮਾ ਨੇ ਇੱਕ ਤੋਂ ਬਾਅਦ ਇੱਕ ਵੀਹ ਅੰਗ੍ਰੇਜ਼ੀ ਪਹਿਲਵਾਨਾਂ ਨਾਲ ਲੜਨ ਦੀ ਪੇਸ਼ਕਸ਼ ਕੀਤੀ।