ਸ੍ਰੀ ਮੁਕਤਸਰ ਸਾਹਿਬ ਵਿਖੇ ਨਾਮ ਚਰਚਾ ਘਰ ‘ਚ ਪੌਦੇ ਲਾਉਣ ਦਾ ਕੰਮ ਪੂਰੇ ਉਤਸ਼ਾਹ ਨਾਲ ਜਾਰੀ

Planting, , Discussions,  Sri Muktsar Sahib,  Enthusiasm

ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ/ਭਜਨ ਸਿੰਘ ਸਮਾਘ)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ਸ੍ਰੀ ਮੁਕਤਸਰ ਸਹਿਬ ਦੇ ਨਾਮ ਚਰਚਾ ਘਰ ਵਿਖੇ ਪੌਦਾ ਲਗਾਉਣ ਦੀ ਸ਼ੁਰੂਆਤ ਐੱਸ ਪੀ ਐੱਚ ਮਨਵਿੰਦਰਵੀਰ ਸਿੰਘ ਅਤੇ ਪੰਤਾਲੀ ਮੈਂਬਰ ਰਵੀ ਇੰਸਾਂ ਤੇ ਬਲਾਕ ਦੇ ਜਿੰਮੇਵਾਰਾਂ ਨੇ ਕੀਤੀ। ਇਸ ਤੋਂ ਇਲਾਵਾ ਨਾਮ ਚਰਚਾ ਘਰ ਵਿਖੇ ਵੱਡੀ ਗਿਣਤੀ ‘ਚ ਸਾਧ-ਸੰਗਤ ਵੀ ਹਾਜ਼ਰ ਸੀ ਤੇ ਪੌਦੇ ਲਾਉਣ ਦਾ ਕੰਮ ਪੂਰੇ ਉਤਸ਼ਾਹ ਨਾਲ ਚਲਾਇਆ।

LEAVE A REPLY

Please enter your comment!
Please enter your name here