ਅਸਲੀ ਰਾਂਝਾ
ਪ੍ਰੇਮੀ ਰਾਂਝਾ ਰਾਮ ਨਿਵਾਸੀ ਪਿੰਡ ਮਹਿਮਦਪੁਰ ਰੋਹੀ ਜ਼ਿਲ੍ਹਾ ਫਤਿਆਬਾਦ ਦੱਸਦੇ ਹਨ ਕਿ ਉਸ ਦੀ ਪਤਨੀ ਨੇ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana Ji Maharaj) ਤੋਂ ਨਾਮ ਸ਼ਬਦ (ਗੁਰਮੰਤਰ) ਪ੍ਰਾਪਤ ਕੀਤਾ ਹੋਇਆ ਸੀ ਸ਼ੁਰੂ-ਸ਼ੁਰੂ ‘ਚ ਉਹ ਉਸ ਨੂੰ ਸਤਿਸੰਗ ‘ਚ ਨਹੀਂ ਜਾਣ ਦਿੰਦਾ ਸੀ ਉਹ ਚੋਰੀ-ਛਿੱਪੇ ਜਾਂਦੀ ਸੀ। ਇੱਕ ਦਿਨ ਉਸ ਨੇ ਬੇਪਰਵਾਹ ਜੀ ਕੋਲ ਸ਼ਿਕਾਇਤ ਕਰਦੇ ਹੋਏ ਉਪਰੋਕਤ ਸਭ ਕੁਝ ਦੱਸ ਦਿੱਤਾ ਇਸ ‘ਤੇ ਬੇਪਰਵਾਹ ਜੀ ਫਰਮਾਉਣ ਲੱਗੇ, ”ਸਮਾਂ ਆਉਣ ‘ਤੇ ਸੰਗਲ ਬੰਨ੍ਹਾਂਗੇ ਤੇ ਪਿੰਡ-ਪਿੰਡ ਫੇਰਾਂਗੇ” ਜਦ ਮੈਂ ਨਾਮ-ਸ਼ਬਦ ਲਿਆ ਤਾਂ ਅਸਲੀਅਤ ਦਾ ਪਤਾ ਲੱਗਾ। ਬੇਪਰਵਾਹ ਜੀ ਦੇ ਉਪਰੋਕਤ ਬਚਨਾਂ ਅਨੁਸਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੈਨੂੰ ਤੇਰਾਵਾਸ ‘ਚ ਬੁਲਾਇਆ ਅਤੇ ਬਚਨ ਕੀਤੇ, ”ਬੇਟਾ, ਪਹਿਲਾਂ ਤਾਂ ਤੂੰ ਨਕਲੀ ਰਾਂਝਾ ਸੀ,
ਅੱਜ ਤੋਂ ਤੈਨੂੰ ‘ਅਸਲੀ ਰਾਂਝਾ’ ਬਣਾ ਦਿੱਤਾ” ਫਿਰ ਮੇਰੇ ਪੈਰਾਂ ‘ਚ ਘੁੰਗਰੂ ਬੰਨ੍ਹੇ ਗਏ (ਜਿਵੇਂ ਕਿ ਬੇਪਰਵਾਹ ਜੀ ਦੇ ਬਚਨ ਸਨ ਕਿ ਸੰਗਲ ਬਨ੍ਹਾਂਗੇ) ਅਤੇ ਬਚਨ ਫਰਮਾਏ, ”ਇਹ ਖੋਲ੍ਹਣੇ ਨਹੀਂ, ਇਹ ਘੁੰਗਰੂ ਮਰਨ ‘ਤੇ ਹੀ ਖੁੱਲ੍ਹਣਗੇ” ਇੱਕ ਦਿਨ ਪਰਮ ਪਿਤਾ ਜੀ ਨੇ ਪੁੱਛਿਆ, ”ਰਾਂਝਾ ਰਾਮ, ਕੀ ਘੁੰਗਰੂਆਂ ਬਾਰੇ ਲੋਕ ਤੈਨੂੰ ਟੋਕਦੇ ਹਨ?” ਮੈਂ ਕਿਹਾ, ”ਹਾਂ ਪਿਤਾ ਜੀ, ਬਹੁਤ ਟੋਕਦੇ ਹਨ” ਫਿਰ ਪਰਮ ਪਿਤਾ ਜੀ ਨੇ ਕਿਹਾ, ”ਤੂੰ ਉਨ੍ਹਾਂ ਦੀ ਪਰਵਾਹ ਨਾ ਕਰੀਂ ਇਹਨਾਂ ਘੁੰਗਰੂਆਂ ਨੂੰ ਨਾ ਖੋਲ੍ਹੀਂ” ਸ਼ਹਿਨਸ਼ਾਹ ਜੀ ਦਾ ਬਚਨ ਮੰਨ ਕੇ ਉਸ ਨੇ ਆਪਣੇ ਪੈਰਾਂ ‘ਚੋਂ ਘੁੰਗਰੂ ਕਦੀ ਨਹੀਂ ਖੋਲ੍ਹੇ।