ATM : 2 ਘੰਟੇ ਬਾਅਦ ਸ਼ਟਰ ਕੱਟ ਕੱਢਿਆ ਬਾਹਰ
(ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ’ਚ ਇੱਕ ਔਰਤ ਦੋ ਘੰਟਿਆਂ ਤੋਂ ਵੱਧ ਏਟੀਐਮ (ATM) ’ਚ ਫਸੀ ਰਹੀ। ਔਰਤ ਜਦੋਂ ਏਟੀਐਮ ਦੀ ਸਫਾਈ ਕਰ ਰਹੀ ਸੀ ਤਾਂ ਅਚਾਨਕ ਸ਼ਟਰ ਆਪਣੇ ਆਪ ਬੰਦ ਹੋ ਗਿਆ। ਔਰਤ ਨੇ ਅੰਦਰੋਂ ਬਹੁਤ ਰੌਲਾ ਪਾਇਆ ਪਰ ਕਿਸੇ ਨੇ ਵੀ ਉਸ ਦੀ ਆਵਾਜ਼ ਨਹੀਂ ਸੁਣੀ ਲੋਕ ਨੇੜੇਓਂ ਲੰਘਦੇ ਗਏ ਪਰ ਕਿਸ ਨੂੰ ਕੁਝ ਪਤਾ ਨਹੀਂ ਚੱਲਿਆ। ਆਖਰ ਜਦੋਂ ਔਰਤ ਚੀਕਾਂ ਮਾਰ ਮਾਰ ਕੇ ਥੱਕ ਗਈ ਤਾਂ ਉਸ ਨੇ ਸ਼ਟਰ ਨੂੰ ਜ਼ੋਰ-ਜ਼ੋਰ ਨਾਲ ਖਡ਼ਕਾਉਣਾ ਸ਼ੁਰੂ ਕੀਤਾ ਤਾਂ ਫਿਰ ਜਾ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਆਵਾਜ਼ ਸੁਣਾਈ ਦਿੱਤੀ ਤੇ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਸਬੰਧਿਤ ਬੈਂਕ ਦੇ ਅਧਿਕਾਰੀਆਂ ਨੂੰ ਦਿੱਤੀ।
ਬੈਂਕ ਦੇ ਅਧਿਕਾਰੀਆਂ ਨੇ ਏਟੀਐਮ (ATM) ਦਾ ਸ਼ਟਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਖੱਲ੍ਹਿਆ ਤਾਂ ਫਿਰ ਸ਼ਟਰ ਦੇ ਮਿਸਤਰੀ ਨੂੰ ਸੱਦਿਆ ਪਰ ਸ਼ਟਰ ਕਿਤੇ ਫਸ ਜਾਣ ਕਾਰਨ ਨਹੀਂ ਖੁੱਲ੍ਹਿਆ। ਆਖਰ ’ਚ ਸ਼ਟਰ ਨੂੰ ਕੱਟਣਾ ਪਿਆ ਤੇ ਫਿਰ ਕਿਤੇ ਜਾ ਕੇ ਔਰਤ ਨੂੰ ਸੁਰੱਖਿਆਤ ਬਾਹਰ ਕੱਢਿਆ ਗਿਆ। ਔਰਤ ਬਹੁਤ ਪਰੇਸ਼ਾਨ ਸੀ ਤੇ ਉਹ ਘਬਰਾਈ ਹੋਈ ਸੀ। ਇਸ ਦੌਰਾਨ ਲੋਕਾਂ ਨੇ ਅਧਿਕਾਰੀਆਂ ਨੂੰ ਬੈਂਕ ਦਾ ਸ਼ਟਰ ਤੁਰੰਤ ਠੀਕ ਕਰਵਾਉਣ ਲਈ ਕਿਹਾ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।