ਔਰਤ ਨੇ ਤਿੰਨ ਬੱਚਿਆਂ ਸਮੇਤ ਖੂਹ ‘ਚ ਮਾਰੀ ਛਾਲ,  ਦੋ ਬੱਚਿਆਂ  ਦੀ ਮੌਤ

Woman, Killed, children, Well

ਜੈਪੁਰ, 26 ਜੂਨ: ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ ‘ਚ ਸੋਮਵਾਰ ਨੂੰ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਮੇਤ ਖੂਹ ‘ਚ  ਛਾਲ ਦਿੱਤੀ ਗਈ ਘਟਨਾ ‘ਚ ਦੋ ਬੱਚਿਆਂ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ, ਜਦੋਂਕਿ ਪਿੰਡ ਵਾਸੀਆਂ ਨੇ ਔਰਤ ਅਤੇ ਇੱਕ ਬੱਚੀ ਨੂੰ ਸੁਰੱਖਿਅਤ ਕੱਢ ਲਿਆ

ਥਾਣਾ ਅਧਿਕਾਰੀ ਬਾਬੂਲਾਲ ਰੈਗਰ ਨੇ ਦੱਸਿਆ ਕਿ ਦਸਹਰਾ ਗਾਮੜੀ ਪਿੰਡ ਨਿਵਾਸੀ ਜਸੋਦਾ ਯਾਦਵ (40) ਆਪਣੇ ਤਿੰਨ ਬੱਚਿਆਂ ਸ਼ਿਵਾਨੀ ਯਾਦਵ (15), ਨੰਦਿਨੀ ਯਾਦਵ (12), ਸੈਲੇਂਦਰ ਯਾਦਵ (6) ਨਾਲ ਘਰ ਨੇੜੇ ਸਥਿਤ ਖੇਤ ‘ਚ ਬਣੇ ਇੱਕ ਖੂਹ ‘ਚ ਛਾਲ ਮਾਰ ਦਿੱਤੀ ਪਿੰਡ ਵਾਸੀਆਂ ਨੇ ਜਸੋਦਾ ਯਾਦਵ ਅਤੇ ਪੁੱਤਰੀ ਸ਼ਿਵਾਨੀ ਨੂੰ ਖੂਹ ‘ਚੋਂ ਸੁਰੱਖਿਅਤ ਕੱਢ ਲਿਆ, ਜਦੋਂਕਿ ਨੰਦਿਨੀ ਯਾਦਵ ਅਤੇ ਸੇਲੇਂਦਰ ਯਾਦਵ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ ਔਰਤ ਦਾ ਪਹਿਲ ਦੁਪਹੀਆ ਵਾਹਨਾਂ ਦਾ ਮੈਕੇਨਿਕ ਹੈ ਔਰਤ ਅਤੇ ਉਸਦੀ ਪੁੱਤਰੀ ਨੂੰ ਬਾੜਮੇਰ ਦੇ ਮਹਾਤਮਾ ਗਾਂਧੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ

ਫਿਲਹਾਲ, ਔਰਤ ਦੇ ਬਿਆਨ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਇਹ ਕਤਲ ਦੀ ਕੋਸ਼ਿਸ਼ ਸੀ ਜਾਂ ਖੁਦਕੁਸ਼ੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ