ਸਿੱਕਮ ਸੈਕਟਰ ‘ਚ ਵੜੇ ਚੀਨੀ, ਉਡਾਏ 2 ਬੰਕਰ

Chinese, Bombed, Sikkim

ਜਵਾਨਾਂ ਨਾਲ ਹੋਈ ਝੜਪ

ਨਵੀਂ ਦਿੱਲੀ: ਸਿੱਕਮ ਸੈਕਟਰ ‘ਚ ਭਾਰਤ-ਚੀਨ ਸਰਹੱਦ ‘ਤੇ ਤਾਇਨਾਤ ਜਵਾਨਾਂ ਅਤੇ ਚੀਨੀ ਫੌਜੀਆਂ ਦਰਮਿਆਨ ਝੜਪ ਹੋਈ ਹੈ ਚੀਨ ਦੀ ਪੀਪੁਲਜ਼ ਲਿਬਰੇਸ਼ਨ ਆਰਮੀ ਨੇ ਭਾਰਤ ਦੇ ਸਿੱਕਮ ਸੈਕਟਰ ‘ਚ ਵੜ ਕੇ ਦੋ ਬੰਕਰ ਵੀ ਤਬਾਹ ਕਰ ਦਿੱਤੇ ਹਨ ਅਧਿਕਾਰਕ ਸੂਤਰਾਂ ਮੁਤਾਬਕ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਇਹ ਰੱਸਾਕਸ਼ੀ ਸਿੱਕਮ ਦੇ ਡੋਕਾ ਲਾ ਜਨਰਲ ਏਰੀਆ ‘ਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਹੈ ਨਾਲ ਹੀ ਚੀਨੀ ਫੌਜੀਆਂ ਨੇ ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਜਾ ਰਹੇ ਲੋਕਾਂ ਦੇ ਜੱਥੇ ਨੂੰ ਵੀ ਰੋਕ ਦਿੱਤਾ ਹੈ

ਚੀਨੀ ਫੌਜੀਆਂ ਨੇ ਡੋਕਾ ਲਾ ਏਰੀਆ ਦੇ ਲਾਲਟੈਨ ਇਲਾਕੇ ‘ਚ ਦੋ ਬੰਕਰਾਂ ਨੂੰ ਤਬਾਹ ਕੀਤਾ ਹੈ 20 ਜੂਨ ਨੂੰ ਫੌਜ ਅਧਿਕਾਰੀਆਂ ਦਰਮਿਆਨ ਫਲੈਗ ਮੀਟਿੰਗ ਵੀ ਹੋਈ ਹੈ, ਪਰ ਤਣਾਅ ਕਾਇਮ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਚੀਨੀ ਫੌਜੀਆਂ ਨੇ ਸਿੱਕਮ ਭੂਟਾਨ-ਤਿੱਬਤ ਦੇ ਤ੍ਰਿਕੋਣ ‘ਤੇ ਡੋਕਾ ਲਾ ‘ਚ ਕਬਜ਼ਾ ਕੀਤਾ ਹੈ  ਚੀਨੀ ਫੌਜੀਆਂ ਨੇ ਨਵੰਬਰ 2008 ‘ਚ ਭਾਰਤੀ ਫੌਜ ਦੇ ਬੰਕਰਾਂ ਨੂੰ ਇਸੇ ਸਥਾਨ ‘ਤੇ ਤਬਾਹ ਕਰ ਦਿੱਤਾ ਸੀ