ਮਾਪਿਆਂ ਦਾ ਦੋਸ਼ : ਮਾਮੂਲੀ ਗਲਤੀ ’ਤੇ ਪ੍ਰਿੰਸੀਪਲ ਨੇ ਉਨ੍ਹਾਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ, ਹੋਵੇ ਕਾਰਵਾਈ | Viral Video
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਵਿਖੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਵੱਲੋਂ ਐਲਕੇਜੀ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ’ਚ ਬੱਚਾ ਮੁਆਫ਼ ਕਰ ਦੇਣ ਦੇ ਤਰਲੇ ਕੱਢ ਰਿਹਾ ਹੈ ਪਰ ਪ੍ਰਿੰਸੀਪਲ ਬੱਚੇ ਦੇ ਪੈਰਾਂ ਹੇਠਾਂ (ਤਲੀਆਂ ’ਤੇ) ਡੰਡੇ ਨਾਲ ਲਗਾਤਾਰ ਵਾਰ ਕਰ ਰਿਹਾ ਹੈ। (Viral Video)
ਵਾਇਰਲ ਵੀਡੀਓ ਸਥਾਨਕ ਸ਼ਹਿਰ ਦੇ ਮੁਸਲਿਮ ਕਲੋਨੀ ’ਚ ਸਥਿੱਤ ਇੱਕ ਪ੍ਰਾਈਵੇਟ ਸਕੂਲ ਦੀ ਦੱਸੀ ਜਾ ਰਹੀ ਹੈ। ਜਿਸ ਦਾ ਪ੍ਰਿੰਸੀਪਲ ਇੱਕ ਐਲਕੇਜੀ ਸਕੂਲ ਦੇ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। ਵੀਡੀਓ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਬੱਚੇ ਨੂੰ ਦੋ ਹੋਰ ਵਿਦਿਆਰਥੀਆਂ ਵੱਲੋਂ ਹੱਥਾਂ ਅਤੇ ਪੈਰਾਂ ਤੋਂ ਫੜਕੇ ਮੂਧਾ ਕੀਤਾ ਹੋਇਆ ਹੈ ਅਤੇ ਕੋਲ ਖੜ੍ਹਾ ਪ੍ਰਿੰਸੀਪਲ ਉਸ ਐਲਕੇਜੀ ਦੇ ਵਿਦਿਆਰਥੀ ਦੀ ਪਿੱਠ ਅਤੇ ਪੈਰਾਂ ਦੇ ਹੇਠਾਂ ਲਗਾਤਾਰ ਡੰਡੇ ਵਰ੍ਹਾ ਰਿਹਾ ਹੈ।
ਜਿਸ ਦੀ ਵੀਡੀਓ ਆਪਣਾ ਕੰਮ ਕਰਵਾਉਣ ਸਕੂਲ ਗਏ ਇੱਕ ਹੋਰ ਨੌਜਵਾਨ ਨੇ ਭੁਲੇਖੇ ਨਾਲ ਬਣਾ ਲਈ। ਪੀੜਤ ਬੱਚੇ ਦੀ ਮਾਂ ਸਾਲੂਨਾ ਖਾਤੂਨ ਨੇ ਦੱਸਿਆ ਕਿ ਪਿ੍ਰੰਸੀਪਲ ਨੇ ਉਸ ਦੇ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਜਿਵੇਂ ਕੋਈ ਹਾਰਡਕੋਰ ਅਪਰਾਧੀ ਨਾਲ ਕਰਦਾ ਹੈ। ਉਨ੍ਹਾਂ ਕਿਹਾ ਪ੍ਰਿੰਸੀਪਲ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਉਹ ਕਿਸੇ ਹੋਰ ਬੱਚੇ ਨਾਲ ਅਜਿਹਾ ਵਿਵਹਾਰ ਨਾ ਕਰੇ। ਸਾਲੂਨਾ ਖਾਤੂਨ ਨੇ ਦੱਸਿਆ ਕਿ ਜਦ ਉਸ ਨੇ ਪ੍ਰਿੰਸੀਪਲ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਸ ਬੱਚੇ ਨੇ ਇੱਕ ਲੜਕੀ ਦੇ ਹੱਥ ’ਤੇ ਪੈਨਸਿਲ ਮਾਰੀ ਹੈ ਜੋ ਪ੍ਰਿੰਸੀਪਲ ਦੁਆਰਾ ਕੀਤੀ ਗਈ ਕੁੱਟ ਦੇ ਮੁਕਾਬਲੇ ਕੁੱਛ ਵੀ ਨਹੀਂ।
ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ
ਡਿਪਟੀ ਡੀਈਓ ਐਲਮੈਂਟਰੀ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਪਿ੍ਰੰਸੀਪਲ ਵੱਲੋਂ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ, ਜਿਸ ਵਿੱਚ ਜਾਂਚ ਦੇ ਅਧਾਰ ’ਤੇ ਸਕੂਲ ਪ੍ਰਿੰਸੀਪਲ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕੂਲ ਦਾ ਨਾਂਅ ਹਾਲੇ ਕੁੱਝ ਸਪੱਸ਼ਟ ਨਹੀਂ।