ਅਮਰੀਕਾ ਨੇ ਕਦੇ ਵੀ ਯੂਕ੍ਰੇਨ ਵਿੱਚ ਫੌਜ ਭੇਜਣ ਦੀ ਯੋਜਨਾ ਨਹੀਂ ਬਣਾਈ: ਬਿਡੇਨ
ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਹੈ ਕਿ ਅਮਰੀਕਾ ਦੀ ਕਦੇ ਵੀ ਯੂਕਰੇਨ ‘ਚ ਫੌਜ ਭੇਜਣ ਦੀ ਯੋਜਨਾ ਨਹੀਂ ਹੈ ਪਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਹਮਲੇ ਦੇ ਨਤੀਜੇ ਭੁਗਤਣੇ ਪੈਣਗੇ। ਬਿਡੇਨ ਨੂੰ ਸ਼ਨੀਵਾਰ ਨੂੰ ਪੱਤਰਕਾਰਾਂ ਦੁਆਰਾ ਪੁੱਛਿਆ ਗਿਆ ਕਿ ਅਮਰੀਕਾ ਨੇ ਯੂਕਰੇਨ ਵਿੱਚ ਸੈਨਿਕ ਭੇਜਣ ਦੀ ਯੋਜਨਾ ਨੂੰ ਛੱਡਣ ਦਾ ਫੈਸਲਾ ਕਿਉਂ ਕੀਤਾ ਕਿ, ਉਸਨੇ ਕਿਹਾ, ‘‘ਅਜਿਹੀ ਕੋਈ ਯੋਜਨਾ ਨਹੀੀ ਸੀ।’’
ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਕਿ ਜੇਕਰ ਰੂਸ ਨੇ ਯੂਕਰੇਨ ’ਤੇ ਹਮਲਾ ਕਰਨ ਦਾ ਫੈਸਲਾ ਕੀਤਾ ਤਾਂ ਅਮਰੀਕਾ ਨਾਟੋ ਦੇਸ਼ਾਂ ’ਚ ਆਪਣੀ ਫੌਜ ਦੀ ਮੌਜ਼ੂਦਗੀ ਵਧਾਏਗਾ ਅਤੇ ਰੂਸ ਨੂੰ ਆਪਣੇ ਵਿਸ਼ਵ ਅਕਸ ਦੇ ਨਾਲ-ਨਾਲ ਅਰਥਵਿਵਸਥਾ ਦੇ ਲਿਹਾਜ਼ ਨਾਲ ਇਸ ਦੀ ਭਿਆਨਕ ਕੀਮਤ ਚਕਾਉਣੀ ਪਵੇਗੀ। ਬਿਡੇਨ ਨੇ ਕਿਹਾ, ‘‘ਮੈਂ ਰਾਸ਼ਟਰਪਤੀ ਪੁਤਿਨ ਨੂੰ ਬਹੁਤ ਸਪੱਸ਼ਟ ਕਰ ਦਿੱਤਾ ਹੈ…ਕਿ ਜੇਕਰ ਉਹ ਯੂਕਰੇਨ ਦੇ ਨਾਲ ਅੱਗੇ ਵੱਧਦਾ ਹੈ, ਤਾਂ ਉਸਦੀ ਆਰਥਿਕਤਾ ਲਈ ਆਰਥਿਕ ਨਤੀਜੇ ਵਿਨਾਸ਼ਕਾਰੀ ਹੋਣ ਵਾਲੇ ਹਨ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ