ਕਰਫਿਊ ਦੌਰਾਨ ਨਾਕੇ ‘ਤੇ ਖੜ੍ਹੇ ਸ਼ਿਪਾਹੀ ਦੀ ਵਰਦੀ ਪਾੜੀ

Crime News
ਸੰਕੇਤਕ ਫੋਟੋ।

ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਕੀਤਾ ਗ੍ਰਿਫ਼ਤਾਰ

ਮਲੇਰਕੋਟਲਾ (ਗੁਰਤੇਜ ਜੋਸੀ). ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਸਾਰੇ ਲੋਕ ਆਪਣੇ-ਆਪਣੇ ਘਰਾਂ ਵਿੱਚ ਬੰਦ ਹਨ (Lockdown) ਉੱਥੇ ਹੀ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਲਈ ਪੰਜਾਬ ਪੁਲਿਸ ਹਰ ਸਮੇਂ ਮੁਸਤੈਦ ਰਹਿੰਦੀ ਹੈ। ਇਸੇ ਤਰ੍ਹਾਂ ਅੱਜ ਸ਼ਹਿਰ ਮਲੇਰਕੋਟਲਾ ਦੇ ਦਿੱਲੀ ਗੇਟ ‘ਤੇ ਡਿਊਟੀ ‘ਤੇ ਤਾਇਨਾਤ ਏ.ਐਸ.ਆਈ. ਸਵਤੰਤਰ ਪਾਲ ਸਿੰਘ, ਸ਼ਿਪਾਹੀ ਜ਼ੋਰਾ ਸਿੰਘ, ਸ਼ਿਪਾਹੀ ਅਮਨਦੀਪ ਕੁਮਾਰ ਆਦਿ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਸਬੰਧ ਵਿੱਚ ਲੱਗੇ ਜਨਤਾ ਕਰਫਿਊ ਦੌਰਾਨ ਪੁਲਿਸ ਵਿਭਾਗ ਵੱਲੋਂ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਨਾਕਾ ਬੰਦੀ ਕੀਤੀ ਹੋਈ ਸੀ.

ਇਸ ਦੌਰਾਨ ਮੁਹੰਮਦ ਆਸਿਫ਼ ਉਰਫ ਆਸੂ ਪੁੱਤਰ ਸ਼ੋਕਤ ਅਲੀ ਸਾਬਕਾ ਪ੍ਰਧਾਨ ਟੈਂਪੂ ਯੂਨੀਅਨ ਵਾਸੀ ਮੁਹੱਲਾ ਸਾਦੇਵਾਲਾ ਮਲੇਰਕੋਟਲਾ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦਿੱਲੀ ਗੇਟ ਨਾਕੇ ਤੋਂ ਲੰਘਣ ਲੱਗਿਆ ਪਰ ਉਸ ਦੇ ਦੇ ਮਾਸਕ ਨਾ ਪਾਇਆ ਹੋਣ ਕਰਕੇ ਪੁਲਿਸ ਮੁਲਾਜ਼ਮਾਂ ਨੇ ਰੋਕਿਆ ਤਾਂ ਇਸ ਵਿਅਕਤੀ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਸਗੋਂ ਅੱਗੋਂ ਇਹ ਕਹਿੰਦਾ ਕਿ ਉਹ ਉਸਨੂੰ ਜਾਣਦੇ ਨਹੀਂ ਕਿ ਉਹ ਸ਼ੌਕਤ ਪ੍ਰਧਾਨ ਦਾ ਮੁੰਡਾ ਹੈ ਅਤੇ ਉਸਨੇ ਆਪਣੇ ਪਿਤਾ ਦੀ ਪ੍ਰਧਾਨਗੀ ਦੀ ਧੌਂਸ ਵਿੱਚ ਨਾਕੇ ‘ਤੇ ਤਾਇਨਾਤ ਮੁਲਾਜ਼ਮਾਂ ਨੂੰ ਗਾਲ਼ਾਂ ਕੱਢੀਆਂ, ਧਮਕੀਆਂ ਦਿੱਤੀਆਂ.

ਇੱਥੇ ਹੀ ਬੱਸ ਨਹੀਂ ਸਗੋਂ ਤਹਿਸ ਵਿੱਚ ਆ ਕੇ ਇੱਕ ਪੁਲਿਸ ਮੁਲਾਜ਼ਮ (ਸ਼ਿਪਾਹੀ) ਦੀ ਵਰਦੀ ਪਾੜ ਦਿੱਤੀ ਅਤੇ ਨਾਕੇ ‘ਤੇ ਤਾਇਨਾਤ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਕੀਤੀ। ਇਸ ਤੋਂ ਉਪਰੰਤ ਮੌਕੇ ‘ਤੇ ਪੁੱਜੇ ਏ.ਐਸ.ਆਈ. ਰਾਜਿੰਦਰ ਸਿੰਘ ਨੇ ਸ਼ਿਪਾਹੀ ਜ਼ੋਰਾ ਸਿੰਘ ਦਾ ਬਿਆਨ ਲਿਖ ਕੇ ਮੁਲਜਮ ਮੁਹੰਮਦ ਆਸਿਫ਼ ਉਰਫ ਆਸੂ ਪੁੱਤਰ ਸ਼ੋਕਤ ਅਲੀ ਸਾਬਕਾ ਪ੍ਰਧਾਨ ਟੈਂਪੂ ਯੂਨੀਅਨ ਵਾਸੀ ਮੁਹੱਲਾ ਸਾਦੇਵਾਲਾ ਮਲੇਰਕੋਟਲਾ ਵਿਰੁੱਧ  ਧਾਰਾ 353,186, 332, 269, 270, 188 ਅਤੇ ਡਿਜਾਸਟਰ  ਮੈਨੇਜਮੈਂਟ 2005 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਮੁਲਜਮ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।