ਦੋ ਰੋਜ਼ਾ ਚੌਥਾ ਨਾਭਾ ਕਬੱਡੀ ਕੱਪ ਰਿਪੁਦਮਨ ਸਟੇਡੀਅਮ ਵਿਖੇ ਸ਼ੁਰੂ

ਆਲ ਓਪਨ ਦੀਆਂ ਜੇਤੂ ਟੀਮਾਂ ਨੂੰ 1 ਲੱਖ ਤੇ 75 ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ : ਜੱਸੀ ਸੋਹੀਆ ਵਾਲਾ

ਨਾਭਾ,  (ਤਰੁਣ ਕੁਮਾਰ ਸ਼ਰਮਾ)। ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ (ਰਜਿ.) ਨਾਭਾ ਵੱਲੋਂ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ ਚੌਥਾ ਨਾਭਾ ਕਬੱਡੀ ਕੱਪ ਸਥਾਨਕ ਰਿਪੁਦਮਨ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਡਾਇਰੈਕਟਰ ਪ੍ਰੀਤ ਕੰਬਾਈਨ ਐਗਰੋ ਲਿਮਿਟਡ ਸ਼ਾਮਲ ਹੋਏ ਜਿਨ੍ਹਾਂ ਉਦਘਾਟਨ ਕੀਤਾ ਜਦਕਿ ਏਡੀਸੀ ਪਟਿਆਲਾ ਗੁਰਪ੍ਰੀਤ ਸਿੰਘ ਅਤੇ ਐਸਡੀਐਮ ਨਾਭਾ ਕਨੂੰ ਗਰਗ, ਨਾਇਬ ਤਹਿਸੀਲਦਾਰ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਵਾਈ।

ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ ਗੈਬੀ, ਜਨਰਲ ਸਕੱਤਰ ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਮਨਜੀਤ ਸਿੰਘ ਜਵੈਲਰ, ਵਾਇਸ ਚੇਅਰਮੈਨ ਰਾਜਬੀਰ ਸਿੰਘ ਸੰਧੂ, ਕੈਸੀਅਰ ਗੁਰਵਿੰਦਰ ਰਾਏ ਰਾਏ, ਸਹਾਇਕ ਕੈਸੀਅਰ ਲਾਡੀ ਖਹਿਰਾ, ਹਰਪ੍ਰੀਤ ਸਿੰਘ ਢੀਂਡਸਾ, ਡਾ. ਜਤਿੰਦਰ ਸਿੰਘ, ਸੁੱਖੀ ਢੀੰਡਸਾ, ਮਾ. ਸਤਪਾਲ ਸਿੰਘ ਚੌਹਾਨ, ਚਮਕੌਰ ਸਿੰਘ ਸਿੱਧੂ, ਮਾ. ਗੁਰਨੈਬ ਸਿੰਘ ਛੰਨਾ, ਅਸੋਕ ਕੁਮਾਰ ਬੱਬੂ, ਜੋਰਾ ਸਿੰਘ ਕਕਰਾਲਾ, ਕੁਲਦੀਪ ਸਿੰਘ ਨਿਰਮਾਣ, ਸੋਨੂੰ ਢਿੱਲੋ, ਸਤਗੁਰ ਸਿੰਘ ਖਹਿਰਾ ਆਦਿ ਦੀ ਹਾਜਰੀ ’ਚ ਕਲੱਬ ਦੇ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਦਿਨ 47, 55 ਤੇ 65 ਕਿਲੋ ਵਜਨ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਇਨਾਮ ਅਤੇ ਟਰਾਫੀਆਂ ਵੰਡੀਆਂ ਗਈਆਂ।

ਉਨ੍ਹਾਂ ਦੱਸਿਆ ਕਿ ਆਖਰੀ ਦਿਨ ਐਤਵਾਰ ਨੂੰ ਕਬੱਡੀ 75 ਕਿਲੋ ਅਤੇ ਕਬੱਡੀ ਆਲ ਓਪਨ ਦੀਆਂ 8 ਸੱਦੇ ਵਾਲੀਆਂ ਕਲੱਬਾਂ ਦੀਆਂ ਟੀਮਾਂ ਦੇ ਵਿਚਕਾਰ ਦਿਲਚਸਪ ਫਸਵੇਂ ਮੁਕਾਬਲੇ ਹੋਣਗੇ। ਆਲ ਓਪਨ ’ਚ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 1 ਲੱਖ ਅਤੇ ਦੂਜੇ ਸਥਾਨ ਵਾਲੀ ਟੀਮ ਨੂੰ 75 ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here