ਇੰਟਰ ਕਾਲਜ ਪੁਰਸ਼ ਕਬੱਡੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਸਮਾਪਤ

ਇੰਟਰ ਕਾਲਜ ਪੁਰਸ਼ ਕਬੱਡੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਸਮਾਪਤ

ਰਾਜਪੁਰਾ, (ਅਜਯ ਕਮਲ)। ਇੱਥੋਂ ਦੇ ਸਵਾਮੀ ਵਿਵੇਕਾਨੰਦ ਕਾਲਜ ਵਿੱਚ ਆਈ.ਕੇ.ਜੀ.ਪੀ.ਟੀ.ਯੂ.ਇੰਟਰ ਕਾਲਜ ਪੁਰਸ਼ ਕਬੱਡੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਡੀ.ਏ.ਵੀ. ਇੰਜੀਨੀਅਰਿੰਗ ਕਾਲਜ ਜਲੰਧਰ ਨੇ ਬਾਜ਼ੀ ਮਾਰੀ। ਇਸ ਮੌਕੇ ਅੱਜ ਦੇ ਇਸ ਟੂਰਨਾਮੈਟ ਦੇ ਮੁੱਖ ਮਹਿਮਾਨ ਪ੍ਰੋ. ਡਾ. ਨਿਸ਼ਾਨ ਸਿੰਘ ਦਿਓਲ ਹੈੱਡ ਫਿਜੀਕਲ ਐਜੂਕੇਸ਼ਨ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ ਅਤੇ ਕਾਲਜ ਦੇ ਚੇਅਰਮੈਨ ਅਸ਼ਵਨੀ ਗਰਗ ਅਤੇ ਪ੍ਰੈਜੀਡੈਂਟ ਅਸੋਕ ਗਰਗ ਨੇ ਜੀ ਆਇਆ ਆਖਿਆ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ।

ਦੇਰ ਸ਼ਾਮ ਚੱਲੇ ਸੈਮੀਫਾਈਨਲ ਵਿੱਚ ਸੁਆਮੀ ਵਿਵੇਕਾਨੰਦ ਇੰਜੀਨੀਅਰਿੰਗ ਕਾਲਜ ਬਨੂੰੜ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਨੂੰ ਅਤੇ ਡੀ. ਏ. ਵੀ. ਇੰਜੀਨੀਅਰਿੰਗ ਕਾਲਜ ਜਲੰਧਰ ਨੇ ਸੀ. ਜੀ. ਸੀ. ਜੰਝੇਰੀ ਨੂੰ ਹਰਾ ਕੇ ਦੋਵਾਂ ਟੀਮਾਂ ਨੇ ਫਾਈਨਲ ਵਿੱਚ ਜਗ੍ਹਾ ਬਣਾਈ। ਤੀਜੇ ਸਥਾਨ ਲਈ ਕਰਵਾਏ ਮੁਕਾਬਲੇ ਵਿੱਚ ਸੀ.ਜੀ.ਸੀ. ਜੰਝੇਰੀ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਨੂੰ ਹਰਾਇਆ। ਫਾਈਨਲ ਮੁਕਾਬਲੇ ਵਿੱਚ ਡੀ.ਏ.ਵੀ. ਇੰਜੀਨੀਅਰਿੰਗ ਕਾਲਜ ਜਲੰਧਰ ਨੇ ਸੁਆਮੀ ਵਿਵੇਕਾਨੰਦ ਇੰਜੀਨੀਅਰਿੰਗ ਕਾਲਜ ਬਨੂੰੜ ਨੂੰ ਹਰਾ ਤੇ ਕਰਮਵਾਰ ਪਹਿਲਾਂ ਤੇ ਦੂਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਪਿ੍ਰੰਸੀਪਲ ਪ੍ਰਤੀਕ ਗਰਗ,ਸਵਾਈਟ ਸਪੋਰਟਸ ਡਿਪਾਰਟਮੇਂਟ ਹੈਡ ਕੁਲਦੀਪ ਸਿੰਘ ਬਰਾੜ, ਯੂਨੀਵਰਸਿਟੀ ਤੋਂ ਆਬਜਰਵਰ ਗੁਰਪ੍ਰੀਤ ਸਿੰਘ, ਜੀਵਨ ਸਰਮਾ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਡੀ. ਪੀ. ਈ. ਪਲਵਿੰਦਰ ਸਿੰਘ, ਤਲਵਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਵੱਖ-ਵੱਖ ਟੀਮਾਂ ਦੇ ਕੋਚ ਅਤੇ ਸਟਾਫ ਹਾਜਰ ਸਨ। ਮੁੱਖ ਮਹਿਮਾਨ ਅਤੇ ਕਾਲਜ ਦੀ ਮੈਨੇਜਮੇਂਟ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਮੈਡਲ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ