ਕਤਲ ਦੇ ਦੋ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜਾ

Murder

ਫਾਜਿ਼ਲਕਾ (ਰਜਨੀਸ਼ ਰਵੀ)। 2022 ਵਿਚ ਅਬੋਹਰ ਵਿਖੇ ਵਾਪਰੇ ਇਕ ਕਤਲ ਕਾਂਡ (Murder) ਦੇ ਮਾਮਲੇ ਵਿਚ ਸੁਣਵਾਈ ਤੋਂ ਬਾਅਦ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਫਾਜਿ਼ਲਕਾ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ 2 ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਸਤੰਬਰ 2022 ਵਿਚ ਅਬੋਹਰ ਦੇ ਆਰਿਆਂ ਨਗਰ ਵਿਚ ਰਵੀ ਕੁਮਾਰ ਪੱੁਤਰ ਪੂਰਨ ਚੰਦ ਦਾ ਅਮਨ ਕੁਮਾਰ ਅਤੇ ਕਬਾੜੀ ਉਰਫ ਰਾਹੁਲ ਨੇ ਬਰਫ ਤੋੜਨ ਵਾਲਾ ਸੂਆ ਮਾਰ ਕੇ ਕਤਲ ਕਰ ਦਿੱਤਾ ਸੀ।

ਇਸ ਸਬੰਧੀ ਰਵੀ ਕੁਮਾਰ ਦੇ ਮਾਸੀ ਦੇ ਮੁੰਡੇ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਥਾਣਾ ਸੀਟੀ 2 ਅਬੋਹਰ ਵਿਚ ਦੋਸ਼ੀਆਂ ਖਿਲਾਫ ਧਾਰਾ 302 ਤਹਿਤ ਮੁਕੱਦਮਾ ਨੰਬਰ 75 ਮਿਤੀ 3 ਸਤੰਬਰ 2022 ਦਰਜ ਕੀਤਾ ਗਿਆ ਸੀ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਿ਼ਕਾਇਤਕਰਤਾ ਨੇ ਦੋਸ਼ ਲਗਾਇਆ ਗਿਆ ਸੀ ਕਿ ਮ੍ਰਿਤਕ ਵੱਲੋਂ ਦੋਸ਼ੀਆਂ ਨੂੰ ਆਪਣੇ ਬੂਹੇ ਅੱਗੇ ਬੈਠਕੇ ਤਾਸ ਖੇਡਣ ਤੋਂ ਰੋਕਿਆ ਗਿਆ ਸੀ ਜਿਸ ਦੀ ਰੰਜਸ ਦੇ ਚਲਦਿਆਂ ਉਨ੍ਹਾਂ ਨੇ ਬਰਫ ਤੋੜਨ ਵਾਲੇ ਸੂਏ ਮਾਰ ਕੇ ਰਵੀ ਕੁਮਾਰ ਦਾ ਕਤਲ ਕਰ ਦਿੱਤਾ ਸੀ। ਉਕਤ ਕੇਸ ਦੀ ਸੁਣਵਾਈ ਪੂਰੀ ਹੋਣ ਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਈ ਗਈ ਹੈ।

ਕਾਂਗਰਸ ਨੂੰ ਵੱਡਾ ਝਟਕਾ, ਜਗਵਿੰਦਰ ਪਾਲ ਸਿੰਘ ਜੱਗਾ ਆਪ ’ਚ ਸ਼ਾਮਲ

LEAVE A REPLY

Please enter your comment!
Please enter your name here