ਅਹਿਮਦਗੜ (ਰੇਨੂਕਾ)। Explosion ਸਥਾਨਕ ਪੋਹੀੜ ਰੋਡ ‘ਤੇ ਬਿਜਲੀ ਦਫਤਰ ਨੇੜੇ ਪੈਟਰੋਲ ਪੰਪ ‘ਤੇ ਖੜੇ ਇੱਕ ਟਰੱਕ ਨੂੰ ਅੱਜ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਜਿੱਥੇ ਤਿੰਨ ਜਣੇ ਅੱਗ ਕਾਰਨ ਝੁਲਸ ਗਏ ਉੱਥੇ ਨਾਲ ਹੀ ਖੜ੍ਹੇ ਇੱਕ ਸਕੂਟਰ ਤੇ ਇੱਕ ਮੋਟਰਸਾਈਕਲ ਸੜਕੇ ਸੁਆਹ ਹੋ ਗਏ। ਜਾਣਕਾਰੀ ਅਨੁਸਾਰ ਕਾਸਟਿਕ ਸੋਢੇ ਨਾਲ ਭਰਿਆ ਟਰੱਕ ਜਿਸਦਾ ਮਾਲਕ ਟਰੱਕ ਦੀ ਰਿਪੇਅਰ ਕਰਵਾ ਰਿਹਾ ਸੀ, ਦਾ ਬੈਂਟਰਾ ਸਪਾਰਕ ਤੋਂ ਬਾਅਦ ਧਮਾਕੇ ਨਾਲ ਫਟ ਗਿਆ ਜਿਸਨੇ ਟਰੱਕ ਵਿੱਚ ਪਏ ਕਾਸਟਿਕ ਸੋਢੇ ਨੂੰ ਲਪੇਟ ਵਿੱਚ ਲੈ ਲਿਆ। (Explosion)
ਭਿਆਨਕ ਅੱਗ ਕਾਰਨ ਟਰੱਕ ਵਿੱਚ ਕਈ ਧਮਾਕੇ ਹੋਏ ਅਤੇ ਨਾਲ ਹੀ ਪ੍ਰਗਤੀ ਇੰਟਰਪ੍ਰਾਇਜਜ ਪੰਪ ਹੋਣ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ, ਪਰ ਪੇਪਰ ਮਿੱਲ ਅਤੇ ਮਾਲੇਰਕੋਟਲਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਨੇ ਪੰਪ ਨੂੰ ਅੱਗ ਤੋਂ ਬਚਾ ਲਿਆ ਪਰ ਟਰੱਕ ਅਤੇ ਨਾਲ ਖੜੇ ਮੋਟਰਸਾਇਕਲ ਤੇ ਸਕੂਟਰ ਸਮੇਤ ਟਰੱਕ ਵਿੱਚ ਪਿਆ ਸਾਰਾ ਸਮਾਨ ਸੜ ਕੇ ਰਾਖ ਬਣ ਗਿਆ। ਇਸ ਹਾਦਸੇ ‘ਚ ਟਰੱਕ ਦੀ ਰਿਪੇਅਰ ਕਰ ਰਹੇ ਦੋ ਮਿਸਤਰੀ ਬਲਦੇਵ ਸਿੰਘ ਘੁੰਗਰਾਣਾ, ਹੈਪੀ ਬੜੂੰਦੀ ਅਤੇ ਟਰੱਕ ਮਾਲਕ ਅਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਜੰਡਾਲੀ ਕਲਾਂ ਬੁਰੀ ਤਰ੍ਹਾਂ ਝੁਲਸ ਗਏ। ਜਖਮੀਆਂ ਨੂੰ ਲੁਧਿਆਣਾ ਅਤੇ ਮਾਲੇਰਕੋਟਲਾ ਹਸਪਤਾਲਾਂ ਵਿੱਚ ਭੇਜਿਆ ਗਿਆ। (Explosion)
ਜਾਣਕਾਰੀ ਅਨੁਸਾਰ ਇਹ ਟਰੱਕ ਨੰਬਰ ਪੀ ਬੀ 08 ਏ ਐਕਸ 9777 ਜੋ ਅੱਜ ਹੀ ਪੇਪਰ ਮਿੱਲ ਤੋਂ ਕਾਸਟਿਕ ਸੋਢਾ ਲੱਦ ਕੇ ਪਾਣੀਪਤ ਜਾਣ ਵਾਲਾ ਸੀ, ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ। ਥਾਣਾ ਡੇਹਲੋਂ ਅਤੇ ਅਹਿਮਦਗੜ ਤੋਂ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ਜਿਨ੍ਹਾਂ ਅੱਗ ਬਝਾਉਣ ਵਿਚ ਮਦਦ ਕੀਤੀ। (Explosion)