ਬਰਨਾਲਾ (ਗੁਰਪ੍ਰੀਤ ਸਿੰਘ)। ਬਰਨਾਲਾ ਵਾਸੀਆਂ ਲਈ ਇਹ ਖਬਰ ਖੁਸ਼ੀ ਦੇ ਮਾਹੌਲ ਵਾਲੀ ਹੈ ਕਿ ਪੰਜਾਬ ਸਰਕਾਰ ਨੇ ਬਰਨਾਲਾ ਤੋਂ ਲੁਧਿਆਣਾ ਜਾਣ ਵਾਲੇ ਰਾਹ ਵਿੱਚ ਆਉਂਦੇ ਦੋਵੇਂ ਟੋਲ ਪਲਾਜੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਬਰਨਾਲਾ ਤੋਂ ਲੁਧਿਆਣਾ ਜਾਣ ਵਾਲਿਆਂ ਲਈ ਰਾਹ ਵਿੱਚ ਦੋ ਟੋਲ ਪਲਾਜੇ ਆਉਂਦੇ ਸਨ ਜਿੰਨਾਂ ਵਿੱਚ ਇੱਕ ਸੁਧਾਰ ਪਿੰਡ ਕੋਲ ਅਤੇ ਦੂਜਾ ਮਹਿਲ ਕਲਾਂ ਪਿੰਡ ਕੋਲੋਂ ਸਥਿਤ ਹਨ। (Barnala to Ludhiana toll Plaza)
ਲੁਧਿਆਣਾਂ ਤੋਂ ਬਰਨਾਲਾ ਵਾਇਆ ਸੁਧਾਰ..ਰਾਏਕੋਟ..ਮਹਿਲ ਕਲਾਂ ਦੋ ਟੋਲ ਪਲਾਜ਼ਾ ਹਨ..1.ਪਿੰਡ ਰਕਬਾ ਨੇੜੇ ਮੁੱਲ਼ਾਂਪੁਰ..2.ਪਿੰਡ ਮਹਿਲ ਕਲਾਂ ..ਇੱਕੋ ਕੰਪਨੀ ਦੇ ..ਕੰਪਨੀ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਵੇਰਵਾ ਦੇ ਕੇ 448 ਦਿਨਾਂ ਦੀ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ..ਜਿਸਨੂੰ ਪੰਜਾਬ ਸਰਕਾਰ ਵੱਲ਼ੋਂ ਨਹੀਂ ਮੰਨਿਆ ਗਿਆ..ਇਹ ਦੋਵੇਂ ਟੋਲ…
— Bhagwant Mann (@BhagwantMann) March 30, 2024
ਭਗਵੰਤ ਮਾਨ ਨੇ ਕਿਹਾ ਕਿ ਇਹ ਦੋਵੇਂ ਟੋਲ ਪਲਾਜੇ ਇੱਕੋ ਕੰਪਨੀ ਨਾਲ ਸੰਬੰਧਿਤ ਹਨ। ਕੰਪਨੀ ਨੇ ਕਿਸਾਨ ਅੰਦੋਲਨ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਸੀ ਕਿ ਇਹਨਾਂ ਦੋਵੇਂ ਟੋਲ ਪਲਾਜ਼ਿਆਂ ਦੀ ਮਿਆਦ ਘੱਟ ਤੋਂ ਘੱਟ 448 ਦਿਨ ਵਧਾਈ ਜਾਵੇ ਪਰ ਸਰਕਾਰ ਨੇ ਕੰਪਨੀ ਦੀ ਇਹ ਮੰਗ ਨੂੰ ਠੁਕਰਾ ਦਿੱਤਾ ਹੈ ਜਿਸ ਕਰਕੇ 2 ਅਪ੍ਰੈਲ 2024 ਨੂੰ ਇਹ ਦੋਵੇਂ ਟੋਲ ਪਲਾਜੇ ਬੰਦ ਹੋ ਜਾਣਗੇ ਅਤੇ ਲੋਕਾਂ ਨੂੰ ਭਾਰੀ ਰਾਹਤ ਮਹਿਸੂਸ ਹੋਵੇਗੀ।
Also Read : ਚੋਣ ਜਾਬਤਾ, ਜਿਨ੍ਹਾਂ ਅਸਲਾ ਜਮ੍ਹਾ ਨਹੀਂ ਕਰਵਾਇਆ ਇਸ ਤਰ੍ਹਾਂ ਹੋ ਰਹੀ ਐ ਕਾਰਵਾਈ