ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੂੰ ਪਲੇਅਰ ਆਫ ਦਿ ਮੈਚ (Test Match, England )
- ਇੰਗਲੈਂਡ ਨੂੰ ਮਿਲਿਆ ਸੀ 257 ਦੌੜਾਂ ਦਾ ਟਾਰਗੇਟ
ਕੈਨਬਰਾ। ਵੋਮੈਨ ਆਸਟਰੇਲੀਆ ਤੇ ਇੰਗਲੈਂਡ ਦਰਮਿਆਨ ਖੇਡੇ ਗਏ ਏਸ਼ੇਜ਼ ਟੈਸਟ ਮੈਚ ਕਾਫੀ ਰੋਮਾਂਚਕ ਰਿਹਾ। ਇੰਗਲੈਡ ਇਹ ਟੈਸਟ ਡਰਾਅ ਕਰਾਉਣ ’ਚ ਸਫਲ ਰਿਹਾ। ਇੰਗਲੈਂਡ ਸਾਹਮਣੇ 257 ਦੌੜਾਂ ਦਾ ਟਾਰਗੇਟ ਸੀ ਤੇ ਅੰਤਿਮ ਦਿਨ ਟੀਮ ਨੂੰ ਮੈਚ ਜਿੱਤਣ ਲਈ 12 ਗੇਂਦਾਂ ’ਚ 13 ਦੌੜਾਂ ਬਣਾਉਣੀਆਂ ਸਨ ਤੇ ਉਸ ਕੋਲ ਸਿਰਫ ਇੱਕ ਵਿਕਟ ਬਚੀ ਸੀ। ਇੰਗਲੈਂਡ ਨੇ ਆਖਰੀ ਦੋ ਓਵਰਾਂ ’ਚ ਵਿਕਟ ਬਚਾਉਂਦਿਆਂ ਸਿਰਫ 2 ਦੌੜਾਂ ਬਣਾਈਆਂ ਤੇ ਮੈਚ ਨੂੰ ਰੋਮਾਂਚਕ ਢੰਗ ਨਾਲ ਡਰਾਅ ਕਰ ਲਿਆ। (Test Match, England )
ਇੰਗਲੈਂਡ ਵੱਲੋਂ ਕੈਥਰੀਨ ਬਰੰਟ ਨੇ 5 ਵਿਕਟਾਂ ਲਈਆਂ
ਇਸ ਤੋਂ ਪਹਿਲਾਂ ਟਾਸ ਹਾਰ ਕੇ ਅਸਟਰੇਲੀਆ ਨੇ ਪਹਿਲੀ ਪਾਰੀ ’ਚ 337/9 ਦਾ ਸਕੋਰ ਬਣਾਇਆ ਸੀ। ਅਸਟਰੇਲੀਆ ਦੀ ਕਪਤਾਨ ਮੇਗ ਲੇਨਿੰਗਸ (93) ਟਾਪ ਸਕੋਰਰ ਰਹੀ। ਰਾਚੇਲ ਹੇਨਸ (86) ਨੇ ਵੀ ਸ਼ਾਨਦਾਰ ਯੋਗਦਾਨ ਦਿੱਤਾ। ਇੰਗਲੈਂਡ ਵੱਲੋਂ ਕੈਥਰੀਨ ਬਰੰਟ ਨੇ 5 ਵਿਕਟਾਂ ਲਈਆਂ। ਪਹਿਲੀ ਪਾਰੀ ’ਚ ਇੰਗਲੈਂਡ ਨੇ 297 ਦਾ ਸਕੋਰ ਬਣਾਇਆ। ਕਪਤਾਨ ਹੇਦਰ ਨਾਈਟ ਨੇ 168 ਦੌਰਾਂ ਦੀ ਨਾਬਾਦ ਪਾਰੀ ਖੇਡੀ। ਪਹਿਲੀ ਪਾਰੀ ਦੇ ਆਧਾਰ ’ਤੇ ਕੰਗਾਰੂ ਟੀਮ 40 ਦੌਰਾਂ ਦਾ ਵਾਧਾ ਹਾਸਲ ਕਰਨ ’ਚ ਸਫਲ ਰਹੀ। ਦੂਜੀ ਪਾਰੀ ’ਚ ਆਸਟਰੇਲੀਆ ਨੇ 216/7 ਦਾ ਸਕੋਰ ਬਣਾਇਆ ਤੇ ਇੰਗਲੈਂਡ ਸਾਹਮਣਏ 257 ਦੌੜਾਂ ਦੇ ਟੀਚਾ ਰੱਖਿਆ। ਮੈਚ ਦੇ ਤੀਜੇ ਦਿਨ ਮੀਂਹ ਨੇ ਬਹੁਤ ਪ੍ਰਭਾਵਿਤ ਕੀਤਾ ਪਰ ਇਸ ਤੋਂ ਬਾਅਦ ਵੀ ਮੁਕਾਬਲਾ ਬਹੁਤ ਰੋਮਾਂਚਕ ਮੋੜ ’ਤੇ ਪਹੁੰਚ ਗਿਆ।
ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦਾ ਸਕੋਰ 44 ਓਵਰਾਂ ਵਿੱਚ 236/6 ਸੀ ਅਤੇ ਟੀਮ ਨੂੰ 24 ਗੇਂਦਾਂ ਵਿੱਚ 21 ਦੌੜਾਂ ਦੀ ਲੋੜ ਸੀ। ਦੋਵੇਂ ਟੀਮਾਂ ਜਿੱਤ ਦੀਆਂ ਦਾਅਵੇਦਾਰ ਮੰਨੀਆਂ ਜਾ ਰਹੀਆਂ ਸਨ। ਫਿਰ ਆਸਟਰੇਲੀਆ ਨੇ 46ਵੇਂ ਓਵਰ ਵਿੱਚ ਅਤੇ 47ਵੇਂ ਓਵਰ ਵਿੱਚ ਲਗਾਤਾਰ ਦੋ ਗੇਂਦਾਂ ਵਿੱਚ ਦੋ ਵਿਕਟਾਂ ਲੈ ਕੇ ਇੰਗਲੈਂਡ ਨੂੰ ਬੈਕਫੁੱਟ ’ਤੇ ਧੱਕ ਦਿੱਤਾ। ਹੁਣ ਕੰਗਾਰੂ ਟੀਮ ਨੂੰ 13 ਗੇਂਦਾਂ ‘ਤੇ 1 ਵਿਕਟ ਤੇ ਇੰਗਲੈਂਡ ਨੂੰ 12 ਦੌੜਾਂ ਬਣਾਉਣੀਆਂ ਸਨ।
ਇੰਗਲੈਂਡ ਦੀ ਬੱਲੇਬਾਜ਼ੀ ਨੰਬਰ 10 ਸੋਫੀ ਏਕਲਸਟੋਨ ਨੇ ਇਕ ਗੇਂਦ ਅਤੇ 11ਵੇਂ ਨੰਬਰ ਦੀ ਕੇਟ ਕਰਾਸ ਨੇ 12 ਗੇਂਦਾਂ ਖੇਡ ਕੇ ਮੈਚ ਡਰਾਅ ਕਰ ਲਿਆ। ਪਹਿਲੀ ਪਾਰੀ ਵਿੱਚ 168 ਅਤੇ ਦੂਜੀ ਪਾਰੀ ਵਿੱਚ 48 ਦੌੜਾਂ ਬਣਾਉਣ ਵਾਲੀ ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ