ਵਿੰਡੀਜ਼ ਖਿਲਾਫ਼ ਬਦਲਾਅ ਦੇ ਗੇੜ ਦੀ ਸ਼ੁਰੂਆਤ ਕਰੇਗੀ ਟੀਮ ਇੰਡੀਆ (WI Vs IND Test )
(ਏਜੰਸੀ) ਰੋਸੀਯੂ। ਭਾਰਤੀ ਟੀਮ ਅੱਜ ਵੈਸਟਇੰਡੀਜ਼ ਖਿਲਾਫ 2 ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ। ਦੋਵਾਂ ਟੀਮਾਂ ਦਰਮਿਆਨ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਭਾਰਤੀ ਦੋ ਟੈਸਟ ਮੈਚਾਂ ਦੀ ਲੜੀ ਜ਼ਰੀਏ ਬਦਲਾਅ ਦੇ ਦੌਰ ਦੀ ਸ਼ੁਰੂਆਤ (WI Vs IND Test ) ਕਰੇਗੀ ਤਾਂ ਫੋਕਸ ਨੌਜਵਾਨ ਯਸ਼ੱਸ਼ਵੀ ਜਾਇਸਵਾਲ ’ਤੇ ਰਹੇਗਾ। ਮੇਜ਼ਬਾਨ ਵੈਸਟ ਇੰਡੀਜ਼ ਲਈ ਵਿਸ਼ਵ ਕੱਪ ਕੁਆਲੀਫਾਇਰ ’ਚ ਮਿਲੀ ਹਾਰ ਦੇ ਜ਼ਖਮ ਅਜੇ ਤਾਜਾ ਹਨ ਤੇ ਉਹ ਭਾਰਤ ਵਰਗੀ ਮਜ਼ਬੂਤ ਟੀਮ ਨੂੰ ਹਰਾ ਕੇ ਵਿਸ਼ਵ ਕ੍ਰਿਕਟ ’ਚ ਆਪਣੀ ਹੋਂਦ ਬਣਾਈ ਰੱਖਣ ਦੀ ਕੋਸ਼ਿਸ਼ ’ਚ ਹੋਵੇਗਾ।
ਸ਼ੁਭਮਨ ਗਿੱਲ ’ਤੇ ਹੋਣਗੀਆਂ ਨਜ਼ਰਾਂ (WI Vs IND Test )
ਚੇਤੇਸ਼ਵਰ ਪੁਜਾਰਾ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਭਾਰਤੀ ਚੋਟੀ ਕ੍ਰਮ ’ਚ ਇੱਕ ਜਗ੍ਹਾ ਖਾਲੀ ਹੋਈ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਮੁੰਬਈ ਦਾ ਬੇਹੱਦ ਹੁਨਰਮੰਦ ਬੱਲੇਬਾਜ਼ ਜਾਇਸਵਾਲ ਉਸੇ ਕਮੀ ਨੂੰ ਪੂਰੀ ਕਰੇਗਾ ਤੇ ਫਰਸਟ ਕਲਾਸ ਕ੍ਰਿਕਟ ਦੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖ ਸਕੇਗਾ ਉਂਜ ਸਿੱਧਾ ਹੱਲ ਤਾਂ ਉਸ ਨੂੰ ਤੀਜੇ ਨੰਬਰ ’ਤੇ ਉਤਾਰਨਾ ਹੋਵੇਗਾ ਪਰ ਸ਼ੁਭਮਨ ਗਿੱਲ ਸੁਭਾਵਿਕ ਤੌਰ’ ਤੇ ਮੱਧਕ੍ਰਮ ਦਾ ਬੱਲੇਬਾਜ਼ ਹੈ। ਜਾਇਸਵਾਲ ਮੁੰਬਈ, ਪੱਛਮੀ ਖੇਤਰ ਤੇ ਬਾਕੀ ਭਾਰਤ ਦੇ ਲਈ ਪਾਰੀ ਦੀ ਸ਼ੁਰੂਆਤ ਕਰਦਾ ਆਇਆ ਹੈ ਚੋਟੀ ਕ੍ਰਮ ’ਚ ਉੱਤਰਨਾ ਉਸ ਲਈ ਮੁਸ਼ਕਲ ਨਹੀਂ ਹੋਵੇਗਾ 19 ਸਾਲਾ ਦੇ ਮੁਹੰਮਦ ਸਿਰਾਜ ਤੇਜ਼ ਹਮਲੇ ਦੀ ਅਗਵਾਈ ਕਰਨਗੇ।
ਇਹ ਵੀ ਪੜ੍ਹੋ : ਅਗਲੇ ਦੋ ਦਿਨਾਂ ਦੌਰਾਨ ਬੁੱਢੇ ਨਾਲੇ ’ਚ ਪਾਣੀ ਦਾ ਪੱਧਰ ਵਧਣ ਦੇ ਸੰਕੇਤ
ਜਿਨ੍ਹਾਂ ਦਾ ਸਾਥ ਦੇਣ ਲਈ ਨੌਂ ਟੈਸਟ ਦਾ ਤਜ਼ਰਬਾ ਰੱਖਣ ਵਾਲੇ ਸ਼ਾਰਦੁਲ ਠਾਕੁਰ ਹੋਣਗੇ ਅਜਿਹੇ ’ਚ ਇੱਕ ਵਾਰ ਫਿਰ ਦਾਮੋਮਦਾਰ ਰਵੀ ਚੰਦਰਨ ਅਸ਼ਵਿਨ (474 ਵਿਕਟਾਂ) ਅਤੇ ਰਵਿੰਦਰ ਜਡੇਜਾ (268) ਦੀ ਸਪਿੱਨ ਜੋੜੀ ’ਤੇ ਰਹੇਗਾ। ਇਨ੍ਹਾਂ ਚਾਰਾਂ ਦੀ ਚੋਣ ਤਾਂ ਤੈਅ ਹੈ ਪਰ ਮੁਕੇਸ਼ ਕੁਮਾਰ, ਜੈਦੇਵ ਉਨਾਦਕਟ ਤੇ ਨਵਦੀਪ ਸੈਨੀ ’ਚੋਂ ਇੱਕ ਨੂੰ ਚੁਣਨਾ ਅਸਾਨ ਨਹੀਂ ਹੋਵੇਗਾ ਵਿਕਟਕੀਪਰ ਤੇ ਤੌਰ ’ਤੇ ਕੋਨਾ ਭਰਨ ’ਤੇ ਈਸ਼ਾਨ ਕਿਸ਼ਨ ਨੂੰ ਤਰਜ਼ੀਹ ਦਿੱਤੇ ਜਾਣ ਦੀ ਉਮੀਦ ਹੈ ਜਿਨ੍ਹਾਂ ਨੇ ਆਪਣੀ ਬੱਲੇਬਾਜ਼ੀ ਨਾਲ ਵੀ ਖੁਦ ਨੂੰ ਸਾਬਤ ਕੀਤਾ ਹੈ ਵਿੰਡਸਰ ਪਾਰਕ ’ਤੇ ਛੇ ਸਾਲਾਂ ਬਾਅਦ ਟੈਸਟ ਮੈਚ ਹੋਣ ਜਾ ਰਿਹਾ ਹੈ ਤੇ ਇਸੇ ਫਾਰਮੈਟ ’ਚ ਪਿਛਲੇ ਕੂਝ ਸਾਲਾਂ ’ਚ ਕੈਰੇਬਿਆਈ ਟੀਮ ਚੰਗਾ ਖੇਡ ਪਾਈ ਹੈ ਅਜਿਹੇ ’ਚ ਇਹ ਸੋਚਨਾ ਮੂਰਖਤਾ ਹੋਵੇਗਾ ਕਿ ਵਿਸ਼ਵ ਕੱਪ ਕੁਆਲੀਫਾਇਰ ਦਾ ਅਸਰ ਟੈਸਟ ’ਚ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਪਵੇਗਾ।
ਉਨ੍ਹਾਂ ਕੋਲ ਰੋਚ (261 ਵਿਕਟਾਂ) ਤੇ ਗੈਬਿ੍ਰਅਲ (164 ਵਿਕਟਾਂ) ਵਰਗੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਹਨ ਗੈਬ੍ਰੀਅਲ ਸਫੈਦ ਗੇਂਦ ਦਾ ਕ੍ਰਿਕਟ ਨਹੀਂ ਖੇਡਦੇ ਹਨ ਕਪਤਾਨ ਰੋਹਿਤ ਸ਼ਰਮਾ, ਅਜਿੰਕਿਆ ਰਹਾਨੇ ਤੇ ਵਿਰਾਟ ਕੋਹਲੀ ਲਈ ਕੈਰੇਬਿਆਈ ਪਿੱਚਾਂ ’ਤੇ ਉਮੀਦਨ ਪ੍ਰਦਰਸ਼ਨ ਚੁਣੌਤੀਪੂਰਨ ਰਹੇਗਾ ਤਿੰਨਾਂ ਦੀ ਆਪਣੇ ਤਰ੍ਹਾਂ ਦੀਆਂ ਚੁਣੌਤੀਆਂ ਹੋਣਗੀਆਂ।