ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਦੇਸ਼ ਟੀਮ ਨੂੰ ਆਪਣੇ ...

    ਟੀਮ ਨੂੰ ਆਪਣੇ ‘ ਕਮਫ਼ਰਟ ਜੋਨ’ ਤੋਂ ਬਾਹਰ ਨਿਕਲਣਾ ਹੋਵੇਗਾ : ਵਿਰਾਟ

    Team,, 'Comfort Zone, Virat

    ਬੰਗਲੁਰੂ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫ਼ਰੀਕਾ ਖਿਲਾਫ਼ ਆਖ਼ਰੀ ਟੀ-20 ‘ਚ ਮਿਲੀ ਹਾਰ ਤੋਂ ਬਾਦ ਕਿਹਾ ਹੈ ਕਿ ਖਿਡਾਰੀਆਂ ਨੂੰ ਸਾਰੇ ਤਰ੍ਹਾਂ ਦੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਚਾਹੀਦਾ ਤਾਂ ਕਿ ਭਵਿੱਖ ‘ਚ ਟਾਸ ਨਾਲ ਨਤੀਜਾ ਪ੍ਰਭਾਵਿਤ ਨਾ ਹੋਵੇ ਭਾਰਤੀ ਕਪਤਾਨ ਨੇ ਆਪਣੇ ਫੈਸਲੇ ਨੂੰ ਸੀ ਠਹਿਰਾਉਂਦੇ ਹੋਏ ਕਿਹਾ, ‘ਸਾਡੀ ਟੀਮ ਨੂੰ ਆਪਣੇ ਕੰਮਫਰਟ ਜੋਨ ਤੋਂ ਬਾਹਰ ਨਿਕਲਣਾ ਹੋਵੇਗਾ ਪਹਿਲਾਂ ਬੱਲੇਬਾਜੀ ਕਰਦੇ ਹੋਏ ਸਾਨੂੰ ਸਾਇਦ 20-30 ਦੌੜਾਂ ਹੋਰ ਬਣਾਉਣੀਆਂ ਚਾਹੀਦੀਆਂ ਸੀ ਜੋ ਟੀ-20 ਕ੍ਰਿਕਟ ‘ਚ ਨੁਕਸਾਨਦੇਹ ਹੋ ਸਕਦਾ ਹੈ ਇਸ ਲਈ ਸਾਨੂੰ ਬੱਲੇਬਾਜੀ ਕਰਨਾ ਚਾਹੀਦਾ ਸੀ ਤਾਂ ਕਿ ਵੱਡਾ ਸਕੋਰ ਬਣਾ ਸਕੇ ਸਾਨੂੰ 200 ਦੇ ਬਾਰੇ ‘ਚ ਸੋਚਣ ਦੀ ਬਜਾਇ 170 ਤੱਕ ਬਣਾਉਣੇ ਚਾਹੀਦੇ ਸਨ। (Virat Kohli)

    ਪਰ ਅਸੀਂ ਲਗਾਤਾਰ ਵਿਕਟਾਂ ਗਵਾਉਂਦੇ ਗਏ ਉਨ੍ਹਾਂ ਕਿਹਾ ਕਿ ‘ਅਸੀਂ ਦੱਖਣੀ ਅਫ਼ਰੀਕਾ ਦੇ ਯਤਨਾਂ ਨੂੰ ਘੱਟ ਨਹੀਂ ਕਰ ਸਕਦੇ ਹਾਂ ਉਨ੍ਹਾਂ ਨੇ ਸਾਥੋਂ ਬਿਹਤਰ ਪਿੱਚ ਨੂੰ ਸਮਝਿਆ ਅਤੇ ਸਹੀ ਦਿਸਾ ‘ਚ ਹਿੱਟ ਕੀਤਾ ਉਨ੍ਹਾਂ ਕੋਲ ਗੇਂਦਬਾਜੀ ਦਾ ਵਧੀਆ ਤਾਲਮੇਲ ਸੀ ਭਾਰਤੀ ਕਪਤਾਨ ਨੇ ਅਗਲੇ ਵਿਸ਼ਵਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕਿਹਾ ਕਿ ਟੀਮ ਨੂੰ ਆਪਣੇ ਸਕੋਰ ਦਾ ਬਚਾਅ ਕਰਨਾ ਆਉਣਾ ਚਾਹੀਦਾ ਹੈ ਇਸ ਲਈ ਉਸਨੂੰ ਜਿਆਦਾ ਤਿਆਰੀ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ, ਤੁਹਾਨੂੰ ਕ੍ਰਿਕਟ ‘ਚ ਮੈਚ ਜਿੱਤਣ ਲਈ ਜੋਖ਼ਿਮ ਉਠਾਉਣ ਦੀ ਜ਼ਰੂਰਤ ਹੈ। (Virat Kohli)

    ਪਹਿਲਾ ਤੋਂ ਕੁਝ ਤੈਅ ਨਹੀਂ ਹੁੰਦਾ ਹੈ ਜੇਕਰ ਅਸੀਂ ਆਪਣੇ ਆਰਾਮ ਤੋਂ ਬਾਹਰ ਨਿੱਕਲਣ ਨੂੰ ਤਿਆਰ ਹੋਵਾਂਗੇ ਤਾਂ ਸਾਨੂੰ ਟਾਸ ਦੇ ਨਤੀਜਿਆਂ ਨਾਲ ਫਰਕ ਨਹੀਂ ਪਵੇਗਾ ਵਿਰਾਟ ਨੇ ਕਿਹਾ ਕਿ, ਸਾਡੀ ਪਹਿਲੀ ਕੋਸ਼ਿਸ਼ ਤਾਂ ਟਾਸ ਨੂੰ ਆਪਣੀਆਂ ਯੋਜਨਾਵਾਂ ਤੋਂ ਬਾਹਰ ਰੱਖਣ ਦੀ ਹੈ ਇਸ ਤੋਂ ਬਾਦ ਅਸੀਂ ਆਪਣੇ ਸਰਵਸ੍ਰੇਸਠ ਤਾਲਮੇਲ ਨਾਲ ਖੇਡਣਾ ਚਾਹੁੰਦੇ ਹਾਂ ਅਸੀਂ ਅਜਿਹੇ ਚਾਹੁੰਦੇ ਹਾਂ ਜੋ ਨੌਵੇਂ ਨੰਬਰ ਤੱਕ ਬੱਲੇਬਾਜ ਕਰ ਸਕਦੇ ਹੋਣ ਅਸੀਂ ਚੰਗੀ ਸਥਿਤੀ ‘ਚ ਹਾਂ ਅਸੀਂ ਪਹਿਲਾਂ ਗੇਂਦਬਾਜੀ ਕਰੀਏ ਜਾਂ ਬੱਲੇਬਾਜੀ। (Virat Kohli)

    LEAVE A REPLY

    Please enter your comment!
    Please enter your name here