ਫ਼ਕੀਰ ਦਾ ਉਪਦੇਸ਼

Children Education

ਫ਼ਕੀਰ ਦਾ ਉਪਦੇਸ਼

ਇੱਕ ਵਾਰ ਪਿੰਡ ਵਿਚ ਇੱਕ ਬਜ਼ੁਰਗ ਫ਼ਕੀਰ ਆਇਆ ਉਸਨੇ ਪਿੰਡ ਦੇ ਬਾਹਰ ਆਪਣਾ ਆਸਣ ਲਾ ਲਿਆ ਉਹ ਬੜਾ ਹੁਸ਼ਿਆਰ ਫ਼ਕੀਰ ਸੀ ਉਹ ਲੋਕਾਂ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦਾ ਸੀ ਥੋੜ੍ਹੇ ਹੀ ਦਿਨਾਂ ਵਿਚ ਉਹ ਮਸ਼ਹੂਰ ਹੋ ਗਿਆ ਸਾਰੇ ਲੋਕ ਉਸ ਕੋਲ ਕੁਝ ਨਾ ਕੁਝ ਪੁੱਛਣ ਲਈ ਪਹੁੰਚਦੇ ਸਨ ਉਹ ਸਭ ਨੂੰ ਚੰਗੀ ਸਿੱਖਿਆ ਦਿੰਦਾ ਸੀ

ਉਸੇ ਪਿੰਡ ਵਿਚ ਇੱਕ ਕਿਸਾਨ ਰਹਿੰਦਾ ਸੀ ਉਸ ਦਾ ਨਾਂਅ ਰਾਮਗੁਲਾਮ ਸੀ ਉਸ ਕੋਲ ਜ਼ਮੀਨ ਤਾਂ ਬਹੁਤ ਸੀ, ਪਰ ਫਿਰ ਵੀ ਰਾਮਗੁਲਾਮ ਸਦਾ ਗਰੀਬ ਹੀ ਰਹਿੰਦਾ ਸੀ ਉਸ ਦੀ ਖੇਤੀ ਕਦੇ ਚੰਗੀ ਨਹੀਂ ਹੁੰਦੀ ਸੀ

ਹੌਲੀ-ਹੌਲੀ ਰਾਮਗੁਲਾਮ ਸਿਰ ਬਹੁਤ ਕਰਜ਼ਾ ਚੜ੍ਹ ਗਿਆ ਰੋਜ਼ ਮਹਾਜਨ ਉਸ ਨੂੰ ਪੈਸਿਆਂ ਲਈ ਤੰਗ ਕਰਨ ਲੱਗਾ ਪਰ ਖੇਤਾਂ ਵਿਚ ਹੁਣ ਵੀ ਕੁਝ ਪੈਦਾ ਨਹੀਂ ਹੁੰਦਾ ਸੀ ਰਾਮਗੁਲਾਮ ਖੁਦ ਤਾਂ ਖੇਤਾਂ ਵਿਚ ਬਹੁਤ ਘੱਟ ਜਾਂਦਾ ਸੀ ਉਹ ਸਾਰਾ ਕੰਮ ਨੌਕਰਾਂ ਤੋਂ ਲੈਂਦਾ ਸੀ ਉਸਦੇ ਇੱਥੇ ਦੋ ਨੌਕਰ ਸਨ ਉਹ ਜਿਵੇਂ ਚਾਹੁੰਦੇ, ਉਵੇਂ ਕੰਮ ਕਰਦੇ ਸਨ

ਆਖ਼ਰ ਮਹਾਜਨ ਤੋਂ ਤੰਗ ਆ ਕੇ ਰਾਮਗੁਲਾਮ ਨੇ ਆਪਣੀ ਅੱਧੀ ਜ਼ਮੀਨ ਵੇਚ ਦਿੱਤੀ ਹੁਣ ਅੱਧੀ ਜਮੀਨ ਹੀ ਉਸ ਕੋਲ ਰਹਿ ਗਈ
ਜਿਨ੍ਹਾਂ ਖੇਤਾਂ ਵਿਚ ਬਹੁਤ ਘੱਟ ਪੈਦਾਵਾਰ ਹੁੰਦੀ ਸੀ ਉਹ ਰਾਮਗੁਲਾਮ ਨੇ ਵੇਚ ਦਿੱਤੇ ਸਨ ਜਿਸ ਕਿਸਾਨ ਨੇ ਉਸਦੀ ਜ਼ਮੀਨ ਲਈ ਸੀ ਉਹ ਬੜਾ ਮਿਹਨਤੀ ਸੀ ਉਹ ਆਪਣਾ ਸਾਰਾ ਕੰਮ ਆਪਣੇ ਹੱਥੀਂ ਕਰਨ ਦੀ ਹਿੰਮਤ ਰੱਖਦਾ ਸੀ ਜੋ ਕੰਮ ਉਸ ਤੋਂ ਨਾ ਹੁੰਦਾ ਉਹ ਮਜ਼ਦੂਰਾਂ ਤੋਂ ਕਰਵਾਉਂਦਾ, ਪਰ ਰਹਿੰਦਾ ਸਦਾ ਉਨ੍ਹਾਂ ਦੇ ਨਾਲ ਹੀ ਸੀ ਉਹ ਕਦੇ ਆਪਣਾ ਕੰਮ ‘ਕੱਲੇ ਮਜ਼ਦੂਰਾਂ ਦੇ ਭਰੋਸੇ ਨਹੀਂ ਛੱਡਦਾ ਸੀ

ਪਹਿਲੀ ਹੀ ਫ਼ਸਲ ਵਿਚ ਉਸ ਕਿਸਾਨ ਨੇ ਉਨ੍ਹਾਂ ਖੇਤਾਂ ਨੂੰ ਇੰਨਾ ਵਧੀਆ ਬਣਾ ਦਿੱਤਾ ਕਿ ਉਨ੍ਹਾਂ ਵਿਚ ਚੌਗੁਣੀ ਫ਼ਸਲ ਹੋਈ ਰਾਮਗੁਲਾਮ ਨੇ ਜਦੋਂ ਇਹ ਦੇਖਿਆ ਤਾਂ ਉਹ ਆਪਣੀ ਕਿਸਮਤ ਨੂੰ ਕੋਸਣ ਲੱਗਾ ਏਧਰ ਉਸ ‘ਤੇ ਹੋਰ ਵੀ ਕਰਜ਼ਾ ਹੋ ਗਿਆ ਅਤੇ ਉਸਨੂੰ ਬੜੀ ਚਿੰਤਾ ਰਹਿਣ ਲੱਗੀ

ਆਖ਼ਰ ਇੱਕ ਦਿਨ ਉਹ ਵੀ ਫ਼ਕੀਰ ਕੋਲ ਗਿਆ ਉਸਨੇ ਬੜੇ ਦੁੱਖ ਨਾਲ ਆਪਣੀ ਮਾੜੀ ਕਿਸਮਤ ਦੀ ਸਾਰੀ ਕਹਾਣੀ ਫ਼ਕੀਰ ਨੂੰ ਕਹਿ ਸੁਣਾਈ ਫ਼ਕੀਰ ਨੇ ਸੁਣ ਕੇ ਕਿਹਾ, ”ਚੰਗੀ ਗੱਲ ਹੈ, ਕੱਲ੍ਹ ਅਸੀਂ ਤੈਨੂੰ ਇਸ ਦਾ ਹੱਲ ਦੱਸਾਂਗੇ”

Teachings of Fakir | ਰਾਮਗੁਲਾਮ ਵਾਪਸ ਆ ਗਿਆ ਉਸੇ ਸ਼ਾਮ ਨੂੰ ਫ਼ਕੀਰ ਨੇ ਪਿੰਡ ਵਿਚ ਜਾ ਕੇ ਰਾਮਗੁਲਾਮ ਦੀ ਹਾਲਤ ਦਾ ਸਭ ਪਤਾ ਲਾ ਲਿਆ ਦੂਜੇ ਦਿਨ ਉਸਨੇ ਰਾਮਗੁਲਾਮ ਦੇ ਪਹੁੰਚਣ ‘ਤੇ ਕਿਹਾ, ”ਤੇਰੀ ਕਿਸਮਤ ਦਾ ਭੇਤ ਸਿਰਫ਼ ‘ਜਾਓ ਅਤੇ ਆਓ’ ਵਿਚ ਹੈ ਉਹ ਕਿਸਾਨ ‘ਆਓ’ ਕਹਿੰਦਾ ਅਤੇ ਤੂੰ ‘ਜਾਓ’ ਕਹਿੰਦਾ ਹੈਂ ਇਸੇ ਕਾਰਨ ਉਸਦੀ ਖੂਬ ਪੈਦਾਵਾਰ ਹੁੰਦੀ ਹੈ, ਤੇ ਤੇਰੀ ਕੁਝ ਨਹੀਂ

ਰਾਮਗੁਲਾਮ ਕੁਝ ਵੀ ਨਾ ਸਮਝਿਆ ਉਦੋਂ ਫ਼ਕੀਰ ਨੇ ਫ਼ਿਰ ਕਿਹਾ, ”ਤੂੰ ਖੇਤੀ ਦਾ ਸਾਰਾ ਕੰਮ ਮਜ਼ਦੂਰਾਂ ਦੇ ਛੱਡ ਦੇਂਦਾ ਹੈਂ ਤੂੰ ਉਨ੍ਹਾਂ ਨੂੰ ਕਹਿੰਦਾ ਹੈਂ, ਜਾਓ ਏਦਾਂ ਕਰੋ, ਜਾਓ ਓਦਾਂ ਕਰੋ ਪਰ ਖੁਦ ਨਾ ਉਨ੍ਹਾਂ ਨਾਲ ਜਾਨਾ ਏਂ ਨਾ ਕੰਮ ਕਰਦਾ ਏਂ ਪਰ ਉਹ ਕਿਸਾਨ ਮਜ਼ਦੂਰਾਂ ਨੂੰ ਕਹਿੰਦਾ ਹੈ, ਆਓ, ਖੇਤ ਚੱਲੀਏ ਉਨ੍ਹਾਂ ਦੇ ਨਾਲ ਜਾਂਦਾ ਹੈ ਅਤੇ ਨਾਲ ਮਿਹਨਤ ਕਰਦਾ ਹੈ ਮਜ਼ਦੂਰ ਵੀ ਉਸਦੇ ਡਰੋਂ ਖੂਬ ਮਿਹਨਤ ਕਰਦੇ ਹਨ ਤੇਰੇ ਮਜ਼ਦੂਰਾਂ ਵਾਂਗ ਉਹ ਮਨਮਰਜ਼ੀ ਨਹੀਂ ਕਰਦੇ ਇਸ ਲਈ ਜੇਕਰ ਤੂੰ ਚਾਹੁੰਦਾ ਹੈਂ ਕਿ ਤੇਰੇ ਖੇਤਾਂ ਵਿਚ ਖੂਬ ਪੈਦਾਵਾਰ ਹੋਵੇ ਤਾਂ ‘ਜਾਓ’ ਛੱਡ ਕੇ ‘ਆਓ’ ਦੇ ਅਨੁਸਾਰ ਚੱਲਣਾ ਸਿੱਖ”

ਰਾਮਗੁਲਾਮ ਨੇ ਫ਼ਕੀਰ ਦੀ ਗੱਲ ਮੰਨ ਲਈ ਉਸ ਦਿਨ ਤੋਂ ਆਲਸ ਤਿਆਗ ਕੇ ਉਹ ਆਪਣੇ ਖੇਤਾਂ ਵਿਚ ਮਜ਼ਦੂਰਾਂ ਦੇ ਨਾਲ ਸਖ਼ਤ ਮਿਹਨਤ ਕਰਨ ਲੱਗਾ ਹੁਣ ਉਸਦੇ ਉਨ੍ਹਾਂ ਹੀ ਖੇਤਾਂ ਵਿਚ ਖੂਬ ਫ਼ਸਲ ਹੋਣ ਲੱਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here