ਲੱਭਿਆ ਪਰਸ ਵਾਪਸ ਕੀਤਾ
(ਅਮਿਤ ਗਰਗ) ਰਾਮਪੁਰਾ ਫੂਲ। ਅਧਿਆਪਕਾਂ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ ਤੇ ਫਲਾਈਟਾਕਸ ਆਈਲੈਟਸ ਐਂਡ ਇੰਮੀਗੇਰਸ਼ਨ ਕੰਪਨੀ ਦੀਆਂ ਅਧਿਆਪਕਾਂ ਨੂੰ ਪਰਸ ਡਿੱਗਿਆ ਮਿਲਿਆ, ਜਿਸ ਵਿੱਚ ਤਿੰਨ ਏਟੀਐਮ ਕਾਰਡ, ਕਰੈਡਿਟ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇੰਸੈਂਸ, ਫਰੀਡਮ ਫਾਇਟਰ ਸਰਕਟੀਫਿਕੇਟ, ਪੈਨ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ। (Honesty)
ਜਿਸ ਨੂੰ ਫਲਾਟੀਟਾਕਸ ਆਈਲੈਟਸ ਦੀਆਂ ਅਧਿਆਪਕਾਂ ਨਵਜੋਤ ਕੌਰ, ਮਹਿਕ ਸ਼ਰਮਾ ਵੱਲੋਂ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਦੇ ਸਹਿਯੋਗ ਨਾਲ ਉਸਦੇ ਅਸਲੀ ਮਾਲਕ ਨੂੰ ਲੱਭ ਕੇ ਉਸਦੇ ਹਵਾਲੇ ਕੀਤਾ ਇਸ ਮੌਕੇ ਪਰਸ ਦੇ ਅਸਲੀ ਮਾਲਕ ਰਘਬੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕਰਾੜਵਾਲਾ ਨੇ ਨਵਜੋਤ ਅਤੇ ਮਹਿਕ ਦਾ ਧੰਨਵਾਦ ਕਰਦਿਆਂ ਖੁਸ਼ੀ ਮਹਿਸੂਸ ਕੀਤੀ। ਇਸ ਮੌਕੇ ਥਾਣਾ ਸਿਟੀ ਰਾਮਪੁਰਾ ਦੇ ਗੁਰਪ੍ਰੀਤ ਸਿੰਘ ਰੀਡਰ ਐਸਐਚੳ ਥਾਣਾ ਸਿਟੀ ਰਾਮਪੁਰਾ, ਸਹਾਇਕ ਮੁਨਸ਼ੀ ਜਸਪ੍ਰੀਤ ਸਿੰਘ, ਮਨਪ੍ਰੀਤ ਕੌਰ, ਅਰਸ਼ਦੀਪ ਕੌਰ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।