ਟੈਂਕੀ ‘ਤੇ ਚੜੀਆਂ ਅਧਿਆਪਕਾਵਾਂ ਨੇ ਸੰਘਰਸ਼ ਦੇ ਤੀਜੇ ਦਿਨ ਮਰਨ ਵਰਤ ਕੀਤਾ ਸ਼ੁਰੂ

ਅਧਿਆਪਕਾਵਾਂ ਦੇ ਹੱਕ ‘ਚ ਉਤਰੀਆਂ ਜਨਤਕ ਜਥੇਬੰਦੀਆਂ

ਪਿੰ੍ਰ੍ਰਸੀਪਲ ‘ਤੇ ਪੁਲਿਸ ਮਾਮਲਾ ਦਰਜ਼ ਹੋਣ ਤਕ ਜ਼ਾਰੀ ਰਹੇਗਾ ਸੰਘਰਸ਼- ਪ੍ਰਦਰਸ਼ਨਕਾਰੀ

ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਵਿਖੇ ਟੈਂਕੀ ‘ਤੇ ਚੜੀਆਂ ਅਧਿਆਪਕਾਵਾਂ ਨੇ ਅੱਜ ਸੰਘਰਸ਼ ਦੇ ਤੀਜੇ ਦਿਨ ਮਰਨ ਵਰਤ ਸ਼ੁਰੂ ਕਰਦਿਆਂ ਪ੍ਰਿੰਸੀਪਲ ‘ਤੇ ਪੁਲੀਸ ਮਾਮਲਾ ਦਰਜ਼ ਹੋਣ ਤੱਕ ਸੰਘਰਸ਼ ਨੂੰ ਜ਼ਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਹੱਕ ‘ਚ ਸ਼ਹਿਰ ਦੀਆਂ ਹੋਰ ਜਨਤਕ ਜਥੇਬੰਦੀਆਂ ਵੀ ਸ਼ਾਮਲ ਹੋ ਗਈਆਂ ਹਨ।

ਪ੍ਰਦਰਸ਼ਨ ਦੌਰਾਨ ਗੱਲਬਾਤ ਕਰਦੀਆਂ ਲਖਵੀਰ ਕੌਰ, ਅਮ੍ਰਿਤਪਾਲ ਕੌਰ, ਸੀਮਾ ਮਿੱਤਲ, ਪ੍ਰਭਜੀਤ ਕੌਰ ਤੇ ਕਿਰਨਦੀਪ ਕੌਰ ਸਮੇਤ ਦਰਜ਼ਨ ਦੇ ਕਰੀਬ ਅਧਿਆਪਕਾਵਾਂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਟੈਂਕੀ ‘ਤੇ ਚੜੀਆਂ ਹੋਈਆਂ ਹਨ। ਜਿੱਥੇ ਕਿਸੇ ਵੀ ਪੁਲੀਸ ਉੱਚ ਅਧਿਕਾਰੀ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਪੁੱਜ ਕੇ ਉਨਾਂ ਦੀ ਸਾਰ ਨਹੀ ਲਈ। ਜਿਸ ਕਾਰਨ ਉਨਾਂ ‘ਚ ਭਾਰੀ ਰੋਸ ਹੈ।

ਜਿਸ ਦੇ ਚਲਦਿਆਂ ਅੱਜ ਸੰਘਰਸ਼ ਦੇ ਤੀਜੇ ਦਿਨ ਉਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਹੈ ਜੋ ਸਬੰਧਿਤ ਪ੍ਰਿ੍ਰੰਸੀਪਲ ‘ਤੇ ਪੁਲੀਸ ਪਰਚਾ ਦਰਜ਼ ਕੀਤੇ ਜਾਣ ਤੱਕ ਨਿਰਵਿਘਨ ਜ਼ਾਰੀ ਰਹੇਗਾ। ਉਨਾਂ ਕਿਹਾ ਕਿ ਉਹ ਇਸ ਸੰਘਰਸ਼ ਤੋਂ ਕਿਸੇ ਵੀ ਕੀਮਤ ‘ਤੇ ਪਿੱਛੇ ਨਹੀ ਹਟਣਗੀਆਂ। ਉਨਾਂ ਪੁਲੀਸ ਪ੍ਰਸ਼ਾਸਨ ‘ਤੇ ਦੋਸ ਲਗਾਇਆ ਕਿ ਪੁਲੀਸ ਅਧਿਕਾਰੀ ਟੈਂਕੀ ਹੋਠੋਂ ਫੋਟੋਆਂ ਖਿੱਚ ਕੇ ਵਾਪਸ ਮੁੜ ਜਾਂਦੇ ਹਨ।

ਕੋਈ ਵੀ ਉਨਾਂ ਦੀ ਸਾਰ ਨਹੀ ਲੈ ਰਿਹਾ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਸੰਘਰਸ਼ ਦੌਰਾਨ ਕਿਸੇ ਵੀ ਅਧਿਆਪਕਾ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਜਿੱਕੇ ਪੁਲੀਸ ਜਿੰਮੇਵਾਰ ਹੋਵੇਗੀ ਉੱਥੇ ਅਗਲਾ ਸੰਘਰਸ਼ ਪੁਲੀਸ ਖਿਲਾਫ਼ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਉਕਤ ਅਧਿਆਪਕਾਵਾਂ ਸਕੂਲ ਦੇ ਪ੍ਰਿੰਸੀਪਲ ਵੱਲੋਂ ਕੀਤੇ ਜਾਂਦੇ ਗਲਤ ਵਿਵਹਾਰ ਕਾਰਨ ਸੰਘਰਸ਼ ਦੇ ਮੈਦਾਨ ‘ਚ ਪਿਛਲੇ ਤਿੰਨ ਦਿਨਾਂ ਤੋਂ ਸਥਾਨਕ ਆਈਟੀਆਈ ਚੌਂਕ ਲਾਗਲੀ ਪਾਣੀ ਵਾਲੀ ਟੈਂਕੀ ‘ਤੇ ਚੜੀਆਂ ਹੋਈਆਂ ਹਨ। ਜਿਸ ਵਿੱਚ ਕੁੱਝ ਜਨਤਕ ਜਥੇਬੰਦੀਆਂ ਨੇ ਵੀ ਉਨਾਂ ਦੇ ਸੰਘਰਸ਼ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ।

ਮਾਮਲੇ ਦੀ ਜਾਂਚ ਨਿਰਪੱਖ ਤੇ ਜਲਦ ਹੋਵੇ : ਪ੍ਰਿੰਸੀਪਲ

ਦੂਸਰੇ ਪਾਸੇ ਸਕੂਲ ਪ੍ਰਿੰਸੀਪਲ ਦੁਆਰਾ ਪ੍ਰਦਰਸ਼ਨਕਾਰੀ ਅਧਿਆਪਕਾਵਾਂ ਦੁਆਰਾ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਪੁਲੀਸ ਨੂੰ ਮਾਮਲੇ ਦੀ ਜਾਂਚ ਨਿਰਪੱਖ ਤੇ ਜਲਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਪ੍ਰਦਰਸ਼ਨਕਾਰੀਆਂ ਦਿੱਤਾ ਕੋਰਾ ਜਵਾਬ

ਇਹ ਵੀ ਪਤਾ ਲੱਗਾ ਹੈ ਕਿ ਅਧਿਆਪਕਾਵਾਂ ਨੂੰ ਟੈਂਕੀ ਤੋਂ ਉਤਾਰਨ ਲਈ ਸਥਾਨਕ ਨਾਇਬ ਤਹਿਸ਼ੀਲਦਾਰ ਤੇ ਡੀਐਸਪੀ ਪ੍ਰਦਰਸ਼ਨ ਵਾਲੀ ਜਗਾ ‘ਤੇ ਪੁੱਜੇ ਸਨ ਜਿੰਨਾਂ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲੈਣ ਪਿੱਛੋਂ ਉਨਾਂ ਨੂੰ ਟੈਂਕੀ ਤੋਂ ਉਤਰਨ ਲਈ ਕਿਹਾ ਤਾਂ ਪ੍ਰਦਰਸ਼ਨਕਾਰੀਆਂ ਅੱਗੋਂ ਟੈਂਕੀ ਤੋਂ ਉਤਰਨ ਤੋਂ ਕੋਰਾ ਜਵਾਬ ਦੇ ਦਿੱਤਾ। ਜਿਸ ਕਾਰਨ ਤਹਿਸ਼ੀਲਦਾਰ ਤੇ ਡੀਐਸਪੀ ਵਾਪਸ ਮੁੜ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।