ਪੂਜਨੀਕ ਗੁਰੂ ਜੀ ਦੀਆਂ ਅੱਖਾਂ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੁਪਰ ਸਪੈਸ਼ਲਿਸਟ ਡਾਕਟਰ
ਪੂਜਨੀਕ ਗੁਰੂ ਜੀ ਫ਼ਰਮਾਇਆ ਕਿ ਬੇਪਰਵਾਹ ਜੀ (ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ) ਦਾ ਰਹਿਮੋ-ਕਰਮ, ਹੁਣ ਜੁਬਾਨ ’ਤੇ ਗੱਲ ਆ ਗਈ ਕਹਿਣੀ ਹੀ ਪਵੇਗੀ, ਉਨ੍ਹਾਂ ਨੇ ਅਜਿਹਾ ਰਹਿਮੋ-ਕਰਮ ਕੀਤਾ, ਅਸੀਂ ਐਕਸਰਸਾਈਜ਼ ਕਰਦੇ ਰਹਿੰਦੇ ਹਾਂ ਉਥੇ, ਕੰਮ-ਧੰਦਾ ਆਪਣਾ ਕਰਦੇ ਰਹਿੰਦੇ ਹਾਂ, ਜੋ ਵੀ ਖੇਤੀਬਾੜੀ ਆਪਣਾ ਸਾਰਾ ਚੱਲਦਾ ਹੈ, ਕਿਉਂਕਿ ਸੌਂਕ ਹੈ ਇਨ੍ਹਾਂ ਸਾਰੀਆਂ ਚੀਜਾਂ ਦਾ ਕਰਮ ਕਰਨਾ ਪਹਿਲਾਂ ਵੀ ਕਰਦੇ ਸਾਂ, ਆਸ਼ਰਮ ’ਚ ਵੀ ਕਰਦੇ ਹਾਂ, ਤੁਸੀਂ ਸਾਰੇ ਜਾਣਦੇ ਹੋ ਹੁਣ ਵੀ ਲੱਗੇ ਰਹਿੰਦੇ ਹਾਂ ਜਦੋਂ ਟਾਈਮ ਲੱਗ ਜਾਵੇ, ਖੇਤੀ ਨੂੰ ਸਾਡਾ ਜਨੂੰਨ ਹੈ
ਕੁਦਰਤ ਨੂੰ ਸਜਾਉਣਾ, ਸੰਵਾਰਨਾ, ਜਾਂ ਉਸ ਨੂੰ ਲਾਉਣਾ ਸਾਡੀਆਂ ਉਥੇ ਅੱਖਾਂ ਚੈੱਕ ਕੀਤੀਆਂ ਗਈਆਂ ਜਦੋਂ ਅਸੀਂ ਇੱਥੇ ਆਏ, ਤਾਂ ਪਹਿਲਾਂ ਇੱਕ ਵਾਰ ਅਜਿਹਾ ਸੀ ਕਿ ਜੋ ਬਾਹਰ ਵੀ ਚਸ਼ਮਾ ਲਾ ਕੇ ਬਾਰੀਕ ਅੱਖਰ ਪੜ੍ਹਨੇ ਪੈਂਦੇ ਸੀ, ਪਰ ਬੇਪਰਵਾਹ ਜੀ ਨੇ ਅਜਿਹੀ ਰਹਿਮਤ ਕੀਤੀ ਹੈ ਕਿ ਜੋ ਇਹ ਸਰੀਰ ਹੁਣ ਤੁਸੀਂ ਦੇਖ ਰਹੋ ਹੋ ਪਹਿਲਾਂ ਨਾਲੋਂ ਪਤਲਾ ਹੋ ਗਿਆ ਤਾਂ ਹੁਣ ਸਾਡੀ ਤਾਂ ਨਿਗ੍ਹਾ ਵੀ ਸਿਕਸ ਬਾਈ ਸਿਕਸ ਹੋ ਗਈ ਹੈ ਹੁਣ ਬਿਨਾਂ ਚਸ਼ਮੇ ਅਸੀਂ ਜਿੱਥੇ ਮਰਜ਼ੀ ਬੈਠ ਕੇ ਅਖ਼ਬਾਰ ਪੜ੍ਹ ਲੈਂਦੇ ਹਾਂ ਇੱਕ ਵੱਡੇ ਡਾਕਟਰ ਸੱਜਣ ਆਏ ਸਨ, ਜੋ ਕਿ ਵਿਦੇਸ਼ਾਂ ’ਚ ਜਾਂਦੇ ਹਨ, ਅੱਖਾਂ ਦੇ ਸੁਪਰ ਸਪੈਸ਼ਲਿਸਟ ਹਨ, ਕਹਿਣ ਲੱਗੇ ਕਿ ਪੂਜਨੀਕ ਗੁਰੂ ਜੀ ਮੈਨੂੰ ਇਹ ਦੱਸ ਦਿਓ ਇਹ ਵਾਪਸ ਬੈਕ ਕਿਵੇਂ ਕੀਤਾ ਹੈ ਕਹਿਦੇ 40 ਪਲੱਸ ਵਾਲਿਆਂ ਦਾ ਤਾਂ ਅਸੀਂ ਬੈਕ ਹੁੰਦੇ ਨਹੀਂ ਦੇਖਿਆ ਤਾਂ ਅਸੀਂ ਕਿਹਾ, ਨਹੀਂ ਅਸੀਂ ਤਾਂ 50 ਪਲੱਸ ਵਾਲਿਆਂ ’ਚ ਹਾਂ ਜੇਕਰ ਤੇਰੀ ਨਿਗ੍ਹਾ ਨਾਲ ਦੇਖੀਏ ਤਾਂ ਪਰ ਇਹ ਕਿਵੇਂ ਹੋ ਗਿਆ?
ਆਪ ਐਕਸਰਸਾਈਜ਼ ਕਰੋ, ਆਦਤ ਬਣਾ ਲਓ ਹੁਣ ਸਾਡੀ ਅਜਿਹੀ ਆਦਤ ਬਣ ਗਈ ਹੈ ਕਿ ਤੁਹਾਡੇ ਕੋਲ ਆਉਂਦੇ ਹਾਂ, ਸਾਰਾ ਕੁਝ ਕਰਦੇ ਹਾਂ, ਪਰ ਉਹ ਚੀਜ (ਐਕਸਰਸਾਈਜ਼) ਸਾਥੋਂ ਛੁੱਟ ਨਹੀਂ ਸਕੀ ਅਤੇ ਨਾ ਹੀ ਛੁਟੇ ਕਦੇ, ਸੁਆਲ ਹੀ ਪੈਦਾ ਨਹੀਂ ਹੁੰਦਾ ਇਸ ਬਾਡੀ (ਸਰੀਰ) ਤੋਂ ਬੇਪਰਵਾਹ ਜੀ ਨੇ ਕੰਮ ਲੈਣਾ ਹੈ, ਤੁਹਾਡੀ ਸੇਵਾ ਲੈੈਣੀ ਹੈ, ਚੌਂਕੀਦਾਰ ਹਾਂ, ਪਰ ਚੌਂਕੀਦਾਰ ਮਜ਼ਬੂਤ ਹੋਵੇਗਾ ਫ਼ਿਰ ਹੀ ਬੱਚੇ ਜਲਦੀ-ਜਲਦੀ ਜਾਗਣਗੇ ਅਤੇ ਚੰਗੇ ਕੰਮ ਕਰਨਗੇ ਅਤੇ ਖੁਸ਼ੀਆਂ ਨਾਲ ਝੋਲੀਆਂ ਭਰਨਗੇ
ਬੱਚਿਆਂ ਦੀ ਸਿਹਤ ਸਬੰਧੀ ਰਹੋ ਚੌਕਸ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਛੋਟੇ-ਛੋਟੇ ਬੱਚਿਆਂ ਨੂੰ ਵੇਖਿਆ ਅਸੀਂ ਉਨ੍ਹਾਂ ਤੋਂ ਫੋਨ ਬਾਰੇ ਕੁਝ ਵੀ ਪੁੱਛ ਲਓ, ਵੱਡਿਆਂ ਨੂੰ ਜਾਣਕਾਰੀ ਨਹੀਂ ਹੁੰਦੀ, ਜਿੰਨੀਂ ਉਨ੍ਹਾਂ ਨੂੰ ਹੈ, ਪਰ ਸਰੀਰ ਕਾਗਜ਼ੀ ਪਹਿਲਵਾਨ ਸਾਡੇ ਵਰਗਾ ਜਾਂ ਕੋਈ ਪਹਿਲਵਾਨ ਉਂਗਲੀ ਨਾਲ ਛੂਹ ਲਵੇ ਤਾਂ ਕਾਫੀ ਅੰਦਰ ਤੱਕ ਚਲੀ ਜਾਵੇ ਐਨੀ ਥੁਲਥੁਲ, ਇੱਧਰ ਲੁੜਕੇ ਤਾਂ ਇੱਕ ਲੋਥੜਾ ਜਿਹਾ ਇੱਧਰ ਲੁੱੜਕ ਗਿਆ, ਉਧਰ ਲੁੱੜਕੇ ਤਾਂ ਲੋਥੜਾ ਓਧਰ ਲੁੱੜਕ ਗਿਆ ਕੀ ਕਰੋਗੇ ਆਉਣ ਵਾਲੇ ਸਮਾਜ ’ਚ
ਸਾਡੀ ਪੀੜ੍ਹੀ ਨੂੰ ਕੀ ਹੁੰਦਾ ਜਾ ਰਿਹਾ ਹੈ? ਸਾਰਾ ਦਿਨ ਫੋਨ, ਉਹ ਇੱਕ ਭਜਨ ਬਣਾਇਆ ਅਸੀਂ ‘‘ਚੈਟ ਪੇ ਚੈਟ ਦਿਨ ਰਾਤ ਚੈਟ, ਵੀਡੀਓ ਗੇਮ, ਖੇਡੇ ਦਿਨ-ਰਾਤ ਬੈਠ-ਬੈਠ, ਵਧ ਗਿਆ ਮੋਟਾਪਾ ਫ਼ਿਰ ਬਣ ਗਿਆ ਐਲੀਫੈਂਟ, ਬਹੁਤ ਸਾਰੇ ਬੱਚੇ ਬਣ ਗਏ ਰੈਟ ’’ ਇਸ ਸਾਨੂੰ ਯਾਦ ਗਿਆ, ਕਿਉਂਕਿ ਜੋ 800 ਭਜਨ ਅਸੀਂ ਬਣਾਏ ਹਨ, ਉਨ੍ਹਾਂ ’ਚੋਂ ਇੱਕ ਭਜਨ ਹੈ, ਕਿ ਜਾਂ ਤਾਂ ਐਲੀਫੈਂਟ ਬਣ ਜਾਂਦੇ ਹਨ ਜਾਂ ਫ਼ਿਰ ਚੂਹੇ ਵਰਗੇ ਬਣ ਜਾਂਦੇ ਹਨ ਅਤੇ ਅੱਖਾਂ ’ਤੇ ਜਾਂਦੇ ਹਨ ਮੋਟੇ-ਮੋਟੇ ਕੈਪ ਦੇਖਿਆ ਜਾਵੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਚਸ਼ਮਾ ਲੱਗਿਆ ਹੁੰਦਾ ਹੈ ਅਸੀਂ ਉਨ੍ਹਾਂ ਦਾ ਚਸ਼ਮਾ ਚੁੱਕ ਕੇ ਵੇਖਿਆ ਚੱਕਰ ਘਿੰਨੀ ਬੰਨ੍ਹੀ ਹੋਈ ਸੀ, ਪਤਾ ਹੀ ਨਾ ਲੱਗੇ ਕਿ ਕੀ ਹੋ ਰਿਹਾ ਹੈ ਕਿਉਂਕਿ ਐਨਾ ਮੋਟਾ ਲੈਂਸ, ਪਤਾ ਨਹੀਂ ਸੱਤ-ਅੱਠ ਨੰਬਰ
ਮੋਟਾਪੇ ਤੋਂ ਬਚਣ ਦੀ ਸਲਾਹ
ਪਿੱਛੇ ਜਿਹੇ ਅਸੀਂ ਵੀ ਸੁਣਿਆ ਸੀ ਕਿ ਗੱਡੀ ’ਚ ਏਅਰਬੈਗ ਸ਼ਾਇਦ ਜ਼ਰੂਰੀ ਹੋ ਗਿਆ ਹੈ ਉਹ ਗੱਡੀਆਂ ਲਈ ਹੋਇਆ ਹੈ, ਤੁਹਾਡੇ ਲਈ ਨਹੀਂ ਤੁਸੀਂ ਸਮਝੋਗੇ ਇਹ ਜੋ ਆਪ ਏਅਰਬੈਗ (ਮੋਟੀ ਤੋਂਦ) ਬਣਾ ਲੈਂਦੇ ਹੋ, ਉਹ ਸਾਈਡਾਂ ’ਚ ਨਿਕਲ ਆਉਂਦੀਆਂ ਹਨ, ਇੱਕ ਵੱਡਾ ਏਅਰਬੈਗ ਬੈਲੂਨ (ਮੋਟਾ ਪੇਟ) ਅੱਗੇ ਹੁੰਦਾ ਹੈ, ਤੁਰਿਆ ਜਾਂਦਾ ਨਹੀਂ, ਹੰਭਦਾ ਰਹਿੰਦਾ ਹੈ ਇਹ ਏਅਰਬੈੈਗ ਨਾ ਵਧਾਓ, ਕਈਆਂ ਦੇ ਅਸੀਂ ਸੱਤ-ਸੱਤ ਏਅਰਬੈਗ ਵੀ ਦੇਖੇ ਹਨ, ਜੋ ਗੱਡੀਆਂ ’ਚ ਵੀ ਨਹੀਂ ਹੁੰਦੇ, ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਘੱਟ ਕਰਵਾਇਆ ਸਮਝਣ ਵਾਲੇ ਸਮਝ ਗਏ ਹੋਣਗੇ, ਮੋਟਾਪਾ ਵੱਖ-ਵੱਖ ਤਰ੍ਹਾਂ ਨਾਲ ਬੇਢੰਗੇ ਜਿਹੇ ਹੋ ਜਾਂਦੇ ਹੋ ਅਤੇ ਫ਼ਿਰ ਹੰਭਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ