ਜੀਵਾਂ ਦਾ ਭਲਾ ਕਰਨ ਆਉਂਦੇ ਹਨ ਸੰਤ : ਪੂਜਨੀਕ ਗੁਰੂ ਜੀ

Saint Dr. MSG

ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਂਦੇ ਹਨ ਕਿ ਸੱਚੇ, ਪੀਰ-ਫ਼ਕੀਰ ਪਰਮ ਪਿਤਾ ਪਰਮਾਤਮਾ ਤੋਂ ਸਭ ਦਾ ਭਲਾ ਮੰਗਦੇ ਹਨ ਤੇ ਭਲਾ ਕਰਨ ਲਈ ਹੀ ਸੰਸਾਰ ‘ਚ ਆਉਂਦੇ ਹਨ ਉਨ੍ਹਾਂ ਦਾ ਕੰਮ ਜੀਵਾਂ ਨੂੰ ਨਾਮ ਦਾਨ ਦੇ ਕੇ ਆਵਾਗਮਨ ਤੋਂ ਅਜ਼ਾਦ ਕਰਵਾਉਣਾ ਤੇ ਜਿਉਂਦੇ ਜੀਅ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਦਿਵਾਉਣਾ ਹੁੰਦਾ ਹੈ ਸੰਤਾਂ ਦਾ ਮਕਸਦ ਦੁਨੀਆਂ ਤੋਂ ਬੁਰਾਈ ਖ਼ਤਮ ਕਰਵਾਉਣਾ ਤੇ ਭਲਾਈ-ਨੇਕੀ ਦੀ ਜੈ-ਜੈਕਾਰ ਕਰਵਾਉਣਾ ਹੁੰਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਸੰਤ ਉਸ ਪਰਮ ਪਿਤਾ ਪਰਮਾਤਮਾ ਦਾ ਮੂਲ ਮੰਤਰ, ਮਾਲਕ ਨੂੰ ਯਾਦ ਕਰਨ ਦਾ ਤਰੀਕਾ, ਉਹ ਨਾਮ ਦਿੰਦੇ ਹਨ ਇਸ ਦੇ ਬਦਲੇ ਕੋਈ ਗਰਜ਼, ਕੋਈ ਸੁਆਰਥ ਜਾਂ ਪੈਸਾ ਕੁਝ ਨਹੀਂ ਲੈਂਦੇ ਉਹ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਸਾਰਿਆਂ ਨੂੰ ਸਮਝਾਉਂਦੇ ਹਨ, ਸਿੱਖਿਆ ਦਿੰਦੇ ਹਨ ਕੋਈ ਜੀਵ ਸੁਣ ਕੇ ਮੰਨ ਲਵੇ ਤਾਂ ਭਲਾ ਤੇ ਨਾ ਮੰਨੇ ਤਾਂ ਸੰਤ ਉਸ ਦੇ ਭਲੇ ਦੀ ਕਾਮਨਾ ਕਰਦੇ ਹਨ ਪਰ ਜੀਵ ਦੇ ਜਿਹੋ-ਜਿਹੇ ਕਰਮ ਹੁੰਦੇ ਹਨ, ਉਸ ਅਨੁਸਾਰ ਉਸ ਨੂੰ ਫ਼ਲ ਭੋਗਣਾ ਪੈਂਦਾ ਹੈ।

ਬੁਰੇ ਕਰਮ ਨਾ ਕਰੋ ਚੰਗੇ ਕਰਮ ਕਰੋ

ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਸੰਤ ਹਮੇਸ਼ਾ ਇਹੀ ਸਿੱਖਿਆ ਦਿੰਦੇ ਹਨ ਕਿ ਬੁਰੇ ਕਰਮ ਨਾ ਕਰੋ ਚੰਗੇ ਕਰਮ ਕਰੋ, ਮਾਲਕ ਦਾ ਨਾਮ ਜਪੋ ਤੇ ਸੇਵਾ-ਪਰਮਾਰਥ ਕਰੋ, ਜਿਸ ਨਾਲ ਤੁਹਾਡੇ ਦੋਵੇਂ ਜਹਾਨ ਸੰਵਰ ਜਾਣਗੇ ਸੰਤਾਂ ਦਾ ਕੰਮ ਸਿੱਖਿਆ ਦੇਣਾ, ਰਾਹ ਦੱਸਣਾ ਹੁੰਦਾ ਹੈ ਉਸ ਰਾਹ ‘ਤੇ ਕੋਈ ਚੱਲੇ ਜਾਂ ਨਾ ਚੱਲੇ, ਇਹ ਉਸ ਦੀ ਮਰਜ਼ੀ ਹੈ।

ਸੰਤ ਕਦੇ ਇਹ ਨਹੀਂ ਕਹਿੰਦੇ ਕਿ ਜੀਵ ਮੇਰੇ ਬਚਨ ਨਹੀਂ ਸੁਣਦਾ, ਮੰਨਦਾ ਨਹੀਂ, ਸਗੋਂ ਸੰਤ ਇਹ ਕਹਿੰਦੇ ਹਨ ਕਿ ਤੈਨੂੰ ਅੱਲ੍ਹਾ, ਵਾਹਿਗੁਰੂ, ਰਾਮ ਦੇ ਬਚਨ ਸੁਣਾਉਂਦੇ ਹਾਂ, ਤੂੰ ਮੰਨਦਾ ਕਿਉਂ ਨਹੀਂ, ਕਿਉਂਕਿ ਸੰਤਾਂ ਦਾ ਆਪਣਾ ਕੋਈ ਬਚਨ ਨਹੀਂ ਹੁੰਦਾ ਅੱਲ੍ਹਾ, ਮਾਲਕ ਦਾ ਜਿਹੋ-ਜਿਹਾ ਖ਼ਿਆਲ ਆਉਂਦਾ ਹੈ, ਉਸੇ ਅਨੁਸਾਰ ਸੰਤ ਜੀਵਾਂ ਨੂੰ ਸਮਝਾਉਂਦੇ ਰਹਿੰਦੇ ਹਨ ਮਾਲਕ ਸੰਤਾਂ ਨੂੰ ਜਿਹੋ-ਜਿਹਾ ਦਿਖਾਉਂਦਾ ਹੈ ਕਿ ਅਜਿਹਾ ਕਰਨ ਨਾਲ ਇਹ ਰਿਜ਼ਲਟ ਆਵੇਗਾ ਤਾਂ ਸੰਤ ਜੀਵਾਂ ਨੂੰ ਦੱਸਦੇ ਰਹਿੰਦੇ ਹਨ ਹੁਣ ਅੱਗੇ ਜੀਵ ਮੰਨੇ ਤਾਂ ਭਲਾ ਤੇ ਨਾ ਮੰਨੇ ਤਾਂ ਆਪਣੇ ਕਰਮਾਂ ਦਾ ਫ਼ਲ ਭੋਗਣਾ ਪੈਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ