(ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ। ਸੈਂਟ ਜੇਵਿਰਸ ਇੰਟਰਨੈਸ਼ਨਲ ਸਕੂਲ ਵੱਲੋਂ ਸਾਰੇ ਭਾਰਤ ਵਾਸੀਆਂ ਨੂੰ ਭਾਰਤ ਦੇਸ਼ ਦੀ 75ਵੀਂ ਅਜ਼ਾਦੀ ਦਿਵਸ ਦੀਆ ਲੱਖ ਲੱਖ ਵਧਾਈਆ l ਇਸ ਦਿਹਾੜੇ ਦੀ ਖੁਸ਼ੀ ਨੂੰ ਦੁੱਗਣਾ ਕਰਨ ਲਈ ਸਕੂਲ ਦੇ ਬੱਚਿਆਂ ਨੇ ਪੈਦਲ ਯਾਤਰਾ ਕਰਕੇ ‘ਘਰ ਘਰ ਤਿਰੰਗਾ’ ਅਭਿਆਨ ਵਿਚ ਵੱਡਾ ਯੋਗਦਾਨ ਪਾਇਆ ਹੈ। ਬੱਚਿਆਂ ਨੇ ਘਰ-ਘਰ ਜਾ ਕੇ ਤਿਰੰਗੇ ਵੰਡੇ ਅਤੇ 13 ਤੋਂ 15 ਅਗਸਤ ਤੱਕ ਤਿਰੰਗੇ ਨੂੰ ਲਹਿਰਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਲੋਕਾਂ ਨੂੰ ਤਿਰੰਗੇ ਦਾ ਮਾਨ-ਸਨਮਾਨ ਕਰਨ ਬਾਰੇ ਦੱਸਿਆ । ਬੱਚਿਆਂ ਨੇ ਦੱਸਿਆ ਕਿ ਅੱਜ ਅਸੀਂ ਆਪਣੇ ਦੇਸ਼ ਵਿਚ ਆਜ਼ਾਦ ਹਾਂ ਤਾਂ ਇਸ ਦਾ ਸਿਹਰਾ ਸਿਰਫ ਸਾਡੇ ਸ਼ਹੀਦਾਂ ਦੇ ਸਿਰ ’ਤੇ ਹੈ । ਬਹੁਤ ਸ਼ਹੀਦੀਆਂ ਦੇਣ ਤੋਂ ਬਾਅਦ ਸਾਡਾ ਦੇਸ਼ ਆਜ਼ਾਦ ਹੋਇਆ ਹੈ ਇਸ ਲਈ ਸਾਨੂੰ ਤਿਰੰਗੇ ਝੰਡੇ ਦਾ ਸਨਮਾਨ ਕਰਨਾ ਚਾਹੀਦਾ ਹੈ ।
ਤਿਰੰਗਾ ਸਾਡੀ ਆਨ ਬਾਨ ਸ਼ਾਨ ਦਾ ਪ੍ਰਤੀਕ ਹੈ। ਇਸ ਪੈਦਲ ਯਾਤਰਾ ਵਿੱਚ ਵੱਡਾ ਹੁੰਗਾਰਾ ਸਕੂਲ ਦੇ ਪ੍ਰਿੰਸੀਪਲ ਅਰਨਬ ਸਰਕਾਰ ਨੇ ਭਰਿਆ । ਬੱਚੇ ਪਾਤੜਾਂ ਦੇ ਡੀਐਸਪੀ , ਐਸਡੀਐਮ ਪਾਤੜਾਂ, ਐਸਐਚਓ ਘੱਗਾ ਅਤੇ ਨਗਰਪਾਲਿਕਾ ਪ੍ਰਧਾਨ ਘੱਗਾ, ਐਮਐਲਏ ਪਾਤੜਾਂ ਕੁਲਵੰਤ ਸਿੰਘ ਨੂੰ ਮਿਲੇ ਅਤੇ ਤਿਰੰਗਾ ਭੇਂਟ ਕੀਤਾ ਅਤੇ 13 ਤੋਂ 15 ਅਗਸਤ ਤੱਕ ਆਪਣੇ ਦਫ਼ਤਰਾਂ ਦੇ ਵਿਚ ਭਾਰਤੀ ਤਿਰੰਗਾ ਲਹਿਰਾਉਣ ਲਈ ਬੇਨਤੀ ਕੀਤੀ। ਬੱਚਿਆਂ ਤੋਂ ਖੁਸ਼ ਹੋ ਕੇ ਡੀ. ਐਸ. ਪੀ. ਪਾਤੜਾਂ , ਐਸ. ਡੀ. ਐਮ. ਪਾਤੜਾਂ, ਐਸ. ਐਚ. ਓ. ਘੱਗਾ ਅਤੇ ਨਗਰਪਾਲਿਕਾ ਪ੍ਰਧਾਨ ਘੱਗਾ, ਹਲਕਾ ਦੇ ਐਮ. ਐਲ. ਏ. ਕੁਲਵੰਤ ਸਿੰਘ ਅਤੇ ਪਾਤੜਾਂ ਦੇ ਪੁਲਿਸ ਸਟੇਸ਼ਨ ਦੇ ਕਰਮਚਾਰੀਆਂ ਨੇ ਬਚਿਆਂ ਨੂੰ ਹੋਰ ਵੀ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਬਚਿਆਂ ਨੂੰ ਮਿਠਾਈਆਂ ਵੰਡੀਆਂ। ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਤਿਰੰਗੇ ਦੇ ਸਨਮਾਨ ਵਿਚ ਜਾਗਰੂਕ ਕੀਤਾl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ