ਆਰਥਿਕ ਪੈਕੇਜ ਦੇ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਆਈ ਤੇਜ਼ੀ
ਮੁੰਬਈ । ਸਰਕਾਰ ਵੱਲੋਂ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕਜ ਦੇ ਐਲਾਨ ਨਾਲ ਬਾਜ਼ਾਰ ਵਿਚ ਬੜ੍ਹਤ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 800 ਅੰਕਾਂ ਤੋਂ ਜ਼ਿਆਦਾ ਭਾਵ 2.6 ਫੀਸਦੀ ਦੀ ਬੜ੍ਹਤ ਨਾਲ 32,200 ਦੇ ਨੇੜੇ ਦਿਖਾਈ ਦੇ ਰਿਹਾ ਹੈ। ਉੱਥੇ, ਹੀ ਨਿਫਟੀ 230 ਅੰਕ ਯਾਨੀ 2.5 ਫੀਸਦੀ ਦੀ ਮਜ਼ਬੂਤੀ ਨਾਲ 9,400 ਤੋਂ ਪਾਰ ਦਿਖਾਈ ਦੇ ਰਿਹਾ ਹੈ। ਕਾਰੋਬਾਰ ਦੇ ਸ਼ੁਰੂ ਵਿਚ ਸੈਂਸੈਕਸ 1470.75 ਅੰਕ ਤੇ ਨਿਫਟੀ ਵਿਚ 387.65 ਅੰਕ ਦੀ ਤੇਜ਼ੀ ਦਰਜ ਕੀਤੀ ਗਈ।
ਕੱਲ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਂਅ ਸੰਬੋਧਨ ਵਿਚ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਇਹ ਆਰਥਿਕ ਪੈਕੇਜ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵਿਚ ਮਹੱਤਵਪੂਰਣ ਕਦਮ ਹੈ। ਪੀ. ਐੱਮ. ਨੇ ਕਿਹਾ ਕਿ ਆਰ. ਬੀ. ਆਈ. ਦੇ ਫੈਸਲੇ ਨੂੰ ਮਿਲਾ ਕੇ ਇਹ ਪੈਕੇਜ ਲਗਭਗ 20 ਲੱਖ ਕਰੋੜ ਦਾ ਹੈ, ਜੋ ਕਿ ਜੀ. ਡੀ. ਪੀ. ਦਾ 10 ਫੀਸਦੀ ਹੈ। ਇਸ ਆਰਥਿਕ ਪੈਕੇਜ ਬਾਰੇ ਵਿੱਤ ਮੰਤਰੀ ਵਿਸਥਾਰ ਨਾਲ ਜਾਣਕਾਰੀ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।