ਸੂਬਾ ਸਰਕਾਰ ਦੇਵੇਗੀ ਬੇਰੁਜ਼ਗਾਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ

State Government, Year, Gift, Unemployed

ਨਵੇਂ ਸਾਲ ‘ਤੇ ਕੱਢੀਆਂ ਜਾਣਗੀਆਂ 19000 ਨੌਕਰੀਆਂ

ਚੰਡੀਗੜ੍ਹ। ਸੂਬਾ ਸਰਕਾਰ ਨੇ ਨਵੇਂ ਸਾਲ ‘ਤੇ ਪੰਜਾਬ ਦੇ ਲੋਕਾਂ ਨੂੰ ਖੁਸ਼ਖਬਰੀ ਦੇਣ ਬਾਰੇ ਸੋਚਿਆ ਹੈ। ਪੰਜਾਬ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਜਿਨ੍ਹਾਂ ‘ਚ ਕੁੱਝ ਪੁਰੇ ਕੀਤੇ ਕੁੱਝ ਨਹੀਂ ਕੀਤੇ। ਪੰਜਾਬ ‘ਚ ਅੱਜ ਲੱਖਾਂ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਸਰਕਾਰ ਨਵੇਂ ਸਾਲ ‘ਤੇ ਨੌਜਵਾਨਾਂ ਨੂੰ ਨੌਕਰੀ ਦੇਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਰਕਾਰ ਵੱਖ-ਵੱਖ ਅਹੁਦਿਆਂ ‘ਤੇ 19000 ਨੌਜਵਾਨਾਂ ਦੀ ਭਰਤੀ ਕਰੇਗੀ। ਸ਼ਨਿੱਚਰਵਾਰ ਨੂੰ ਮੁੱਖ ਸਕੱਤਰ ਨੇ ਇੱਕ ਨਿਰਦੇਸ਼ ਜਾਰੀ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਹੈਡ ਦਫਤਰ ਤੋਂ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਏ ਅਹੁਦਿਆਂ ਦਾ ਬਿਓਰਾ ਜਲਦੀ ਦੇਣ ਨੂੰ ਕਿਹਾ ਹੈ। ਨਵੇਂ ਸਾਲ ਦੀ ਸ਼ੁਰੂਵਾਤ ਵਿੱਚ ਹੀ ਇਸ ਸਬੰਧ ‘ਚ ਇਸ਼ਤਿਹਾਰ ਜਾਰੀ ਕਰਕੇ ਵੱਖ-ਵੱਖ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ। ਜਾਣਕਾਰੀ ਹੈ ਕਿ ਐਜੂਕੇਸ਼ਨ, ਖੇਤੀਬਾੜੀ, ਸ਼ੋਸ਼ਲ ਵੈਲਫੇਅਰ, ਹੈਲਥ, ਰੈਵੀਨਿÀ,  ਪੁਲਿਸ ਆਦਿ ਦੀਆਂ ਭਰਤੀਆਂ ਕੱਢੀਆਂ ਜਾਣਗੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

State Government, Year, Gift, Unemployed

LEAVE A REPLY

Please enter your comment!
Please enter your name here