ਫਿਰੋਜ਼ਪੁਰ (ਸਤਪਾਲ ਥਿੰਦ)। ਵੱਖ-ਵੱਖ ਕਲਾਂ ਨਾਲ ਭਰਪੂਰ ਸਟੇਟ ਅਵਾਰਡੀ ਅਧਿਆਪਕ (State Awardee Teacher) ਰਵੀ ਇੰਦਰ ਸਿੰਘ ਜੋ ਕਿ ਬਤੌਰ ਸਮਾਜਿਕ ਸਿੱਖਿਆ ਮਾਸਟਰ ਵਜੋ ਸਰਕਾਰੀ ਹਾਈ ਸਕੂਲ, ਸੋਢੀ ਨਗਰ, ਘੱਲ-ਖੁਰਦ ਵਿਖੇ ਸੇਵਾਵਾਂ ਨਿਭਾ ਰਹੇ ਹਨ । ਇਹਨਾਂ ਵੱਲੋਂ ਵਿਦਿਆਰਥੀਆਂ ਦੀ ਪੜਾਈ ਲਈ ਸਹਾਇਕ ਸਮੱਗਰੀ ਲਈ ਆਪਣੇ ਹੱਥੀ ਮਾਡਲ ਤਿਆਰ ਕੀਤੇ ਜਾਂਦੇ ਹਨ । ਇਹਨਾਂ ਨੇ ਆਪਣੇ ਹੱਥੀ ਸਕੂਲ ਦੀਆਂ ਕੰਧਾਂ ਉੱਪਰ ਬਾਲਾ ਵਰਕ ਕੀਤਾ ਜੋ ਕਿ ਅਤਿ ਸੁੰਦਰ ਅਤੇ ਮਨ ਨੂੰ ਮੋਹ ਲੈਂਦਾ ਹੈ । ਰਵੀ ਇੰਦਰ ਸਿੰਘ, ਸੁੰਦਰ ਲਿਖਾਈ, ਪੇਂਟਿੰਗ ਅਤੇ ਹੋਰ ਵੀ ਅਨੇਕਾਂ ਕਲਾਵਾਂ ਨਾਲ ਭਰਪੂਰ ਅਧਿਆਪਕ ਹਨ ।
ਹਰ ਸਾਲ ਇਹ ਗੁਰੂ ਸਾਹਿਬ ਦੇ ਜੀਵਨ, ਸ਼ਹੀਦਾਂ, ਦੇਸ਼ ਭਗਤਾਂ ਆਦਿ ਨੂੰ ਆਪਣੀ ਕਲਾ ਨਾਲ ਸਿਜਦਾ ਕਰਦੇ ਹਨ, ਜਿਸ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ,ਮਹਾਰਾਜਾ ਰਣਜੀਤ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਬਾਬਾ ਫਰੀਦ ਜੀ, ਸਹੀਦ ਕਰਤਾਰ ਸਿੰਘ ਸਰਾਭਾ ਜੀ, ਸਹੀਦ ਭਗਤ ਸਿੰਘ ਜੀ, ਸ਼ਹੀਦ ਊਧਮ ਸਿੰਘ ਜੀ,ਡਾ.ਰਾਧਾਕਿ੍ਰਸ਼ਨ ਜੀ ਆਦਿ ਦੇ ਜਨਮ ਦਿਹਾੜੇ ਜਾ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਕੂਲ ਦੇ ਬਲੈਕ ਬੋਰਡ ਉਪਰ ਸੁੰਦਰ ਤਸਵੀਰਾਂ ਬਣਾ ਅਤੇ ਉਹਨਾਂ ਬਾਰੇ ਲਿਖ ਬੱਚਿਆਂ ਨੂੰ ਸਾਡੇ ਗੌਰਵਮਈ ਇਤਿਹਾਸ ਨਾਲ ਜੋੜਨ ਦਾ ਬਿਹਤਰੀਨ ਉਪਰਾਲਾ ਕਰਦੇ ਹਨ,
ਹੁਣ ਚੱਲ ਰਹੇ ਸ਼ਹੀਦੀ ਹਫਤੇ ਵਿੱਚ ਉਹਨਾਂ ਸਾਹਿਬਜਾਦਿਆਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸਿਜਦਾ ਕੀਤਾ, ਇਹਨਾਂ ਦੇ ਇਸ ਨਿਵੇਕਲੇ ਕਾਰਜ ਦੀ ਜਿਥੇ ਸਮੁੱਚਾ ਸਿੱਖਿਆ ਵਿਭਾਗ ਪ੍ਰਸ਼ੰਸਾ ਕਰਦਾ ਮਾਣ ਮਹਿਸੂਸ ਕਰਦਾ ਹੈ ਓਥੇ ਆਰਟ ਕਲਾ ਦੇ ਮਾਹਰਾਂ ਵਲੋਂ ਵੀ ਇਹਨਾਂ ਦੀ ਕਲਾਂ ਦੀ ਤਾਰੀਫ ਕੀਤੀ ਜਾ ਰਹੀ ਹੈ, ਉਪਰੋਕਤ ਕਲਾ ਦੀ ਸੋਸ਼ਲ ਮੀਡੀਆ ਤੇ ਵੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।