ਬਦਲਾਅ: ਡਾ. ਐੱਮਐੱਸਜੀ ਦੀ ਬਦੌਲਤ ਹੁਣ ਸੁਖਦੁਆ ਸਮਾਜ ਦੇ ਲੋਕ ਵੀ ਬਣੇ ਰਹੇ ਮਦਦਗਾਰ
ਸਰਸਾ | ਤੁਸੀਂ ਕਿੰਨਰਾਂ ਨੂੰ ਲੋਕਾਂ ਵੱਲੋਂ ਬੁਰਾ-ਭਲਾ ਬੋਲਿਆ ਜਾਣਾ ਤਾਂ ਆਮ ਵੇਖਿਆ ਹੋਵੇਗਾ ਪੈਸੇ ਮੰਗਣ ‘ਤੇ ਲੋਕ ਕਿੰਨਰਾਂ ਨੂੰ ਦੁਰਕਾਰਦੇ ਹਨ ਪਰ ਇਸ ਨੂੰ ਤੁਸੀਂ ਚਮਤਕਾਰ ਹੀ ਕਹੋਗੇ ਜਦੋਂ ਕਿੰਨਰ ਆਪਣੇ ਪੱਲਿਓਂ ਪੈਸੇ ਖਰਚ ਕੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਲਈ ਆਰਥਿਕ ਮੱਦਦ ਕਰ ਰਹੇ ਹੋਣ ਇਹ ਕੋਈ ਘੜੀ ਹੋਈ ਕਹਾਣੀ ਨਹੀਂ ਸਗੋਂ ਹਕੀਕਤ ਹੈ
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਇਹੀ ਕਿੰਨਰ ਸੁਖਦੁਆ ਸਮਾਜ ਬਣ ਕੇ ਜ਼ਰੂਰਤਮੰਦਾਂ ਦੀ ਸਹਾਇਤਾ ਕਰ ਰਹੇ ਹਨ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਨੂੰ ਕਿੰਨਰਾਂ ਨੂੰ ‘ਸੁਖਦੁਆ’ ਦਾ ਨਾਂਅ ਦਿੱਤਾ ਅੱਜ ਤੁਹਾਨੂੰ ਅਜਿਹੀ ਹੀ ਸੁਖਦੁਆ ਸਮਾਜ ਦੀ ਮੈਂਬਰ ਕਵਿਤਾ ਨਾਲ ਜਾਣੂੰ ਕਰਵਾ ਰਹੇ ਹਾਂ ਜਿਸ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ 50 ਤੋਂ ਜ਼ਿਆਦਾ ਗਰੀਬ ਲੜਕੀਆਂ ਦਾ ਵਿਆਹ ਕਰਵਾਇਆ ਜ਼ਿਲ੍ਹਾ ਸਰਸਾ ਦੇ ਪਿੰਡ ਮਾਧੋਸਿੰਘਾਣਾ ਦੇ ਇੰਦਰਾ ਕਾਲੋਨੀ ‘ਚ ਰਹਿਣ ਵਾਲੀ ਕਵਿਤਾ ਦੀ ਜ਼ਿੰਦਗੀ ਦਾ ਉਦੇਸ਼ ਹੁਣ ਸਿਰਫ ਜ਼ਰੂਰਤਮੰਦਾਂ ਲਈ ਜਿਉਣਾ ਹੈ ਪੂਜਨੀਕ ਗੁਰੂ ਜੀ ਦੀ ਸਿੱਖਿਆ ਦਾ ਹੀ ਅਸਰ ਹੈ ਕਿ ਅੱਜ ਸੁਖਦੁਆ ਸਮਾਜ ਦੇ ਲੋਕ ਗਰੀਬ ਅਤੇ ਜ਼ਰੂਰਤਮੰਦਾਂ ਦਾ ਦਰਦ ਵੰਡ ਕੇ ਉਨ੍ਹਾਂ ਦੀ ਹਰ ਸੰਭਵ ਮੱਦਦ ਕਰ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।