ਸਾਡੇ ਨਾਲ ਸ਼ਾਮਲ

Follow us

13.3 C
Chandigarh
Thursday, February 19, 2026
More
    Home Breaking News ਬੀਐਸਐਫ ਦੇ ਵਿਹ...

    ਬੀਐਸਐਫ ਦੇ ਵਿਹੜੇ ਗੂੰਜਿਆ ਮਤਦਾਨ ਦਾ ਨਾਅਰਾ

    Fazilka News

    ਫਾਜ਼ਿਲਕਾ ਵਿਚ 75 ਫੀਸਦੀ ਤੋਂ ਵੱਧ ਮਤਦਾਨ ਦਾ ਟੀਚਾ : ਡਿਪਟੀ ਕਮਿਸ਼ਨਰ | Fazilka News

    ਫਾਜ਼ਿਲਕਾ (ਰਜਨੀਸ਼ ਰਵੀ) ਫਾਜ਼ਿਲਕਾ ਵਿਖੇ ਸਵੀਪ ਪ੍ਰੋਗਰਾਮ ਵਿਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਵੀ ਵੋਟਰ ਜਾਗਰੂਕਤਾ ਲਈ ਅੱਗੇ ਆਏ ਹਨ। ਬੀਐਸਐਫ ਦੇ ਵਿਹੜੇ ਕਰਵਾਏ ਇਕ ਸਮਾਗਮ ਵਿਚ ਜਿੱਥੇ ਬੀਐਸਐਫ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ 100 ਫੀਸਦੀ ਮਤਦਾਨ ਕਰਨ ਦਾ ਪ੍ਰਣ ਲਿਆ ਉਥੇ ਹੀ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਮਤਦਾਨ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। (Fazilka News)

    Fazilka News

    ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਆਈਏਐਸ ਨੇ ਕਿਹਾ ਕਿ ਚੋਣਾਂ ਸਾਡੇ ਲੋਕਤੰਤਰ ਦਾ ਪਰਵ ਹੈ। ਸਭ ਨੂੰ ਇਸ ਵਿਚ ਸ਼ਿਰਕਤ ਕਰਨੀ ਚਾਹੀਦੀ ਹੈ। ਲੋਕਤੰਤਰ ਦੀ ਮਜਬੂਤੀ ਲਈ ਹਰੇਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 75 ਫੀਸਦੀ ਤੋਂ ਵੱਧ ਮਤਦਾਨ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਨੇ ਕਿਹਾ ਕਿ ਜੇਕਰ ਹਰੇਕ ਯੋਗ ਵੋਟਰ ਮਤਦਾਨ ਕਰੇ ਅਤੇ ਮਤਦਾਨ ਪੂਰੀ ਜਿੰਮੇਵਾਰੀ ਨਾਲ ਕਰੇ ਤਾਂ ਲੋਕਤੰਤਰ ਮਜਬੂਤ ਹੋਵੇਗਾ। ਬੀਐਸਐਫ ਦੇ ਕਮਾਡੈਂਟ ਸ੍ਰੀ ਐਮ ਪ੍ਰਸ਼ਾਦ ਨੇ ਕਿਹਾ ਕਿ ਲੋਕਤੰਤਰ ਨੇ ਸਾਨੂੰ ਆਪਣੀ ਸਰਕਾਰ ਖੁਦ ਚੁਣਨ ਦਾ ਮੌਕਾ ਦਿੱਤਾ ਹੈ ਅਤੇ ਸਾਨੂੰ ਇਸ ਲਈ ਮਤਦਾਨ ਦੇ ਫਰਜ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਵੋਟ ਮਹੱਤਵ ਪੂਰਨ ਹੁੰਦੀ ਹੈ ਅਤੇ ਇਸ ਲਈ ਹਰੇਕ ਵੋਟਰ ਮਤਦਾਨ ਕਰੇ। (Fazilka News)

    ਬੀਐਸਐਫ ਦੇ ਜਵਾਨਾਂ ਨੇ ਦਿੱਤਾ ਸਵੀਪ ਸੁਨੇਹਾ | Fazilka News

    ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ ਕੁਮਾਰ ਪੋਪਲੀ ਨੇ ਕਿਹਾ ਕਿ ਵੋਟ ਸਾਡਾ ਹੱਕ ਹੀ ਨਹੀਂ ਸਾਡੀ ਜਿੰਮੇਵਾਰੀ ਵੀ ਹੈ ਅਤੇ ਇਹ ਜਿੰਮੇਵਾਰੀ ਸੋਚ ਸਮਝ ਕੇ ਲੋਕਤੰਤਰ ਪ੍ਰਤੀ ਸੱਚੀ ਨਿਸਠਾ ਰੱਖਦੇ ਹੋਏ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਮਤਦਾਨ ਕਰਨ ਦਾ ਪ੍ਰਣ ਵੀ ਲਿਆ। ਐਲਕੇ ਮਿਸ਼ਰਾ ਦੇ ਦੇਸ਼ ਭਗਤੀ ਦੇ ਗੀਤ ਅਤੇ ਜਵਾਨਾਂ ਦੇ ਮਤਦਾਨ ਦਾ ਸੁਨੇਹਾ ਦਿੰਦੇ ਗੀਤ ਨੇ ਸਭ ਨੂੰ ਸੰਗੀਤ ਦੇ ਰੰਗ ਵਿਚ ਰੰਗ ਦਿੱਤਾ। ਆਤਮਵੱਲਭ ਸਕੂਲ ਦੀਆਂ ਵਿਦਿਆਰਥਣਾਂ ਨੇ ਇਸ ਮੌਕੇ ਸਵੀਪ ਬੋਲੀਆਂ ਤੇ ਅਧਾਰਿਤ ਗਿੱਧਾ ਪੇਸ਼ ਕੀਤਾ। ਮੰਚ ਸੰਚਾਲਣ ਸਵੀਪ ਦੇ ਸਹਾਇਕ ਨੋਡਲ ਅਫ਼ਸਰ ਪ੍ਰਿੰ: ਰਾਜਿੰਦਰ ਵਿਖੋਣਾ ਨੇ ਕੀਤਾ।

    Also Read : ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਆਈ ਖੁਸ਼ਖਬਰੀ! ਹੁਣੇ ਵੇਖੋ

    LEAVE A REPLY

    Please enter your comment!
    Please enter your name here