Ludhiana Firing News: ਲੁਧਿਆਣਾ ’ਚ ਜੁੱਤੀ ਕਾਰੋਬਾਰੀ ’ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ

Ludhiana Firing News
ਲੁਧਿਆਣਾ:  ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

ਗ੍ਰਿਫਤਾਰ ਵਿਅਕਤੀਆਂ ਦੇ ਵੀ ਲੱਗੀਆਂ ਗੋਲੀਆਂ, ਹਸਪਤਾਲ ’ਚ ਦਾਖਲ | Ludhiana Firing News

Ludhiana Firing News: (ਰਘਬੀਰ ਸਿੰਘ) ਲੁਧਿਆਣਾ। ਲੁਧਿਆਣਾ ’ਚ ਬੀਤੀ ਰਾਤ ਮੋਟਰਸਾਈਕਲ ਸਵਾਰ 4 ਤੋਂ 5 ਬਦਮਾਸ਼ਾਂ ਨੇ ਖੁੱਡਾ ਮੁਹੱਲੇ ’ਚ ਜੁੱਤੀ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਦੀ ਦੁਕਾਨ ’ਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿੱਚੋਂ 2 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ।ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਰਿਸ਼ਭ ਬੈਨੀਪਾਲ ਉਰਫ ਨਾਨੂ ਅਤੇ ਸੁਸ਼ੀਲ ਵਜੋਂ ਹੋਈ ਹੈ। ਜਿਕਰਯੋਗ ਹੈ ਕਿ ਹਮਲੇ ਦੌਰਾਨ ਪ੍ਰਿੰਕਲ ਨੇ ਵੀ ਕਰਾਸ ਫਾਇਰਿੰਗ ਕੀਤੀ ਸੀ ਜਿਸ ’ਚ ਰਿਸ਼ਭ ਬੈਨੀਪਾਲ ਉਰਫ ਨਾਨੂ ਅਤੇ ਸੁਸ਼ੀਲ ਨੂੰ ਵੀ ਗੋਲੀਆਂ ਲੱਗੀਆਂ ਸਨ। ਇਸ ਮਾਮਲੇ ਸਬੰਧੀ ਡੀਸੀਪੀ ਸ਼ੁਭਮ ਅਗਰਵਾਲ ਨੇ ਖੁਲਾਸਾ ਕਰਦਿਆਂ ਕਿਹਾ ਕਿ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਦੁਰਗਾ ਮਾਤਾ ਮੰਦਿਰ ਨੇੜਿਓਂ ਗ੍ਰਿਫਤਾਰ ਕੀਤਾ ਹੈ ਬਦਮਾਸ਼ਾਂ ਕੋਲੋਂ ਇੱਕ ਖੋਹੀ ਗਈ ਐਕਟਿਵਾ ਵੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ: Lion Viral News: ਸ਼ੇਰ ਆਉਣ ਦੀ ਅਫਵਾਹ ਨੇ ਡਰਾਏ ਭਦੌੜ ਵਾਸੀ

ਡੀਸੀਪੀ ਅਗਰਵਾਲ ਨੇ ਦੱਸਿਆ ਕਿ ਪ੍ਰਿੰਕਲ ਨੂੰ ਗੰਨਮੈਨ ਦੀ ਸੁਰੱਖਿਆ 2021-22 ਤੋਂ ਮਿਲੀ ਹੋਈ ਸੀ। ਪੁਲਿਸ ਨੇ ਕਦੇ ਵੀ ਸੁਰੱਖਿਆ ਵਾਪਸ ਨਹੀਂ ਲਈ। ਉਸ ਵਿਰੁੱਧ 10 ਅਗਸਤ 2024 ਨੂੰ ਕੇਸ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ। ਪ੍ਰਿੰਕਲ ਨੂੰ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਲਾਇਸੰਸੀ ਹਥਿਆਰ ਰੱਖਣ ਦੀ ਇਜਾਜ਼ਤ ਦੇ ਦਿੱਤੀ ਸੀ। ਰਿਸ਼ਭ ਬੈਨੀਪਾਲ ਅਤੇ ਪ੍ਰਿੰਕਲ ਦਾ ਪਰਿਵਾਰਕ ਝਗੜਾ ਚੱਲ ਰਿਹਾ ਸੀ। ਉਹ ਸੋਸ਼ਲ ਮੀਡੀਆ ’ਤੇ ਵੀ ਕਈ ਵਾਰ ਇੱਕ ਦੂਜੇ ਨੂੰ ਧਮਕੀਆਂ ਦੇ ਚੁੱਕੇ ਹਨ।

ਗੋਲੀ ਲੱਗਣ ਤੋਂ ਬਾਅਦ ਰਿਸ਼ਭ ਅਤੇ ਸੁਸ਼ੀਲ ਦੋਵੇਂ ਇਲਾਜ ਲਈ ਇਧਰ-ਉਧਰ ਭੱਜ ਰਹੇ ਸਨ

ਹਮਲੇ ਵਿੱਚ ਪ੍ਰਿੰਕਲ ਦੇ ਮੋਢੇ ਅਤੇ ਛਾਤੀ ਵਿੱਚ ਸੱਤ ਗੋਲੀਆਂ ਲੱਗੀਆਂ ਜਿਸ ਨੂੰ ਫੋਰਟਿਸ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਘਟਨਾ ਦੇ ਕਰੀਬ 7 ਘੰਟੇ ਬਾਅਦ ਰਿਸ਼ਭ ਬੈਨੀਪਾਲ ਅਤੇ ਸੁਸ਼ੀਲ ਨੂੰ ਸੀਆਈਏ ਟੀਮ ਨੇ ਫੜ ਲਿਆ। ਸੂਤਰਾਂ ਮੁਤਾਬਕ ਗੋਲੀ ਲੱਗਣ ਤੋਂ ਬਾਅਦ ਰਿਸ਼ਭ ਅਤੇ ਸੁਸ਼ੀਲ ਦੋਵੇਂ ਇਲਾਜ ਲਈ ਇਧਰ-ਉਧਰ ਭੱਜ ਰਹੇ ਸਨ। ਰਿਸ਼ਭ ਨੂੰ 3 ਅਤੇ ਸੁਸ਼ੀਲ ਨੂੰ 4 ਗੋਲੀਆਂ ਲੱਗੀਆਂ, ਰਿਸ਼ਭ ਦਾ ਆਪਰੇਸ਼ਨ ਹੋ ਚੁੱਕਾ ਹੈ। ਰਿਸ਼ਭ ਅਤੇ ਸੁਸ਼ੀਲ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਮੌਕੇ ਤੋਂ 17 ਖਾਲੀ ਖੋਲ ਬਰਾਮਦ ਕੀਤੇ ਹਨ। ਉਸ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਤੁਰੰਤ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਡੀਐੱਮਸੀ ਹਸਪਤਾਲ ਵਿੱਚ ਤਾਇਨਾਤ ਹਨ। Ludhiana Firing News

ਦੂਜੇ ਪਾਸੇ ਪ੍ਰਿੰਕਲ ਦੀ ਦੋਸਤ ਨਵਜੀਤ ਕੌਰ ਦੀ ਪਿੱਠ ’ਤੇ ਦੋ ਗੋਲੀਆਂ ਲੱਗੀਆਂ। ਗੋਲੀ ਨਵਜੋਤ ਦੀ ਰੀੜ੍ਹ ਦੀ ਹੱਡੀ ਰਾਹੀਂ ਗੁਰਦੇ ਵਿੱਚ ਜਾ ਵੜੀ। ਪ੍ਰਿੰਕਲ ਅਤੇ ਉਸਦੇ ਦੋਸਤ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਿੰਕਲ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਔਰਤ ਨਵਜੀਤ ਕੌਰ ਦੀ ਹਾਲਤ ਸਥਿਰ ਨਹੀਂ ਹੈ ਜਿਸ ਨੂੰ ਦੇਰ ਰਾਤ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ ਪੁਲਿਸ ਅਨੁਸਾਰ ਫਰਾਰ ਵਿਅਕਤੀਆਂ ਵਿਚ ਸਾਹਿਲ ਕੁਮਾਰ, ਮੁਕਲ ਸਪਰਾ, ਸਾਹਿਲ ਸ਼ਰਮਾ, ਅਕਾਸ਼ ਅਤੇ ਜਾਟ ਸ਼ਾਮਲ ਹਨ।

LEAVE A REPLY

Please enter your comment!
Please enter your name here