ਗੱਤਾ ਫੈਕਟਰੀ ਨੂੰ ਲੱਗੀ ਅੱਗ, ਨੇੜੇ ਗੈਸ ਏਜੰਸੀ ਹੋਣ ਕਾਰਨ ਸਹਿਮ ਦਾ ਮਾਹੌਲ

Fire News
ਗੱਤਾ ਫੈਕਟਰੀ ਨੂੰ ਲੱਗੀ ਅੱਗ, ਨੇੜੇ ਗੈਸ ਏਜੰਸੀ ਹੋਣ ਕਾਰਨ ਸਹਿਮ ਦਾ ਮਾਹੌਲ

(ਰਘਬੀਰ ਸਿੰਘ) ਲੁਧਿਆਣਾ। ਮਹਾਨਗਰ ’ਚ ਸਥਿਤ ਕਾਰਾਬਾਲਾ ਚੌਂਕ ਵਿੱਚ ਇੱਕ ਗੱਤੇ ਦੀ ਫੈਕਟਰੀ ਨੂੰ ਅੱਗ ਲੱਗ ਗਈ। ਫੈਕਟਰੀ ਵਿੱਚੋਂ ਅੱਗ ਦੇ ਲਾਂਬੂ ਨਿੱਕਲਣ ਕਾਰਨ ਲੋਕਾਂ ਅੰਦਰ ਸਹਿਮ ਪਾਇਆ ਜਾ ਰਿਹਾ ਹੈ । ਸਹਿਮ ਦਾ ਕਾਰਨ ਅੱਗ ਲੱਗਣ ਵਾਲੀ ਫੈਕਟਰੀ ਦੇ ਨੇੜੇ ਇੱਕ ਗੈਸ ਏਜੰਸੀ ਦਾ ਹੋਣਾ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਵੱਡਾ ਹਾਦਸਾ ਹੋ ਸਕਦਾ ਸੀ।

ਇਹ ਵੀ ਪੜ੍ਹੋ: Ludhiana Firing News: ਲੁਧਿਆਣਾ ’ਚ ਜੁੱਤੀ ਕਾਰੋਬਾਰੀ ’ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ

ਜਾਣਕਾਰੀ ਅਨੁਸਾਰ ਇਹ ਅੱਗ ਕਾਰਾਬਾਰਾ ਚੌਂਕ ਇੰਡੀਅਨ ਗੈਸ ਏਜੰਸੀ ਲੁਧਿਆਣਾ ਨੇੜੇ ਗੱਤੇ ਦੀ ਫੈਕਟਰੀ ਵਿੱਚ ਲੱਗੀ। ਕੁਝ ਹੀ ਸਮੇਂ ’ਚ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਉੱਠਦੀਆਂ ਦਿਖਾਈ ਦਿੱਤੀਆਂ। ਇਸ ਦੌਰਾਨ ਦੂਰ-ਦੂਰ ਤੱਕ ਧੂੰਏਂ ਦੇ ਬੱਦਲ ਉੱਠਦੇ ਦੇਖੇ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਗ਼ਈ ਜਿਹਨਾਂ ਨੇ ਅੱਗ ਬੁਝਾਉਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਇੱਥੇ ਸਕਰੈਪ ਡੀਲਰ ਆਪਣਾ ਮਾਲ ਰੱਖਦੇ ਹਨ ਅਤੇ ਨਾਲ ਖਾਲੀ ਜਗ੍ਹਾ ਹੋਣ ਕਾਰਨ ਲੋਕ ਉਥੇ ਕੂੜਾ ਸੁੱਟਦੇ ਹਨ, ਜਿਸ ਕਾਰਨ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।