ਸ਼੍ਰੋਮਣੀ ਅਕਾਲੀ ਦਲ ਨੇ ਸਤਪਾਲ ਸਿੰਗਲਾ ਨੂੰ ਰਾਜਸੀ ਮਾਮਲੀਆਂ ਦੀ ਕਮੇਟੀ ਦਾ ਮੈਂਬਰ ਬਣਾਇਆ

ਸਤਪਾਲ ਸਿੰਗਲਾ ਨੂੰ ਰਾਜਸੀ ਮਾਮਲੀਆਂ ਦੀ ਕਮੇਟੀ ਦਾ ਮੈਂਬਰ ਬਣਾਇਆ

ਲਹਿਰਾਗਾਗਾ, ਰਾਜ ਸਿੰਗਲਾ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਕ ਵਾਰ ਫਿਰ ਤੋਂ ਆਪਣੇ ਵਫ਼ਾਦਾਰ ਸਿਪਾਹੀ ਜੋ ਲਗਾਤਾਰ ਪਾਰਟੀ ਨਾਲ ਖੜਦਾ ਆ ਰਿਹਾ ਹੈ ਸੱਤਪਾਲ ਸਿੰਗਲਾ ਸਾਬਕਾ ਵਾਇਸ ਚੇਅਰਮੈਨ ਪੰਜਾਬ ਐਗਰੋ ਨੂੰ ਸੀਨੀਅਰ ਹਿੰਦੂ ਵਰਕਰ ਲਹਿਰਾਗਾਗਾ ਸੰਗਰੂਰ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰਾਜਸੀ ਮਾਮਲੀਆਂ ਦੀ ਕਮੇਟੀ ਦਾ ਮੈਂਬਰ ਬਣਾਉਣ ਤੇ ਸ਼ਹਿਰ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ ।

ਪਾਰਟੀ ਨਾਲ ਲਿਆ ਹੋਇਆ ਸਟੈਂਡ ਪਾਰਟੀ ਹਮੇਸ਼ਾ ਮੁੱਲ ਵਾਪਿਸ ਕਰਦੀ ਹੈ ਬੱਸ ਸਬਰ ਰੱਖਣਾ ਪੈਂਦਾ ਹੈ ਜੋ ਸੱਤਪਾਲ ਸਿੰਗਲਾ ਤੋਂ ਇਲਾਵਾ ਸ਼ਾਇਦ ਹੀ ਕੋਈ ਰੱਖਦਾ ਹੋਵੇਗਾ ਸੱਤਪਾਲ ਸਿੰਗਲਾ ਨੇ ਆਖਿਆ ਕਿ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਹੁੰਦਾ ਹੈ ਪਾਰਟੀ ਵੱਲੋਂ ਮੈਨੂੰ ਦਿੱਤੀ ਗਈ ਜ਼ਿੰਮੇਵਾਰੀ ਤੇ ਮੈਂ ਫੁੱਲ ਚੜ੍ਹਾਵਾਂਗਾ ਅਤੇ ਪਾਰਟੀ ਦੀ ਵਧੀਆ ਕਾਰਗੁਜ਼ਾਰੀ ਦੇ ਵਿੱਚ ਆਪਣਾ ਯੋਗਦਾਨ ਪਾਵਾਂਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।