ਸੱਤ ਸਾਲਾਂ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ

Seven Year Old, Innocent, Child, Abused

ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਪਰਚਾ ਦਰਜ, ਮੁਲਜ਼ਮ ਗ੍ਰਿਫ਼ਤਾਰ

ਗੁਰੂਹਰਸਹਾਏ, (ਵਿਜੈ ਹਾਂਡਾ/ਸੱਚ ਕਹੂੰ ਨਿਊਜ਼)। ਹਲਕਾ ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ ਵਿਖੇ ਇੱਕ ਕਰਿਆਨਾ ਦੁਕਨਾਦਾਰ ਵੱਲੋਂ ਲਗਭਗ ਸੱਤ ਸਾਲ ਦੀ ਬੱਚੀ, ਜੋ ਕਿ ਦੂਜੀ ਕਲਾਸ ਦੀ ਵਿਦਿਆਰਥਣ ਹੈ, ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਜਬਰ-ਜਨਾਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਲਜ਼ਮ ਖਿਲਾਫ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਸ ਮਾਮਲੇ ਸਬੰਧੀ ਡੀਐੱਸਪੀ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਲਗਭਗ ਕੁਝ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਹੀ ਪਿੰਡ ਦੇ ਇੱਕ ਦੁਕਾਨਦਾਰ ਵੱਲੋਂ ਬੱਚੀ ਨਾਲ ਦੁਰਾਚਾਰ ਕਰਨ ਦੀ ਵੀਡੀਓ ਦਾ ਹਵਾਲਾ ਦੇ ਕੇ ਸ਼ਿਕਾਇਤ ਦਿੱਤੀ। ਪੀੜਤ ਦੇ ਰਿਸ਼ਤੇਦਾਰ ਵੱਲੋਂ ਪੁਲਿਸ ਨੂੰ ਦਿੱਤੀ ਇਤਲਾਹ ਅਨੁਸਾਰ ਉਹਨਾਂ ਦੱਸਿਆ ਕਿ ਬੱਚੀ ਉਸ ਕੋਲ ਪਿੰਡ ਰਹਿੰਦੀ ਹੈ ਅਤੇ ਥੋੜ੍ਹੀ ਦੂਰੀ ‘ਤੇ ਸਥਿਤ ਕਰਿਆਨਾ ਦੁਕਾਨਦਾਰ ਰਜੇਸ਼ ਧਵਨ (46) ਉਰਫ ਬਿੱਟੂ ਧਵਨ ਪੁੱਤਰ ਜਨਕ ਰਾਜ ਵਾਸੀ ਮੋਹਨ ਕੇ ਉਤਾੜ ਵੱਲੋਂ ਬੱਚੀ ਨਾਲ ਜਬਰ-ਜਨਾਹ ਕੀਤਾ ਹੈ। (Rape)

ਇਤਲਾਹ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਡੀ ਐਸ ਪੀ ਜਸਬੀਰ ਸਿੰਘ, ਐਸ ਆਈ ਸ਼ਿਮਲਾ ਰਾਣੀ ਅਤੇ ਏ ਐਸ ਆਈ ਦਰਸ਼ਨ ਸਿੰਘ ਨੇ ਰਾਤ ਨੂੰ ਬੱਚੀ ਦਾ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਮੈਡੀਕਲ ਕਰਵਾਇਆ। ਇਸ ਮਾਮਲੇ ਸਬੰਧੀ ਜਦੋਂ ਗੁਰੂਹਰਸਹਾਏ ਦੇ ਡੀਐਸਪੀ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਰਜੇਸ਼ ਧਵਨ ਉਰਫ ਬਿੱਟੂ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। (Rape)

LEAVE A REPLY

Please enter your comment!
Please enter your name here