ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ‘ਤੇ ਅਚਾਨਕ ਕੀਤਾ ਸੀ ਹਮਲਾ
ਸ੍ਰੀਨਗਰ, (ਏਜੰਸੀ)। ਉੱਤਰੀ ਕਸ਼ਮੀਰ ਦੇ ਸਰਹੱਦੀ ਇਲਾਕੇ ਕੁਪਵਾੜਾ ਜਿਲ੍ਹੇ ‘ਚ ਕੰਟਰੋਲ ਲਾਈਨ ਦੇ ਸਮੀਪ ਜੰਗਲਾਂ ‘ਚ ਅੱਤਵਾਦੀਆਂ ਦੀ ਤਲਾਸ਼ ਲਈ ਸੁਰੱਖਿਆ ਬਲਾਂ ਦਾ ਖੋਜ ਅਭਿਆਨ ਦੂਜੇ ਦਿਨ ਵੀ ਜਾਰੀ ਰਿਹਾ। ਅਧਿਕਾਰੀ ਸੂਤਰਾਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ‘ਚ ਤੰਗਧਾਰ ‘ਚ ਬਾਲਥਦਯਾਨ ਦੇ ਜੰਗਲਾਂ ‘ਚ ਸ਼ਨਿੱਚਰਵਾਰ ਸਵੇਰੇ ਅੱਤਵਾਦੀਆਂ ਨੇ ਸਰੱਖਿਆ ਬਲਾਂ ‘ਤੇ ਗਸ਼ਤੀ ਟੀਮ ‘ਤੇ ਅਚਾਨਕ ਫਾਈਰਿੰਗ ਕੀਤੀ ਸੀ ਅਤੇ ਸੁਰੱਖਿਆ ਬਲਾਂ ਨੇ ਵੀ ਇਸਦਾ ਕਰਾਰਾ ਜਵਾਬ ਦਿੱਤਾ ਸੀ।
ਅੱਤਵਾਦੀਆਂ ਦੀ ਤਲਾਸ਼ ਲਈ ਹੋਰ ਕੈਂਪ ਤੋਂ ਸੁਰੱਖਿਆ ਬਲਾਂ ਨੂੰ ਭੇਜ ਦਿੱਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਰਾਤ ਨੂੰ ਹਨ੍ਹੇਰੇ ਦੀ ਵਜ੍ਹਾ ਨਾਲ ਸੁਰੱਖਿਆ ਬਲਾਂ ਨੇ ਅਭਿਆਨ ਰੋਕ ਦਿੱਤਾ ਸੀ ਅਤੇ ਐਤਵਾਰ ਸਵੇਰੇ ਹੁੰਦੇ ਹੀ ਇਸ ਨੂੰ ਫਿਰ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਾ ਆਹਮਣਾ-ਸਾਹਮਣਾ ਨਹੀਂ ਹੋਇਆ ਹੈ। ਪਿਛਲੇ ਦੋ ਹਫਤਿਆਂ ‘ਚ ਕੁਪਵਾੜਾ ‘ਚ ਵੱਖ-ਵੱਖ ਮੁਕਾਬਲਿਆਂ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਦੋ ਅੱਤਵਾਦੀ ਮਾਰੇ ਗਏ ਹਨ।