‘ਸਹਾਰਾ-ਏ-ਇੰਸਾਂ’ ਮੁਹਿੰਮ ਜੋਤੀ ਕੌਰ ਲਈ ਬਣੀ ਹਮਦਰਦ

Sahara-e-Insan
ਸੁਨਾਮ: ਜੋਤੀ ਕੌਰ ਦੀ ਸਹਾਇਤਾ ਲਈ ਸਮਾਨ ਦਿੰਦੇ ਹੋਏ ਜਿੰਮੇਵਾਰ ।
  • ਭਵਿੱਖ ਵਿੱਚ ਵੀ ਜੋਤੀ ਕੌਰ ਦੀ ਹਰ ਮਦਦ ਦਾ ਦਿੱਤਾ ਭਰੋਸਾ | Sahara-e-Insan

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 161 ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ। ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਕਾਰਜਾਂ ਵਿੱਚ ਵਾਧਾ ਕਰਦੇ ਹੋਏ 31 ਦਸੰਬਰ ਨੂੰ 18ਵੀਂ ਰੂਹਾਨੀ ਚਿੱਠੀ ਰਾਹੀਂ ‘ਸਹਾਰਾ-ਏ-ਇੰਸਾਂ’ ਮੁਹਿੰਮ ਸ਼ੁਰੂ ਕਰਵਾਈ ਹੈ। ਇਸ ਮੁਹਿੰਮ ਤਹਿਤ ਜਿਨ੍ਹਾਂ ਪਰਿਵਾਰਾਂ ਦੇ ਮੁਖੀ ਜਾਂ ਇਕਲੌਤਾ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋਈ ਹੈ। ਅਜਿਹੇ ਪਰਿਵਾਰਾਂ ਦੀ ਸਾਧ-ਸੰਗਤ ਆਰਥਿਕ ਤੌਰ ‘ਤੇ ਮਦਦ ਕਰੇਗੀ ਅਤੇ ਉਸੇ ਹੀ ਦਿਨ ਤੋਂ ਸਾਧ-ਸੰਗਤ ਵੱਲੋਂ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾ ਚੁੱਕੀ ਹੈ।

ਅੱਜ ਇਹ ਮੁਹਿੰਮ ਸੁਨਾਮ ਬਲਾਕ ਦੇ ਪਿੰਡ ਜਗਤਪੁਰਾ ਦੀ ਰਹਿਣ ਵਾਲੀ ਇੱਕ ਭੈਣ ਜੋਤੀ ਕੌਰ ਲਈ ਹਮਦਰਦ ਸਾਬਤ ਹੋਈ ਹੈ। ਦੱਸਣਯੋਗ ਹੈ ਕਿ ਜੋਤੀ ਕੌਰ ਦੇ ਪਤੀ ਰੋਮੀ ਸਿੰਘ ਦੀ ਪਿਛਲੇ ਸਮੇਂ ਨਸ਼ਿਆਂ ਕਾਰਨ ਮੌਤ ਹੋ ਗਈ ਸੀ ਅਤੇ ਉਹ ਆਪਣੇ ਪਿੱਛੇ ਜੋਤੀ ਕੌਰ ਸਮੇਤ ਦੋ ਬੱਚੇ ਛੱਡ ਗਿਆ ਸੀ। ਜਿਸ ਉਪਰੰਤ ਜੋਤੀ ਕੌਰ ਆਪਣੇ ਸੋਹਰੇ ਪਰਿਵਾਰ ਤੋਂ ਆ ਕੇ ਆਪਣੇ ਪੇਕੇ ਪਰਿਵਾਰ ਜਗਤਪੁਰਾ ਵਿਖੇ ਰਹਿਣ ਲੱਗ ਪਈ ਸੀ।

Sahara-e-Insan

ਜਾਣਕਾਰੀ ਮੁਤਾਬਿਕ ਜੋਤੀ ਕੌਰ ਦੇ ਪੇਕੇ ਪਰਿਵਾਰ ਦੇ ਵੀ ਆਰਥਿਕ ਹਲਾਤ ਕਮਜ਼ੋਰ ਹੀ ਹਨ। ਪ੍ਰੰਤੂ ਹੁਣ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਗਈ ‘ਸਹਾਰਾ-ਏ-ਇੰਸਾਂ’ ਮੁਹਿਮ ਦੇ ਤਹਿਤ ਇਸ ਪਰਿਵਾਰ ਲਈ ਡੇਰਾ ਸ਼ਰਧਾਲੂਆਂ ਵੱਲੋਂ ਮਦਦ ਦਾ ਹੱਥ ਵਧਾਇਆ ਹੈ। ਅੱਜ ਜੋ ਜੋਤੀ ਕੌਰ ਦੀ ਸਹਾਇਤਾ ਕੀਤੀ ਗਈ ਹੈ ਉਸ ਵਿੱਚ ਪਰਿਵਾਰ ਲਈ ਮਹੀਨੇ ਭਰ ਦਾ ਰਾਸ਼ਨ ਅਤੇ ਹੋਰ ਸਮਾਨ ਮੌਜੂਦ ਹੈ ਅਤੇ ਇਹ ਸੇਵਾ ਬਲਾਕ ਦੇ 85 ਮੈਂਬਰ ਗਗਨਦੀਪ ਇੰਸਾਂ ਵੱਲੋਂ ਆਪਣੇ ਤੌਰ ਤੇ ਕੀਤੀ ਗਈ ਹੈ।

Also Read : 4 ਮਹੀਨੇ ਪਹਿਲਾਂ ਨਸ਼ੇ ਕਾਰਨ ਪੁੱਤਰ ਦੀ ਮੌਤ, ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਡੇਰਾ ਪ੍ਰੇਮੀਆਂ ਨੇ ਪਰਿਵਾਰ ਦੀ ਕੀਤੀ

ਇਸ ਮੌਕੇ ਪਿੰਡ ਜਗਤਪੁਰ ਦੇ ਪ੍ਰੇਮੀ ਸੇਵਕ ਸੋਮਾ ਸਿੰਘ ਇੰਸਾਂ, 15 ਭਗਵਾਨ ਇੰਸਾਂ, 15 ਜੱਗਾ ਇੰਸਾਂ, ਦੀਦਾਰ ਸਿੰਘ ਇੰਸਾਂ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸ ਭੈਣ ਦੀ ਮਦਦ ਲਈ ਹਮੇਸ਼ਾ ਖੜੇ ਰਹਿਣਗੇ। ਇਸ ਮੌਕੇ 85 ਮੈਂਬਰ ਭਗਵਾਨ ਇੰਸਾਂ, 85 ਮੈਂਬਰ ਗਗਨਦੀਪ ਇੰਸਾਂ, 85 ਮੈਂਬਰ ਭੈਣ ਨਿਰਮਲਾ ਇੰਸਾਂ, ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ ਇੰਸਾਂ ਅਤੇ ਹੋਰ ਹਾਜ਼ਰ ਸਨ।