ਨਿਊਜ਼ੀਲੈਂਡ ’ਚ ਸੇਵਾਦਾਰਾਂ ਦਾ ਕਮਾਲ, ਸਿਰਫ ਦੋ ਘੰਟਿਆਂ ’ਚ ਲਗਾਏ ਹਜ਼ਾਰਾਂ ਪੌਦੇ

New Zealand News
ਨਿਊਜ਼ੀਲੈਂਜ ਦੀ ਸਾਧ-ਸੰਗਤ ਪੌਦੇ ਲਾਉਂਦੀ ਹੋਈ।

ਆਕਲੈਂਡ ਨਿਊਜ਼ੀਲੈਂਡ (ਰਣਜੀਤ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਚਲਾਈ ਪੌਦੇ ਲਗਾਓ ਮੁਹਿੰਮ ਤਹਿਤ ਨਿਊਜ਼ੀਲੈਂਡ ਦੀ ਸਾਧ-ਸੰਗਤ ਵੱਲੋਂ ਪੌਦੇ ਲਗਾਏ ਗਏ। ਸਾਧ-ਸੰਗਤ ਵੱਲੋਂ ਇਹ ਪੌਦੇ ਸਾਊਥ ਆਕਲੈਂਡ ਦੇ ਮੇਂਗਰੀ ਇਲਾਕੇ ’ਚ ਪੈਂਦੇ ਏਂਬਰੀ ਰਿਜੀਨਲ ਪਾਰਕ ’ਚ ਲਗਾਏ ਗਏ। (New Zealand News)

ਪੌਦੇ ਲਗਾਉਣ ਦਾ ਇਹ ਪ੍ਰੋਗਰਾਮ ਆਕਲੈਂਡ ਦੀ ਸਿਟੀ ਕੌਂਸਿਲ ਵੱਲੋਂ ਰੱਖਿਆ ਗਿਆ ਸੀ ਇੱਥੋਂ ਦੇ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਦੇ ਲੋਕਾਂ ਨੂੰ ਵੀ ਸੱਦਿਆ ਗਿਆ ਸੀ ਪਰ ਸਥਾਨਕ ਲੋਕਾਂ ਦੇ ਘੱਟ ਗਿਣਤੀ ’ਚ ਪਹੁੰਚਣ ਕਾਰਨ ਪ੍ਰਬੰਧਕਾਂ ਵੱਲੋਂ ਨਿਊਜ਼ੀਲੈਂਡ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂਂ ਇਸ ਪ੍ਰੋਗਰਾਮ ’ਤੇ ਆਉਣ ਲਈ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ, ਜਿਸ ’ਤੇ ਸਾਧ-ਸੰਗਤ ਨੇ ਇੱਕ ਦਿਨ ਪਹਿਲਾਂ ਹੀ ਜ਼ਰੂਰਤ ਦੇ ਸਾਰੇ ਪ੍ਰਬੰਧ ਕੀਤੇ ਅਤੇ ਇਸ ਪੌਦੇ ਲਗਾਓ ਮੁਹਿੰਮ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚੀ। New Zealand News

ਇਹ ਵੀ ਪੜ੍ਹੋ: ਡੂੰਘੀ ਨਦੀ ’ਚ ਫਸੇ ਬੇਜ਼ੁਬਾਨਾਂ ਲਈ ਨਦੀ ’ਚ ਕੁੱਦੇ ਡੇਰਾ ਪ੍ਰੇਮੀ, ਇਲਾਕੇ ’ਚ ਹੋ ਰਹੀ ਹੈ ਚਰਚਾ

ਪ੍ਰਬੰਧਕਾਂ ਅਨੁਸਾਰ ਗਰਾਊਂਡ ’ਤੇ ਕਰੀਬ 2000 ਪੌਦੇ ਵਿਛਾਏ ਗਏ ਸਨ ਜਿਨ੍ਹਾਂ ’ਚੋਂ 1653 ਪੌਦੇ ਸਾਧ-ਸੰਗਤ ਵੱਲੋਂ ਲਗਾਏ ਗਏ ਅਤੇ ਬਾਕੀ ਦੇ ਪੌਦੇ ਸਥਾਨਕ ਲੋਕਾਂ ਵੱਲੋਂ ਲਗਾਏ ਗਏ। ਪੌਦਿਆਂ ਦੀ ਵੱਡੀ ਗਿਣਤੀ ਤੇ ਸਥਾਨਕ ਲੋਕਾਂ ਦੀ ਘੱਟ ਗਿਣਤੀ ਦੇ ਚੱਲਦੇ ਇਹ ਪ੍ਰੋਗਰਾਮ ਕਾਫੀ ਲੰਬਾ ਚੱਲਣ ਵਾਲਾ ਸੀ ਪਰ ਸੇਵਾਦਾਰਾਂ ਨੇ ਸਿਰਫ 2 ਘੰਟਿਆਂ ’ਚ ਸਾਰੇ ਪੌਦੇ ਲਗਾ ਦਿੱਤੇ। ਗਰਾਊਂਡ ’ਤੇ ਮੌਜ਼ੂਦ ਪਾਰਕ ਰੇਂਜਰ ਨੇ ਪੂਜਨੀਕ ਗੁਰੂ ਜੀ ਅਤੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਸੇਵਾ ਤੋਂ ਬਾਅਦ ਜਿੰਨੇ ਵੀ ਲੋਕ ਇਸ ਪੌਦੇ ਲਗਾਓ ਪ੍ਰੋਗਰਾਮ ’ਚ ਪਹੁੰਚੇ ਸੇਵਾਦਾਰਾਂ ਵੱਲੋਂ ਸਭ ਨੂੰ ਲੰਗਰ ਛਕਾਇਆ ਗਿਆ। New Zealand News

New Zealand News