ਆਪਣੇ ਗੁਰੂ ਦੀ ਪ੍ਰੇਰਨਾ ‘ਤੇ ਚੱਲਦਿਆਂ Canada ਦੀ ਸਾਧ-ਸੰਗਤ ਨੇ ਕੀਤਾ ਪੌਦਾ ਰੋਪਣ, ਵੇਖੋ ਤਸਵੀਰਾਂ

(ਸੱਚ ਕਹੂੰ ਨਿਊਜ਼) ਕੈਨੇਡਾ। ਪੂਜਨੀਕ ਗੁਰੂ ਡਾ. ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੇ ਪਵਿੱਤਰ ਬਚਨਾਂ ’ਤੇ ਚੱਲਦਿਆਂ ਕੈਨੇਡਾ ਦੀ ਸਾਧ ਸੰਗਤ ਨੇ ਪੌਦੇ ਲਾਏ। ਜਿਸ ਦੇ ਚਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕੈਨੇਡਾ ਦੀ ਸਾਧ-ਸੰਗਤ ਹਮੇਸ਼ਾ ਮਾਨਵਤਾ ਭਲਾਈ ਦੇ ਕੰਮ ’ਚ ਵੱਧ-ਚੜ ਕੇ ਹਿੱਸ ਲੈਂਦੀ ਹੈ। ਸਾਧ-ਸੰਗਤ ਵਿਦੇਸਾਂ ’ਚ ਰਹਿੰਦੇ ਹੋਏ ਵੀ ਮਾਨਵਤਾ ਭਲਾਈ ਦਾ ਡੰਕਾ ਵਜਾ ਰਹੀ ਹੈ। ਜੇਕਰ ਕਿਸੇ ਨੂੰ ਵੀ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਉਹ ਆਪਣਾ ਖੂਨ ਦੇਣ ਤੋਂ ਵੀ ਪਿੱਛੇ ਨਹੀਂ ਰਹਿੰਦੇ। ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਭਾਰਤ ਸਮੇਤ ਦੁਨੀਆ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ ਹੈ ਤੇ ਪੌਦੇ ਲਾਉਣ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਕਈ ਵਿਸ਼ਵ ਰਿਕਾਰਡ ਦਰਜ ਹਨ।

ਇਹ ਵੀ ਪੜ੍ਹੋ : ਕੱਚੇ ਮਕਾਨ ਨੂੰ ਕੁਝ ਹੀ ਪਲਾਂ ਵਿੱਚ ਡੇਰਾ ਸ਼ਰਧਾਲੂਆਂ ਨੇ ਕੀਤਾ ਪੱਕਾ

ਬੱਚਿਆਂ ਵਾਂਗ ਕਰੋ ਪੌਦਿਆਂ ਦੀ ਸੰਭਾਲ

ਪੌਦਾ ਇੱਕ ਦੋਸਤ ਹੁੰਦਾ ਹੈ, ਇਸ ਦੀ ਪੂਰੀ ਸੰਭਾਲ ਕਰੋ ਪੌਦੇ ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਰਾਹਤ ਦਿੰਦੇ ਹਨ, ਜਿਸ ਨਾਲ ਪੂਰੀ ਸ੍ਰਿਸ਼ਟੀ ਦਾ ਭਲਾ ਹੁੰਦਾ ਹੈ। ਇਸ ਲਈ ਵੱਧ ਤੋਂ ਵੱਧ ਪੌਦੇ ਲਾਓ ਤੇ ਉਨ੍ਹਾਂ ਦੀ ਆਪਣੇ ਬੱਚਿਆਂ ਵਾਂਗ ਸੰਭਾਲ ਕਰੋ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ