ਤਲਵੰਡੀ ਭਾਈ (ਬਸੰਤ ਸਿੰਘ ਬਰਾੜ) । ਬਲਾਕ ਤਲਵੰਡੀ ਭਾਈ ਦੀ ਸਮੁੱਚੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ’ਤੇ ਉਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਹੋਇਆ ਪੌਦਾ ਲਗਾਉ ਮਹਾਂ ਅਭਿਆਨ ਤਹਿਤ ਵੱਖ ਵੱਖ ਪਿੰਡ ਝੰਜੀਆ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ 250 ਛਾਂ ਵਾਲੇ ਪੌਦੇ ਅਤੇ ਪਿੰਡ ਹਰਾਜ ਦੇ ਸਰਕਾਰੀ ਹਾਈ ਸਕੂਲ ਸ਼ਹਿਰ ’ਚ 150 ਛਾਂ ਵਾਲੇ ਪੌਦੇ ਲਗਾਏ ਗਏ । (Talwandi Bhai)
ਬਲਾਕ ਤਲਵੰਡੀ ਭਾਈ ਦੇ ਜੂੰਮੈਵਾਰਾ ਵੱਲੋਂ ਪਹਿਲਾਂ ਪੌਦਾ ਲਗਾਉਣ ਦੀ ਸੁਰੂਆਤ ਪਿੰਡ ਝੰਜੀਆ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਗਰਾਉਂਡ ਵਿੱਚ ਪਿੰਡ ਝੰਜੀਆ ਦੇ ਸਰਪੰਚ ਗੁਰਸੇਵਕ ਸਿੰਘ , ਮਹਿੰਦਰ ਸਿੰਘ ਨੰਬਰਦਾਰ ਨੇ ਸਾਧ ਸੰਗਤ ਨਾਲ ਰਲ ਕੇ ਪਹਿਲਾ ਪੌਦਾ ਲਗਾਕੇ ਸ਼ੁਰੂਆਤ ਕੀਤੀ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗੁਰਸੇਵਕ ਸਿੰਘ ਸਰਪੰਚ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਹਰ ਸਾਲ ਲੱਖਾਂ ਬੂਟੇ ਲਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ।
ਇਸ ਮੌਕੇ ਵਿਜੈ ਇੰਸਾਂ85 ਮੈਂਬਰ ਪੰਜਾਬ, ਅਸ਼ੋਕ ਕੁਮਾਰ ਸ਼ਹਿਰੀ ਪ੍ਰੇਮੀ ਸੇਵਕ, ਮੰਗਤਵੀਰ ਇੰਸਾਂ ਸਾਬਕਾ ਸਰਪੰਚ ਸੇਵਾ ਸੰਮਤੀ, ਮੀਨਾ ਰਾਣੀ ਇੰਸਾਂ ਸਾਬਕਾ ਸਰਪੰਚ, ਮੀਨਾ ਰਾਣੀ ਆਂਗਣਵਾੜੀ ਵਰਕਰ, ਸੰਗਤਰਾਮ, ਪਵਨ ਕੁਮਾਰ ਸ਼ਰਮਾ, ਕਿਰਸ਼ਨ ਕੁਮਾਰ ਝੰਜੀ, ਰਾਜ ਰਾਣੀ, ਡਾ. ਜੈਕਰਨ ਇੰਸਾਂ, ਜੱਜਪਾਲ ਸਿੰਘ ਇੰਸਾਂ, ਸਿਕੰਦਰ ਸਿੰਘ ਇੰਸਾਂ, ਪਿਆਰਾ ਸਿੰਘ ਇੰਸਾਂ, ਡਾ. ਗੁਰਸੇਵਕ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ ਤੋਂ ਇਲਾਵਾ ਸਮੁੱਚੀਆਂ ਸੁਜਾਨ ਭੈਣਾਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲ ਫੇਅਰ ਫੋਰਸ ਵਿੰਗ ਦੇ ਭੈਣਾਂ ਤੇ ਵੀਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ ।