ਘਰ ਦੀ ਖਸਤਾ ਹਾਲਤ ਨੂੰ ਦੇਖ-ਦੇਖ ਹਰ ਸਮੇਂ ਝੂਰਦੀ ਰਹਿੰਦੀ ਸੀ ਵਿਧਵਾ ਔਰਤ ਕਰਮਜੀਤ ਕੌਰ
(ਮਨੋਜ ਸਰਮਾ) ਸਰਹਿੰਦ। ਖਸਤਾ ਹਾਲਤ ਮਕਾਨ ਨੂੰ ਦੇਖ-ਦੇਖ ਹਰ ਸਮੇਂ ਝੂਰਦੀ ਰਹਿੰਦੀ ਸੀ ਵਿਧਵਾ ਔਰਤ ਕਰਮਜੀਤ ਕੌਰ ਅਤੇ ਘਰ ਦੀ ਛੱਤ ਕਿਸੇ ਵੇਲੇ ਵੀ ਡਿੱਗਣ ਕਾਰਨ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਜਦੋਂ ਅਸਮਾਨ ’ਚ ਕਾਲੇ ਬੱਦਲ ਛਾਉਦੇ ਤਾਂ ਵਿਧਵਾ ਕਰਮਜੀਤ ਕੌਰ ਫਿਕਰ ਪੈ ਜਾਂਦਾ ਕਿ ਕਿਤੇ ਡਿੱਗੂ-ਡਿੱਗੂ ਕਰਦੀ ਛੱਤ ਕੋਈ ਅਣਹੋਣੀ ਨਾ ਵਰਤਾ ਦੇਵੇ। ਇਸ ਸਭ ਦਾ ਪਤਾ ਜਦੋਂ ਬਲਾਕ ਸਰਹਿੰਦ ਦੀ ਸਾਧ-ਸੰਗਤ ਨੂੰ ਲੱਗਿਆ ਤਾਂ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਵਿਧਵਾ ਔਰਤ ਦੇ ਡਿੱਗੂ-ਡਿੱਗੂ ਕਰਦੇ ਮਕਾਨ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਬੀੜਾ ਚੁੱਕਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸਰਹਿੰਦ ਦੇ 15 ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 142 ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਬਲਾਕ ਸਰਹਿੰਦ ਦੀ ਸਾਧ-ਸੰਗਤ ਵੱਲੋਂ ਪਿੰਡ ਸਿੰਧੜਾਂ ਦੀ ਇੱਕ ਵਿਧਵਾ ਔਰਤ ਨੂੰ ਪੂਰਾ ਮਕਾਨ ਬਣਾ ਕੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਰਮਜੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਪਿੰਡ ਸਿੰਧੜਾਂ ਦਾ ਮਕਾਨ ਬਹੁਤ ਹੀ ਖਸਤਾ ਹਾਲਤ ਵਿੱਚ ਸੀ। ਛੱਤ ਕਿਸੇ ਵੀ ਸਮੇਂ ਡਿੱਗਣ ਦਾ ਡਰ ਸੀ। ਬਰਸਾਤ ਆਉਣ ’ਤੇ ਮਕਾਨ ਚੋਣ ਲੱਗ ਜਾਂਦਾ ਸੀ। ਕੁੱਝ ਸਮਾਂ ਪਹਿਲਾਂ ਉਕਤ ਔਰਤ ਦੇ ਪਤੀ ਦੀ ਮੌਤ ਹੋ ਗਈ ਸੀ, ਘਰ ਵਿੱਚ ਕਮਾਉਣ ਵਾਲਾ ਹੋਰ ਕੋਈ ਨਹੀਂ ਸੀ।
ਪਿੰਡ ਵਾਸੀਆਂ ਅਤੇ ਨੇੜਲੇ ਇਲਾਕੇ ਦੇ ਲੋਕਾਂ ਨੇ ਸਾਧ ਸੰਗਤ ਦੀ ਕੀਤਾ ਸ਼ਲਾਘਾ
ਜਦੋਂ ਬਲਾਕ ਸਰਹਿੰਦ ਦੀ ਸਾਧ-ਸੰਗਤ ਨੂੰ ਸੂਚਨਾ ਮਿਲੀ ਤਾਂ ਬਲਾਕ ਦੀ ਸਾਧ ਸੰਗਤ ਨੇ ਵਿਧਵਾ ਔਰਤ ਨੂੰ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ। ਬਲਾਕ ਦੀ ਸਰਹਿੰਦ ਸਾਧ ਸੰਗਤ ਵੱਲੋਂ ਕੀਤੇ ਗਏ ਇਸ ਕਾਰਜ ਦੀ ਪਿੰਡ ਵਾਸੀਆਂ ਅਤੇ ਨੇੜਲੇ ਇਲਾਕੇ ਦੇ ਲੋਕਾਂ ਨੇ ਸਾਧ-ਸੰਗਤ ਦੀ ਖੂਬ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਗੁਰੂ ਜੀ ਜੋ ਇਨ੍ਹਾਂ ਨੂੰ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਪ੍ਰੇਰਨਾ ਦਿੰਦੇ ਹਨ।
ਇਸ ਮੌਕੇ ਬਲਾਕ ਭੰਗੀਦਾਸ ਵਿਜੇ ਕੁਮਾਰ, 25 ਮੈਂਬਰ ਗੁਰਧਿਆਨ ਸਿੰਘ,15 ਮੈਂਬਰ ਸੁਖਵਿੰਦਰ ਸਿੰਘ,15 ਮੈਂਬਰ ਈਸਰ ਸਿੰਘ,15 ਮੈਂਬਰ ਡਾ. ਸੰਜਯ ਚੋਪੜਾ, ਐਮ ਐਸ ਜੀ ਆਈ ਟੀ ਵਿੰਗ ਸਟੇਟ ਮੈਂਬਰ ਮਨਦੀਪ ਸਿੰਘ, ਐਮ ਐਸ ਜੀ ਆਈ ਟੀ ਵਿੰਗ ਜ਼ਿਲ੍ਹਾ ਮੈਂਬਰ ਗੁਰਸੇਵਕ ਸਿੰਘ, ਸੁਜਾਨ ਭੈਣਾਂ ਮੀਨਾਕਸੀ, ਅਕਵੰਤ ਕੌਰ, ਚਰਨਜੀਤ ਕੌਰ, ਨੌਜਵਾਨ ਸਮਿਤੀ, ਬਜੁਰਗ ਸੰਮਿਤੀ, ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਪਹੁੰਚ ਕੇ ਪੂਰੀ ਲਗਨ ਨਾਲ ਸੇਵਾ ਕੀਤੀ।
ਵਰ੍ਹਿਆਂ ਦਾ ਫਿਕਰ ਸਾਧ ਸੰੰਗਤ ਨੇ ਕੁੱਝ ਸਮੇਂ ’ਚ ਖਤਮ ਕਰ ਦਿੱਤਾ : ਵਿਧਵਾ ਕਰਮਜੀਤ ਕੌਰ
ਇਸ ਮੌਕੇ ਬਲਾਕ ਸਰਹਿੰਦ ਸਾਧ ਸੰਗਤ ਦਾ ਧੰਨਵਾਦ ਕਰਦਿਆਂ ਵਿਧਵਾ ਕਰਮਜੀਤ ਕੌਰ ਨੇ ਕਿਹਾ ਕਿ ਉਸ ਨੂੰ ਖਸਤਾ ਹਾਲਤ ਮਕਾਨ ਦਾ ਫਿਕਰ ਹਰ ਸਮੇਂ ਸਤਾਉਂਦਾ ਰਹਿੰਦਾ ਸੀ। ਇਸ ਫਿਕਰ ਨੂੰ ਸਾਧ ਸੰਗਤ ਨੇ ਕੁੱਝ ਹੀ ਸਮੇਂ ’ਚ ਖਤਮ ਕਰ ਦਿੱਤਾ ਹੈ। ਇਸ ਮੌਕੇ ਕਰਮਜੀਤ ਕੌਰ ਨੇ ਜਿੱਥੇ ਪੂਜਨੀਕ ਗੁਰੂ ਜੀ ਨੂੰ ਲੱਖ ਲੱਖ ਸਜਦਾ ਕੀਤਾ, ਉਥੇ ਬਲਾਕ ਦੀ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ