ਸਾਧ-ਸੰਗਤ ਨੇ ਵੰਡੇ ਪਾਣੀ ਵਾਲੇ ਕਟੋਰੇ ਅਤੇ ਚੋਗਾ
- ਸਾਧ-ਸੰਗਤ ਵੱਲੋਂ ਹਰ ਸਾਲ ਗਰਮੀ ਦੇ ਦਿਨਾਂ ਵਿੱਚ ਘਰਾਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ ਜਾਂਦੇ ਹਨ
(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੁਆਰਾ ਚਲਾਏ 157 ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰ ਰਹੀ ਹੈ ਅਤੇ ਬਲਾਕ ਮਲੋਟ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜਾਂ ਦੀ ਕੜ੍ਹੀ ਨੂੰ ਹੋਰ ਅੱਗੇ ਵਧਾਉਂਦੇ ਹੋਏ ‘ਪੰਛੀ ਉਦਾਰ ਮੁਹਿੰਮ’ ਤਹਿਤ ਸਾਧ-ਸੰਗਤ ਨੇ ਪਾਣੀ ਵਾਲੇ ਕਟੋਰੇ ਵੰਡੇ। (Bird Generous Campaign)
ਜਾਣਕਾਰੀ ਦਿੰਦਿਆਂ ਬਲਾਕ ਪ੍ਰੇਮੀ ਸੇਵਕ ਅਨਿਲ ਇੰਸਾਂ, ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ ਨੇ ਦੱਸਿਆ ਕਿ ਮਲੋਟ ਦੇ ਜੋਨ ਨੰਬਰ 6 ਦੀ ਸਾਧ-ਸੰਗਤ ਦੁਆਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਨਵਤਾ ਭਲਾਈ ਕਾਰਜਾਂ ਦੇ ਬਚਨਾਂ ‘ਤੇ ਅਮਲ ਕਰਦੇ ਹੋਏ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰ ਰਹੀ ਹੈ ਅਤੇ ਵੀਰਵਾਰ ਨੂੰ ਜੋਨ ਨੰਬਰ 6 ਦੇ ਪ੍ਰੇਮੀ ਸੰਮਤੀ ਸੇਵਾਦਾਰਾਂ ਸੱਤਪਾਲ ਇੰਸਾਂ, ਜਸਵਿੰਦਰ ਸਿੰਘ (ਜੱਸਾ) ਇੰਸਾਂ, ਧਰਮਵੀਰ ਇੰਸਾਂ, ਗਗਨ ਇੰਸਾਂ, ਭੈਣ ਨਗ਼ਮਾ ਇੰਸਾਂ, ਕਮਲਜੀਤ ਇੰਸਾਂ, ਰਾਜਵਿੰਦਰ ਕÏਰ ਇੰਸਾਂ, ਊਸ਼ਾ ਇੰਸਾਂ, ਐਮ.ਐਸ.ਜੀ. ਆਈ.ਟੀ. ਵਿੰਗ ਸੁਮਨ ਇੰਸਾਂ ਨੇ ਸਾਧ-ਸੰਗਤ ਦੇ ਸਹਿਯੋਗ ਨਾਲ ਪੰਛੀਆਂ ਦੀ ਪਿਆਸ ਬੁਝਾਉਣ ਲਈ 104 ਪਾਣੀ ਵਾਲੇ ਕਟੋਰ ਅਤੇ ਚੋਗਾ ਵੰਡਿਆ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਖੁਸ਼ਖਬਰੀ, ਇਸ ਦਿਨ ਆਵੇਗੀ ਵਧੀ ਹੋਈ ਪੈਨਸ਼ਨ, ਮੰਤਰੀ ਨੇ ਕੀਤਾ ਦਾਅਵਾ
ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਇਸ 42ਵੇਂ ਮਾਨਵਤਾ ਭਲਾਈ ਕਾਰਜ ਦਾ ਮੁੱਖ ਉਦੇਸ਼ ਹੈ ਕਿ ‘ਪੰਛੀਆਂ ਨੂੰ ਭੋਜਨ ਦੇਣਾ ਅਤੇ ਲੋਕਾਂ ਨੂੰ ਛੱਤਾਂ ‘ਤੇ ਪੰਛੀਆਂ ਲਈ ਫੀਡ ਅਤੇ ਪਾਣੀ ਰੱਖਣ ਲਈ ਉਤਸ਼ਾਹਿਤ ਕਰਨਾ’ ਅਤੇ ਇਸੇ ਤਹਿਤ ਹੀ ਪਾਣੀ ਵਾਲੇ ਕਟੋਰੇ ਅਤੇ ਚੋਗਾ ਵੰਡਿਆ ਗਿਆ ਹੈ ਤਾਂ ਜੋ ਪੰਛੀ ਪਿਆਸਾ ਅਤੇ ਭੁੱਖਾ ਨਾ ਰਹੇ। ਜ਼ਿਕਰਯੋਗ ਹੈ ਕਿ ਜੋਨ ਨੰਬਰ 6 ਦੀ ਸਾਧ-ਸੰਗਤ ਵੱਲੋਂ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਵੰਡਣ ਤੋਂ ਬਾਅਦ ਸਾਧ-ਸੰਗਤ ਨੇ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ‘ਤੇ ਪਾਣੀ ਵਾਲੇ ਕਟੌਰੇ ਰੱਖਣੇ ਸ਼ੁਰੂ ਕਰ ਦਿੱਤੇ ਸਨ। (Bird Generous Campaign)
ਮਲੋਟ ਦੀ ਸਾਧ-ਸੰਗਤ ਵੱਲੋਂ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਕਟੋਰੇ ਟੰਗੇ ਗਏ
ਇੱਥੇ ਇਹ ਵੀ ਵਰਣਨਯੋਗ ਹੈ ਕਿ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਹਰ ਸਾਲ ਗਰਮੀ ਦੇ ਦਿਨਾਂ ਵਿੱਚ ਘਰਾਂ ਵਿੱਚ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ ਜਾਂਦੇ ਹਨ ਅਤੇ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਕਟੋਰੇ ਟੰਗੇ ਗਏ ਹਨ। ਇਸ ਮੌਕੇ ਸੇਵਾਦਾਰ ਪ੍ਰਦੀਪ ਇੰਸਾਂ, ਰਾਮ ਇੰਸਾਂ, ਟੀਟਾ ਸੱਚਦੇਵਾ ਇੰਸਾਂ, ਓਮ ਪ੍ਰਕਾਸ਼ ਇੰਸਾਂ, ਰਿੰਕੂ ਛਾਬੜਾ ਇੰਸਾਂ, ਚੰਦਰ ਮੋਹਣ ਸੇਠੀ ਇੰਸਾਂ ਤੋਂ ਇਲਾਵਾ ਹੋਰ ਵੀ ਸੇਵਾਦਾਰ ਮੌਜੂਦ ਸਨ।