ਮਾਨਵਤਾ ਦੀ ਸੇਵਾ ‘ਚ ਲੱਗੀ ਬਲਾਕ ਮਲੋਟ ਦੀ ਸਾਧ-ਸੰਗਤ
- ਝੁੱਗੀ ਝੌਂਪੜੀਆਂ ਅਤੇ ਸਲੱਮ ਬਸਤੀਆਂ ‘ਚ ਰਹਿੰਦੇ ਬੱਚਿਆਂ ਨੂੰ ਵੰਡੇ ਗਰਮ ਕੱਪੜੇ
- ਪੂਜਨੀਕ ਗੁਰੂ ਜੀ ਦੇ ਵਚਨਾਂ ਅਨੁਸਾਰ ਮਾਨਵਤਾ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ : ਜਿੰਮੇਵਾਰ
(ਮਨੋਜ) ਮਲੋਟ। ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ‘ਤੇ ਅਮਲ ਕਰਦੇ ਹੋਏ ਹਮੇਸ਼ਾਂ ਹੀ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਰਹਿੰਦੀ ਹੈ ਅਤੇ ਵੱਧ ਚੜ੍ਹ ਕੇ ਮਾਨਵਤਾ ਦੀ ਸੇਵਾ ਕਰਦੀ ਰਹਿੰਦੀ ਹੈ। ਇਸੇ ਮਾਨਵਤਾ ਭਲਾਈ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਬਚਨਾਂ ‘ਤੇ ਫੁੱਲ ਚੜ੍ਹਾਉਂਦੇ ਹੋਏ ਸਰਦੀ ਦੇ ਮੌਸਮ ਦੀ ਸ਼ੁਰੂਆਤ ਮੌਕੇ ਝੁੱਗੀ ਝੌਂਪੜੀਆਂ ਅਤੇ ਸਲੱਮ ਬਸਤੀਆਂ ‘ਚ ਰਹਿੰਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ।
ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ 15 ਮੈਂਬਰ ਸੱਤਪਾਲ ਇੰਸਾਂ (ਜ਼ਿੰਮੇਵਾਰ), ਪ੍ਰਦੀਪ ਇੰਸਾਂ, ਹਰਪਾਲ ਇੰਸਾਂ (ਰਿੰਕੂ), ਜਸਵਿੰਦਰ ਸਿੰਘ ਇੰਸਾਂ (ਜੱਸਾ), ਸੁਜਾਨ ਭੈਣ ਨਗਮਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ‘ਤੇ ਅਮਲ ਕਰਦੇ ਹੋਏ ਪਰਮ ਪੂਜਨੀਕ ਸ਼ਹਿਨਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਰਮਪਿਤ ਮਲੋਟ ਦੀ ਸਾਧ-ਸੰਗਤ ਦੁਆਰਾ ਰੇਲਵੇ ਲਾਈਨਾਂ ਕੋਲ ਝੁੱਗੀਆਂ ਝੌਂਪੜੀਆਂ ਅਤੇ ਸਲੱਮ ਬਸਤੀਆਂ ਵਿੱਚ ਰਹਿੰਦੇ 130 ਬੱਚਿਆਂ ਨੂੰ ਗਰਮ ਸੂਟ ਵੰਡੇ।
ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਉਨ੍ਹਾਂ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਵਿੱਚ ਇਸੇ ਤਰ੍ਹਾਂ ਲੱਗੇ ਰਹਿਣਗੇ। ਇਸ ਮੌਕੇ ਕਲਾਥ ਬੈਂਕ ਦੇ ਸੇਵਾਦਾਰ ਸ਼ੰਕਰ ਇੰਸਾਂ, ਜੋਨ ਦੇ ਭੰਗੀਦਾਸ ਸੁਨੀਲ ਇੰਸਾਂ ਅਤੇ ਅਨਿਲ ਕੁਮਾਰ ਇੰਸਾਂ, ਮੁਨੀਸ਼ ਇੰਸਾਂ ਤੋਂ ਇਲਾਵਾ ਭੈਣ ਅਨੁਰਾਧਾ ਇੰਸਾਂ, ਨੀਲਮ ਇੰਸਾਂ, ਮੀਨਾਕਸ਼ੀ ਇੰਸਾਂ, ਮੰਜੂ ਇੰਸਾਂ, ਪੂਨਮ ਇੰਸਾਂ, ਨੇਹਾ ਇੰਸਾਂ, ਬਬਲੀ ਇੰਸਾਂ, ਕਮਲ ਇੰਸਾਂ, ਸੁਮਨ ਇੰਸਾਂ, ਊਸ਼ਾ ਇੰਸਾਂ, ਰਾਜਵਿੰਦਰ ਇੰਸਾਂ ਮੌਜੂਦ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ