ਪਵਿੱਤਰ ਭੰਡਾਰਾ ਨੂੰ ਲੈ ਕੇ ਸਾਧ-ਸੰਗਤ ਲਈ ਜ਼ਰੂਰੀ ਸੂਚਨਾ

(ਸੱਚ ਕਹੂੰ ਨਿਊੂਜ਼) ਸਰਸਾ। ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਭੰਡਾਰਾ ਦਿਨ 8 ਨਵੰਬਰ ਮੰਗਲਵਾਰ ਨੂੰ ਸ਼ਾਮ 7:00 ਵਜੇ ਤੋਂ ਰਾਤ 10:00 ਵਜੇ ਤੱਕ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫਰਮਾਉਣਗੇ ਇਸ ਲਈ ਕਿਸੇ ਨੇ ਵੀ ਬਰਨਾਵਾ (ਉੱਤਰ ਪ੍ਰਦੇਸ਼) ਆਸ਼ਰਮ ’ਚ ਨਹੀਂ ਜਾਣਾ ਹੈ ਜੀ, ਸਰਸਾ ’ਚ ਹੀ ਆਉਣਾ ਹੈ ਜੀ। ਇਹ ਜਾਣਕਾਰੀ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਦਿੱਤੀ ਗਈ ਹੈ। ਸਭ ਨੇ ਇਸ ਸਮੇਂ ਸਿਰ ਪਹੁੰਚ ਕੇ ਪਵਿੱਤਰ ਭੰਡਾਰੇ ਦਾ ਲਾਹਾ ਖੱਟਣਾ ਹੈ ਜੀ।

ਇਸ ਤੋਂ ਇਲਾਵਾ ਠੰਢ ਦੇ ਮੱਦੇਨਜ਼ਰ ਸਾਧ-ਸੰਗਤ ਜਦੋਂ ਵੀ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਆਵੇ ਤਾਂ ਆਪਣੇ ਨਾਲ ਮੌਸਮ ਅਨੁਸਾਰ ਕੰਬਲ, ਰਜਾਈ ਤੇ ਹੋਰ ਗਰਮ ਕੱਪੜੇ ਨਾਲ ਜ਼ਰੂਰ ਲੈ ਕੇ ਆਵੇ ਪੱਕੀ ਸੰਮਤੀਆਂ ਦੇ ਸੇਵਾਦਾਰ ਵੀ ਆਪਣੀ ਰਜਾਈ, ਕੰਬਲ ਜ਼ਰੂਰ ਨਾਲ ਲੈ ਕੇ ਆਉਣ ਜੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ