ਬਲਾਕ ਗਿੱਦੜਬਾਹਾ ਦੀ ਸਾਧ-ਸੰਗਤ ਨੇ 700 ਬੂਟੇ ਲਾ ਕੇ ਮਨਾਇਆ ਪਵਿੱਤਰ ਅਵਤਾਰ ਦਿਹਾੜਾ

gidrbaha

ਬਲਾਕ ਗਿੱਦੜਬਾਹਾ ਦੀ ਸਾਧ-ਸੰਗਤ ਨੇ 700 ਬੂਟੇ ਲਾ ਕੇ ਮਨਾਇਆ ਪਵਿੱਤਰ ਅਵਤਾਰ ਦਿਹਾੜਾ

(ਰਾਜਵਿੰਦਰ ਬਰਾੜ) ਗਿੱਦੜਬਾਹਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 55ਵੇਂ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਪਾਓ ਲਾਓ ਮਹਾਂ ਅਭਿਆਨ ਤਹਿਤ ਬਲਾਕ ਗਿੱਦੜਬਾਹਾ ਦੀ ਸਾਧ-ਸੰਗਤ ਨੇ 700 ਬੂਟੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫਾ ਦਿੱਤਾ ਪੌਦੇ ਲਾਉਣ ਦੀ ਸ਼ੁਰੂਆਤ ਬਲਾਕ ਗਿੱਦੜਬਾਹਾ ਦੇ ਨਾਮ ਚਰਚਾ ਘਰ ਵਿਖੇ ਡੀਐਸਪੀ ਗਿੱਦੜਬਾਹਾ ਜਸਵੀਰ ਸਿੰਘ ਨੇ ਬੂਟਾ ਲਾ ਕੇ ਕੀਤੀ।

ਇਸ ਮੌਕੇ 45 ਮੈਂਬਰ ਪੰਜਾਬ ਹਰਚਰਨ ਸਿੰਘ ਇੰਸਾਂ ਨੇ ਆਪਣੇ ਸੰਬੋਧਨ ’ਚ ਕਿਹਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਆਪਣੇ ਸਤਿਗੁਰ ਦੇ ਜਨਮ ਦਿਹਾੜੇ ’ਤੇ ਬੂਟੇ ਲਾ ਕੇ ਪ੍ਰਦੂਸ਼ਿਤ ਵਾਤਾਵਰਨ ਨੂੰ ਸਾਫ ਸੁਥਰਾ ਕਰਨ ਦਾ ਪ੍ਰਣ ਲਿਆ। ਪ੍ਰਦੂਸ਼ਿਤ ਵਾਤਾਵਰਨ ਦੇਸ਼ ਲਈ ਇਕ ਅਹਿਮ ਸਮੱਸਿਆ ਵਾਲੀ ਗੱਲ ਹੈ। ਇਸ ਸਮੱਸਿਆ ਖਿਲਾਫ ਤੁਰੰਤ ਚੇਤੰਨ ਹੋ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੀ ਲੋੜ ਹੈ। ਇਸ ਮੌਕੇ ਗੁਰਦਾਸ ਸਿੰਘ ਇੰਸਾਂ, ਬਲਾਕ ਗਿੱਦੜਬਾਹਾ ਦੇ ਸਮੂਹ 25 ਮੈਂਬਰ, ਬਲਾਕ ਭੰਗੀਦਾਸ, ਸਮੂਹ 15 ਮੈਂਬਰਾਂ ਤੋਂ ਇਲਾਵਾ ਬਲਾਕ ਦੀਆਂ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ,ਸਾਰੀਆਂ ਸੰਮਤੀਆਂ ਦੇ ਸੇਵਾਦਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here