ਮਕਾਨ ਬਣਦਾ ਦੇਖ ਭਾਵੁਕ ਹੋਇਆ ਪਰਿਵਾਰ, ਕਿਹਾ ਅਸੀਂ ਵੀ ਸੇਵਾ ਕਰਿਆ ਕਰਾਂਗੇ
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 135 ਮਾਨਵਤਾ ਭਲਾਈ ਦੇ ਕਮਾਂ ਦੇ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸਾਧ ਸੰਗਤ ਵੱਲੋਂ ਪਿੰਡ ਗੋਨਿਆਣਾ ਦੇ ਇੱਕ ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਦਾ ਮਕਾਨ ਬਣਾ ਕੇ ਦਿੱਤਾ। ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਨੱਥਾ ਸਿੰਘ ਇੰਸਾਂ, ਬਲਾਕ ਜ਼ਿੰਮੇਵਾਰ ਨਿਰਮਲ ਸਿੰਘ ਕਾਕਾ, ਬਲਾਕ 15 ਮੈਂਬਰ ਦਰਸ਼ਨ ਸਿੰਘ ਇੰਸਾਂ ਬਾਂਮਾਂ ਵਾਲੇ, ਸੰਦੀਪ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਨੇ ਦਸਿਆ ਕਿ ਪੁਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪਵਿੱਤਰ ਪ੍ਰੇਰਨਾਂ ਤੇ ਚਲਦਿਆਂ ਸਾਧ ਸੰਗਤ ਆਪਣੇ ਆਪਣੇ ਬਲਾਕਾਂ ਵਿੱਚ ਅਨੇਕਾਂ ਮਾਨਵਤਾ ਭਲਾਈ ਦੇ ਕੰਮ ਕਰ ਰਹੀ ਹੈ। ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸਾਧ ਸੰਗਤ ਤਨ-ਮਨ ਤੇ ਧਨ ਨਾਲ ਮਾਨਵਤਾ ਦੀ ਸੇਵਾ ਕਰ ਰਹੀ ਹੈ। ਗੁਰੂ ਜੀ ਵੱਲੋਂ ਚਲਾਏ ਜਾ ਰਹੇ ਆਸ਼ਿਆਣਾ ਮੁਹਿਮ ਦੇ ਤਹਿਤ ਬਲਾਕ ਦੀ ਸਾਧ-ਸੰਗਤ ਨੇ ਪਿੰਡ ਗੋਨਿਆਣਾ ਦੇ ਵੇਦ ਪ੍ਰਕਾਸ਼ ਨੂੰ ਮਕਾਨ ਬਣਾ ਕੇ ਦਿੱਤਾ।
ਉਨ੍ਹਾਂ ਦਸਿਆ ਕਿ ਵੇਦ ਪ੍ਰਕਾਸ਼ ਦੀ ਆਰਥਿਕ ਹਾਲਤ ਇੰਨੀ ਕੰਮਜ਼ੋਰ ਹੈ ਕਿ ਉਹ ਲੋਕਾਂ ਦੇ ਦਿਹਾੜੀ-ਮਜ਼ਦੂਰੀ ਕਰਦਾ ਹੈ ਉਸ ਦੀ ਘਰ ਵਾਲੀ ਮਨਜੀਤ ਕੌਰ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜ ਕੇ ਗੁਜਾਰਾ ਕਰਦੇ ਹਨ। ਉਸ ਦੀਆਂ ਚਾਰ ਧੀਆਂ ਤੇ ਇੱਕ ਛੋਟਾ ਬੇਟਾ ਹੈ ਦੋ ਧੀਆਂ ਦਾ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਵਿਆਹ ਕਰ ਦਿੱਤਾ ਹੈ ਦੋ ਜਵਾਨ ਧੀਆਂ ਘਰ ਵਿੱਚ ਹਨ ਜੋ ਵਿਆਹੁਣ ਯੋਗ ਹਨ।
ਉਨ੍ਹਾਂ ਕੋਲ ਖੰਡਰ ਹਾਲਤ ਵਿੱਚ ਇੱਕ ਕਮਰਾ ਜੋ ਤਰਪਾਲ ਦਾ ਪਾਇਆ ਹੋਇਆ ਸੀ। ਉਸ ਨੂੰ ਹਮੇਸ਼ਾ ਹੀ ਮੀਂਹ ਕਣੀ ਦਾ ਡਰ ਸਤਾਉਦਾ ਰਹਿੰਦਾ ਸੀ। ਵੇਦ ਪ੍ਰਕਾਸ਼ ਨੇ ਪਿੰਡ ਦੀ ਸਾਧ-ਸੰਗਤ ਨੂੰ ਮਕਾਨ ਬਣਾ ਕੇ ਦੇਣ ਦੀ ਬੇਨਤੀ ਕੀਤੀ ਤਾਂ ਪਿੰਡ ਦੇ ਭੰਗੀਦਾਸ ਗੁਲਸ਼ਨ ਕੁਮਾਰ ਨੇ ਬਲਾਕ ਦੇ ਜ਼ਿੰਮੇਵਾਰਾਂ ਕੋਲ ਮਕਾਨ ਬਣਾਉਣ ਲਈ ਕਿਹਾ ਤਾਂ ਜ਼ਿੰਮੇਵਾਰਾਂ ਨੇ ਬਲਾਕ ਦੀ ਸਾਧ-ਸੰਗਤ ਦੀ ਸਹਾਇਤਾ ਨਾਲ ਇੱਕ ਕਮਰਾ, ਰਸੋਈ ਬਾਥਰੂਮ ਅਤੇ ਚਾਰ ਦਿਵਾਰੀ ਕਰਕੇ ਦਿੱਤੀ। ਇਸ ਮੌਕੇ ਬਲਾਕ 15 ਮੈਂਬਰਾਂ ਬਲਾਕ ਦੀ ਸਾਧ ਸੰਗਤ, ਮਿਸਤਰੀਆਂ ਤੋਂ ਇਲਾਵਾ ਪਿੰਡ ਗੋਨਿਆਣਾ ਦੀ ਸਾਧ-ਸੰਗਤ ਨੇ ਤਨ-ਮਨ-ਧਨ ਨਾਲ ਸੇਵਾ ਕੀਤੀ।
ਸਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਮੇਰਾ ਮਕਾਨ ਵੀ ਬਣੇਗਾ: ਵੇਦ ਪ੍ਰਕਾਸ਼
ਇਸ ਮੌਕ ਵੇਦ ਪ੍ਰਕਾਸ਼ ਨੇ ਕਿਹਾ ਕਿ ਮੈਂ ਸਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੇਰਾ ਵੀ ਮਕਾਨ ਬਣੇਗਾ। ਮੈਂ ਆਪਣੇ ਮਕਾਨ ਤੇ ਇੱਕ ਇੱਟ ਵੀ ਨਹੀਂ ਲਗਾ ਸਕਦਾ ਸੀ ਕਮਰੇ ਦੀਆਂ ਇੱਟਾਂ ਤੱਕ ਖੁਰ ਚੁਕੀਆਂ ਸਨ। ਧੰਨ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿਨ੍ਹਾਂ ਨੇ ਮੇਰਾ ਮਕਾਨ ਬਣਾ ਕੇ ਦਿੱਤਾ। ਮੈਂ ਡੇਰਾ ਸੱਚਾ ਸੌਦਾ ਤੋਂ ਨਾਮ ਦੀ ਅਨਮੋਲ ਦਾਤ ਲਈ ਹੋਈ ਹੈ ਪਰ ਡੇਰੇ ਘੱਟ ਹੀ ਜਾਦਾਂ ਹਾਂ ਪਰ ਹੁਣ ਕਿਤੇ ਵੀ ਸੇਵਾ ਹੋਇਆ ਕਰੇਗੀ ਮੈਂ ਜ਼ਰੂਰ ਜਾਇਆ ਕਰਾਂਗਾ। ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਸ਼ੁਕਰਾਨਾ ਕੀਤਾ। ਉਸ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਕਿ ਪ੍ਰੇਮੀਆਂ ਨੇ ਜਵਾਨ ਧੀਆਂ ਦੇ ਸਿਰ ’ਤੇ ਛੱਤ ਪਾ ਕੇ ਦਿੱਤੀ ਹੈ ਅਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਸ਼ੁਕਰਗੁਜਾਰ ਹਾਂ।
ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕੰਮ ਕਾਬਿਲ-ਏ-ਤਾਰੀਫ : ਸਰਪੰਚ
ਪਿੰਡ ਗੋਨਿਆਣਾ ਦੇ ਸਰਪੰਚ ਦੇਸ ਰਾਜ ਰਿੰਕੂ ਨੇ ਅਤਿ ਗਰੀਬ ਮਜ਼ਦੂਰ ਵੇਦ ਪ੍ਰਕਾਸ਼ ਦੇ ਮਕਾਨ ਬਣਦਾ ਦੇਖ ਕੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਜੋ ਵੀ ਕੰਮ ਕਰਦੇ ਹਨ ਸ਼ਲਾਘਾਯੋਗ ਕੰਮ ਕਰਦੇ ਹਨ ਚਾਹੇ ਖੂਨਦਾਨ ਕਰਨਾ ਹੋਵੇ, ਜਾ ਵਾਤਾਵਰਣ ਦੀ ਸ਼ੁਧਤਾ ਲਈ ਪੌਦੇ ਲਗਾਉਣੇ ਹੋਣ, ਭਾਵੇਂ ਗਰੀਬ ਲੜਕੀਆਂ ਦਾ ਵਿਆਹ ਕਰਨੇ ਹੋਣੇ ਅਤੇ ਜ਼ਰੂਰਤਮੰਦ ਅਤੀ ਗਰੀਬ ਲੋੜਵੰਦਾਂ ਨੂੰ ਮਕਾਨ ਵੀ ਬਣਾ ਕੇ ਦੇਣਾ ਹੋਵੇ ਹੋਰ ਵੀ ਕੋਈ ਮਾਨਵਤਾ ਭਲਾਈ ਦਾ ਕੰਮ ਹੋਵੇ ਬੜੀ ਲਗਣ ਅਤੇ ਮਸਤੀ ਨਾਲ ਕਰਦੇ ਹਨ। ਅੱਜ ਪਿੰਡ ਗੋਨਿਆਣਾ ਦੇ ਗਰੀਬ ਲੋੜਵੰਦ ਨੂੰ ਮਕਾਨ ਬਣਾ ਕੇ ਦੇ ਰਹੇ ਹਨ ਇਹ ਸਲਾਘਾ ਯੋਗ ਕੰਮ ਹੈ। ਡੇਰਾ ਪ੍ਰੇਮੀਆਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.