ਨਸ਼ੇ ਦਾ ਬੇਰਹਿਮ ਦੈਂਤ

ਬੀਤੇ ਦਿਨ ਜਲੰਧਰ ’ਚ ਵਾਪਰੀ ਦਿਲ ਕੰਬਾਊ ਘਟਨਾ ਨੇ ਨਸ਼ੇ ਦੀ ਭਿਆਨਕਤਾ ਨੂੰ ਉਜਾਗਰ ਕੀਤਾ ਹੈ ਇੱਕ ਨਸ਼ੇੜੀ ਨੇ ਆਪਣੀ ਪਤਨੀ, ਬੱਚਿਆਂ ਸਮੇਤ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਜਿੰਦਾ ਸਾੜ ਦਿੱਤਾ ਓਧਰ ਅੰਮਿ੍ਰਤਸਰ ’ਚ ਇੱਕ ਹੀ ਦਿਨ ’ਚ ਦੋ ਸਕੇ ਭਰਾਵਾਂ ਦੀ ਨਸ਼ੇ ਕਾਰਨ?ਮੌਤ ਦੀ ਘਟਨਾ ਵਾਪਰ ਚੁੱਕੀ ਹੈ ਇਸ ਦੇ ਨਾਲ ਹੀ ਜੇਲ੍ਹ ’ਚ ਨਸ਼ਾ ਕਰ ਰਹੇ ਕੈਦੀਆਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਇਹ ਖੌਫ਼ਨਾਕ ਮੰਜਰ ਸਮਾਜ ’ਚ ਨਸ਼ੇ ਦੀਆਂ ਡੂੰਘੀਆਂ ਹੋ ਚੁੱਕੀਆਂ ਜੜ੍ਹਾਂ ਨੂੰ ਸਾਬਤ ਕਰਦਾ ਹੈ ਨਸ਼ੇ ਦੀ ਸਮੱਸਿਆ ਸਿਸਟਮ ਲਈ ਬੇਲਗਾਮ ਨਜ਼ਰ ਆ ਰਹੀ ਹੈ l

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ੇ ਦੇ ਕਹਿਰ ਨੂੰ?ਦੇਸ਼ ਦੇ ਨੌਜਵਾਨਾਂ ਖਿਲਾਫ਼ ਅਣਐਲਾਨੀ ਜੰਗ ਕਰਾਰ ਦਿੱਤਾ ਹੈ ਨਸ਼ਾ ਸਿਸਟਮ ਦੇ ਹਰ ਅੰੰਗ ’ਚ ਘੁਸਪੈਠ ਕਰ ਗਿਆ ਹੈ ਰੋਜ਼ਾਨਾ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਹੈਰੋਇਨ ਢੋਅ ਰਹੇ ਹਨ ਹਫ਼ਤੇ ’ਚ ਤਿੰਨ-ਚਾਰ ਵਾਰ ਡਰੋਨਾਂ ਦੇ ਗੇੜੇ ਵੱਜ ਰਹੇ ਹਨ ਹਾਲ ਇਹ ਵੀ ਹੈ ਕਿ ਪੁਲਿਸ ਰੋਜ਼ਾਨਾ ਨਸ਼ੇ ਫੜ ਰਹੀ ਹੈ ਪਰ ਪੁਲਿਸ ਦੇ ਮੁਲਾਜ਼ਮ ਵੀ ਤਸਕਰੀ ’ਚ ਲੱਗੇ ਹੋਏ ਹਨ ਪੰਜਾਬ ਦੀ ਇੱਕ ਜੇਲ੍ਹ ਦਾ ਡਿਪਟੀ ਸੁਪਰਡੈਂਟ ਜੇਲ੍ਹ ’ਚ ਨਸ਼ੇ ਦੀ ਸਪਲਾਈ ਦਾ ਧੰਦਾ ਕਰਦਾ ਫੜਿਆ ਗਿਆ ਹੈ ਕਈ ਥਾਈਂ ਦੁਖੀ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਨਾ ਵੀ ਦਿੱਤੀ ਕਿ ਪਿੰਡ ’ਚ ਨਸ਼ੇ ਦੇ ਏਜੰਟ ਆਉਂਦੇ ਹਨ ਜਦੋਂ ਕਾਰਵਾਈ ਨਾ ਹੋਈ ਤਾਂ ਲੋਕਾਂ ਨੇ ਏਜੰਟਾਂ ਨੂੰ ਕਾਬੂ ਕਰਕੇ ਕੱੁਟਮਾਰ ਕੀਤੀ ਰੋਜ਼ਾਨਾ ਹੀ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋਣ ਦੀਆਂ ਖ਼ਬਰਾਂ ਹਨ ਨਸ਼ੇੜੀ ਨਸ਼ੇ ਖਾਤਰ ਘਰ ਦਾ ਸਾਮਾਨ ਚੋਰੀ ਵੇਚ ਰਹੇ ਹਨl

ਪਿੰਡਾਂ ’ਚ ਪੰਚਾਇਤੀ ਨਲਕੇ ਵੀ ਨਸ਼ੇੜੀਆਂ ਨੇ ਪੁੱਟ ਕੇ ਵੇਚ ਦਿੱਤੇ ਹਨ ਸਰਕਾਰੀ ਤੇ ਗੈਰ-ਸਰਕਾਰੀ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ ਹਨ ਪਰ ਨਸ਼ੇੜੀ ਇਲਾਜ ਵਿਚਾਲੇ ਛੱਡ ਕੇ ਨਸ਼ਾ ਛੁਡਾਊ ਕੇਂਦਰਾਂ ਦੀਆਂ ਕੰਧਾਂ ਟੱਪ ਕੇ ਫਰਾਰ ਹੋ ਰਹੇ ਹਨ ਦਰਅਸਲ ਇਹ ਸਮੱਸਿਆ ਬਹੁ-ਪਰਤੀ ਹੈ ਨਸ਼ਾ ਸਿਰਫ਼ ਸਰੀਰਕ ਤੋੜ ਕਾਰਨ ਹੀ ਨਹੀਂ ਖਾਧਾ ਜਾਂਦਾ ਸਗੋਂ ਮਾਨਸਿਕ ਤੇ ਆਤਮਿਕ ਕਮਜ਼ੋਰੀ ਵੀ ਇਸ ਦਾ ਵੱਡਾ ਕਾਰਨ ਹੈ ਅਸਲ ’ਚ ਭਾਰਤੀ ਸਮਾਜ ’ਚ ਜੋ ਤਬਦੀਲੀਆਂ ਆਈਆਂ ਹਨ ਉਨ੍ਹਾਂ ਦਾ ਸਾਹਮਣਾ ਕਰਨ ਲਈ ਜ਼ਮੀਨ ਤਿਆਰ ਨਹੀਂ ਹੋ ਸਕੀ ਪੱਛਮੀ ਸੱਭਿਆਚਾਰ ਦਾ ਭਾਰਤੀ ਸੱਭਿਆਚਾਰ ’ਤੇ ਹਮਲਾ, ਪੂੰਜੀਵਾਦੀ ਤੇ ਖਪਤਕਾਰੀ ਆਰਥਿਕ ਤੇ ਸਮਾਜਿਕ ਮੁੱਲਾਂ ਨੇ ਦੇਸ਼ ਦੀ ਸਰਲਤਾ, ਸਾਦਗੀ ਅਤੇ ਆਤਮਿਕ ਅਮੀਰੀ ਵਾਲੇ ਕਲਚਰ ਨੂੰ ਸਿਰਫ਼ ਖਾਣ ਹੰਢਾਉਣ ਤੇ ਮੌਜ ਉਡਾਉਣ ਦੀ ਵਸਤੂ ਬਣਾ ਕੇ ਰੱਖ ਦਿੱਤਾ ਹੈ ਰਾਜਨੀਤਿਕ ਗਿਰਾਵਟ ਕਾਰਨ ਨੌਜਵਾਨ ਪੀੜ੍ਹੀ ਵਿਦੇਸ਼ੀ ਸੱਭਿਆਚਾਰ ਦੇ ਹਮਲੇ ਸਾਹਮਣੇ ਨਿਹੱਥੀ ਤੇ ਨਿਤਾਣੀ ਹੋਣ ਕਾਰਨ ਬੁਰਾਈਆਂ ਦੀ ਹਨੇ੍ਹਰੀ ’ਚ ਗੁੁਆਚ ਗਈ ਹੈl

ਮਸਲਾ ਸਿਰਫ਼ ਪੁਲਿਸ ਪ੍ਰਬੰਧ ਦੇ ਮਜ਼ਬੂਤ ਹੋਣ ਜਾਂ ਨਸ਼ਾ ਤਸਕਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਨਾਲ ਹੱਲ ਨਹੀਂ ਹੋਣਾ ਸਗੋਂ ਇਸ ਵਾਸਤੇ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਮੋਰਚੇ ’ਤੇ ਵੀ ਲੜਾਈ ਲੜਨੀ ਪੈਣੀ ਹੈ ਹਰ ਘਰ ਨੂੰ ਧਰਮ ਤੇ ਸੱਭਿਆਚਾਰ ਦੀਆਂ ਮਜ਼ਬੂਤ ਕੰਧਾਂ ਨਾਲ ਸੁਰੱਖਿਅਤ ਕਰਨਾ ਪਵੇਗਾ ਮਾਤਾ-ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਘਰ ਵਿਚ ਅਜਿਹਾ ਵਾਤਾਵਰਨ ਦੇਣਾ ਪਵੇਗਾ ਕਿ ਬੱਚਾ ਨਸ਼ੇ ਨੂੰ ਨਫ਼ਰਤ ਕਰੇ ਦੁੱਧ, ਘਿਓ, ਦਹੀਂ, ਲੱਸੀ ਜਿਹੀਆਂ ਰਵਾਇਤੀ ਖੁਰਾਕਾਂ ਦੀ ਵਰਤੋਂ ਵਧਾਉਣ ਲਈ ਸਰਕਾਰੀ ਤੇ ਗੈਰ-ਸਰਕਾਰੀ ਪੱਧਰ ’ਤੇ ਮੁਹਿੰਮ ਚਲਾਉਣੀ ਪਵੇਗੀ ਆਪਣੇ ਵਿਰਸੇ ਨਾਲ ਜੁੜਿਆ ਨੌਜਵਾਨ ਹੀ ਨਸ਼ਿਆਂ ਤੋਂ ਰਹਿਤ ਹੋ ਸਕਦਾ ਹੈ ਵਿਰਾਸਤ ਨੂੰ ਯਾਦ ਰੱਖਣ ਅਤੇ ਅਪਣਾਉਣ ਨਾਲ ਹੀ ਤੰਦਰੁਸਤੀ ਦੀ ਆਸ ਕੀਤੀ ਜਾ ਸਕਦੀ ਹੈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ