ਰੋਟਰੀ ਕਲੱਬ ਪਾਤੜਾਂ ਵੱਲੋਂ ਪਿੰਗਲਾ ਆਸ਼ਰਮ ਨੂੰ ਦਵਾਈਆਂ ਅਤੇ ਬਲੱਡ ਪ੍ਰੈਸਰ ਚੈੱਕਅਪ ਦੀਆਂ ਮਸ਼ੀਨਾਂ ਦਿੱਤੀਆਂ

Pingla Ashram
ਪਾਤੜਾਂ : ਪਿੰਗਲਾ ਆਸਰਮ ਦੇ ਮੁਖੀ ਬਾਬਾ ਬਲਵੀਰ ਸਿੰਘ ਨੂੰ ਲੰਗਰ,ਦਵਾਈਆਂ ਅਤੇ ਬਲੱਡ ਪ੍ਰੈਸ਼ਰ ਮਸ਼ੀਨਾਂ ਭੇਂਟ ਕਰਦੇ ਹੋਏ ਕਲੱਬ ਦੇ ਮੈਂਬਰ। ਤਸਵੀਰ : ਭੂਸਨ ਸਿੰਗਲਾ

(ਭੂਸਨ ਸਿੰਗਲਾ) ਪਾਤੜਾਂ। ਅੰਤਰ ਰਾਸ਼ਟਰੀ ਸੰਸਥਾ ਰੋਟਰੀ ਕਲੱਬ ਪਾਤੜਾਂ ਵੱਲੋਂ ਪ੍ਰਧਾਨ ਸੰਦੀਪ ਸਿੰਗਲਾ ਦੀ ਅਗਵਾਈ ਹੇਠ ਪਿੰਗਲਾ ਆਸ਼ਰਮ ਸਨੌਰ ਰੋਡ ਪਟਿਆਲਾ ਵਿਖੇ ਦੁਪਹਿਰ ਦਾ ਲੰਗਰ, ਦਵਾਈਆਂ ਅਤੇ ਬਲੱਡ ਪ੍ਰੈਸਰ ਚੈੱਕਅਪ ਦੀਆਂ ਮਸ਼ੀਨਾਂ ਆਸ਼ਰਮ ਨੂੰ ਦਿੱਤੀਆਂ ਗਈਆਂ। Pingla Ashram

ਇਹ ਵੀ ਪੜ੍ਹੋ: ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਰਾਜਪਾਲ ਦੀ ਔਰਤਾਂ ਨੂੰ ਖਾਸ ਅਪੀਲ, ਪੜ੍ਹੋ ਕੀ ਕਿਹਾ

Pingla Ashram
ਪਾਤੜਾਂ : ਪਿੰਗਲਾ ਆਸਰਮ ਦੇ ਮੁਖੀ ਬਾਬਾ ਬਲਵੀਰ ਸਿੰਘ ਨੂੰ ਲੰਗਰ,ਦਵਾਈਆਂ ਅਤੇ ਬਲੱਡ ਪ੍ਰੈਸ਼ਰ ਮਸ਼ੀਨਾਂ ਭੇਂਟ ਕਰਦੇ ਹੋਏ ਕਲੱਬ ਦੇ ਮੈਂਬਰ। ਤਸਵੀਰ : ਭੂਸਨ ਸਿੰਗਲਾ

ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਚੇਅਰਮੈਨ ਅਸੀਸ ਗਰਗ ਅਤੇ ਸਰਪ੍ਰਸਤ ਪ੍ਰਸੋਤਮ ਸਿੰਗਲਾ ਨੇ ਕਿਹਾ ਕਿ ਅੱਜ ਕਲੱਬ ਵੱਲੋਂ ਪਿੰਗਲਾ ਆਸ਼ਰਮ ਪਟਿਆਲਾ ਵਿਖੇ ਉੱਥੇ ਰਹਿ ਰਹੇ ਵਿਆਕਤੀਆ ਦਾ ਦੁਪਹਿਰ ਦਾ ਸਾਰਾ ਲੰਗਰ ਉਨ੍ਹਾਂ ਦੀ ਮੈਡੀਕਲ ਸਹਾਇਤਾ ਲਈ ਦਵਾਈਆਂ ਅਤੇ ਬਲੱਡ ਪ੍ਰੈਸਰ ਚੈਕ ਕਰਨ ਵਾਲੀਆਂ ਮਸ਼ੀਨਾਂ ਦਿੱਤੀਆਂ ਗਈਆਂ। ਪਿੰਗਲ ਆਸਰਮ ਦੇ ਬਾਬਾ ਬਲਵੀਰ ਸਿੰਘ ਨੇ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਵੱਲੋਂ ਅੱਜ ਜੋ ਇਹ ਸਮਾਨ ਦਿੱਤਾ ਗਿਆ ਇਹ ਇਕ ਬਹੁਤ ਵੱਡਾ ਉਪਰਾਲਾ ਹੈ ਸਾਡੇ ਆਸਰਮ ਇਹੋ ਜਿਹੀਆਂ ਸਮਾਜ ਸੇਵਾ ਸੰਸਥਾਵਾ ਕਰਕੇ ਹੀ ਚੱਲਦੇ ਹਨ। ਇਸ ਮੌਕੇ ਕਲੱਬ ਦੇ ਸਰਪ੍ਰਸਤ ਨਾਨਕ ਚੰਦ ਸਿੰਗਲਾਂ ,ਰਜਿੰਦਰ ਪੱਪੂ,ਸਕੱਤਰ ਅਸਵਨੀ ਸਿੰਗਲਾਂ,ਖਜਾਨਚੀ ਜਸਪਾਲ ਸਿੰਗਲਾਂ,ਸੀਨਿਅਰ ਮੈਂਬਰ ਰਮੇਸ ਕੁਮਾਰ ਗੋਗੀ, ਪੁਨੀਤ ਕੁਮਾਰ,ਮਨੋਜ ਕੁਮਾਰ,ਹਰੀਸ ਮਿੱਤਲ ਤੋਂ ਇਲਾਵਾ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ। Pingla Ashram

LEAVE A REPLY

Please enter your comment!
Please enter your name here