ਘਰ ਦੀਆਂ ਜੜ੍ਹਾਂ ਵਰਗੇ ਹੁੰਦੇ ਹਨ ਬਜ਼ੁਰਗ 

Roots, House, Elders

ਬਜ਼ੁਰਗ ਹਰ ਘਰ ਦੀ ਸ਼ਾਨ ਹੁੰਦੇ ਹਨ ਅਸੀਂ ਅੱਜ ਜਿਸ ਤਰ੍ਹਾਂ ਦੇ ਵਿਵਹਾਰ ਦੀ ਆਪਣੀ ਪਿਛਲੀ ਉਮਰੇ ਆਪਣੇ ਬੱਚਿਆਂ ਤੋਂ ਉਮੀਦ ਕਰਦੇ ਹਾਂ, ਉਸੇ ਤਰ੍ਹਾਂ ਦਾ ਵਿਵਹਾਰ ਸਾਨੂੰ ਵੀ ਆਪਣੇ ਬਜ਼ੁਰਗਾਂ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਬਜ਼ੁਰਗ ਵੀ ਪਹਿਲਾਂ ਜਵਾਨ ਸਨ ਅਤੇ ਉਨ੍ਹਾਂ ਨੂੰ ਵੀ ਸਾਡੇ ਤੋਂ ਆਪਣੀ ਪਿਛਲੀ ਉਮਰੇ ਚੰਗੇ ਵਿਵਹਾਰ ਦੀ ਉਮੀਦ ਹੋਵੇਗੀ ਬਜ਼ੁਰਗ ਰੁੱਖਾਂ ਵਰਗੇ ਹੁੰਦੇ ਹਨ ਜਿਸ ਤਰ੍ਹਾਂ ਪਹਿਲਾਂ ਛੋਟਾ ਜਿਹਾ ਰੁੱਖ ਬੀਜਿਆ ਜਾਂਦਾ ਹੈ ਫਿਰ ਉਹ ਆਪਣੀਆਂ ਜੜ੍ਹਾਂ ਰਾਹੀਂ ਖੁਰਾਕ ਲੈ ਕੇ ਵਧਦਾ-ਫੁੱਲਦਾ ਹੈ ਅਤੇ ਉਸ ‘ਤੇ ਟਾਹਣੀਆਂ ਅਤੇ ਪੱਤੇ ਆ ਜਾਂਦੇ ਹਨ ਉਸੇ ਤਰ੍ਹਾਂ ਬਜ਼ੁਰਗ ਘਰ ਦੀਆਂ ਜੜ੍ਹਾਂ ਹੁੰਦੇ ਹਨ ਅਤੇ ਅਸੀਂ ਉਨ੍ਹਾਂ ਦੀਆਂ ਟਾਹਣੀਆਂ ਤੇ ਪੱਤੇ ਜੇਕਰ ਰੁੱਖ ਦੀ ਜੜ੍ਹ ਕੱਟ ਦਿੱਤੀ ਜਾਵੇ ਤਾਂ ਉਹ ਰੁੱਖ ਜ਼ਿਆਦਾ ਦੇਰ ਤੱਕ ਹਰਾ ਨਹੀਂ ਰਹੇਗਾ ਤੇ ਹੌਲੀ-ਹੌਲੀ ਸੁੱਕ ਜਾਵੇਗਾ ਉਸੇ ਤਰ੍ਹਾਂ ਜੇਕਰ ਬਜ਼ੁਰਗਾਂ ਦੀ ਸੰਭਾਲ ਨਾ ਕੀਤੀ ਜਾਵੇ ਤਾਂ ਉਹ ਹੌਲੀ-ਹੌਲੀ ਨਿਰਾਸ਼ਤਾ ਦੇ ਹਨ੍ਹੇਰੇ ਵਿਚ ਚਲੇ ਜਾਂਦੇ ਹਨ ਜਿਸ ਘਰ ਵਿਚ ਬਜ਼ੁਰਗਾਂ ਦੀ ਸਾਂਭ-ਸੰਭਾਲ ਅਤੇ ਪੁੱਛ-ਪੜਤਾਲ ਨਹੀਂ ਹੁੰਦੀ ਉਨ੍ਹਾਂ ਘਰਾਂ ਵਿਚ ਖੁਸ਼ੀਆਂ ਬਹੁਤਾ ਚਿਰ ਨਹੀਂ ਠਹਿਰਦੀਆਂ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ‘ਬੰਦਾ ਜੋ ਬੀਜਦਾ ਹੈ ਉਹੀ ਉਸਨੂੰ ਵੱਢਣਾ ਪੈਂਦਾ ਹੈ’ ਜੇ ਅਸੀਂ ਆਪਣੇ ਬਜ਼ੁਰਗਾਂ ਦੀ ਇੱਜਤ ਨਹੀਂ ਕਰਾਂਗੇ ਤਾਂ ਸਾਨੂੰ ਸਾਡੇ ਬੱਚਿਆਂ ਤੋਂ ਵੀ ਇੱਜਤ ਨਹੀਂ ਮਿਲੇਗੀ ਕਿਉਂਕਿ ਸਾਡੇ ਬੱਚਿਆਂ ਦੇ ਅਸੀਂ ਆਈਡਲ ਹੁੰਦੇ ਹਾਂ ਉਹ ਜੋ ਕੁਝ ਵੀ ਸਿੱਖਦੇ ਹਨ ਸਾਡੇ ਵੱਲ ਵੇਖ-ਵੇਖਕੇ ਹੀ ਸਿੱਖਦੇ ਹਨ ਜੇ ਅਸੀਂ ਕਿਸੇ ਨੂੰ ਜੀ ਕਹਿ ਕੇ ਬੁਲਾਵਾਂਗੇ ਤਾਂ ਵੇਖਾ-ਵੇਖੀ ਸਾਡੇ ਬੱਚੇ ਵੀ ਜੀ ਕਹਿਣ ਦੇ ਆਦੀ ਹੋ ਜਾਣਗੇ ਜੇ ਅਸੀਂ ਰੁੱਖਾ ਬੋਲਾਂਗੇ ਤਾਂ ਸਾਡੇ ਬੱਚੇ ਵੀ ਰੁੱਖਾ ਹੀ ਬੋਲਣਗੇ ਸੋ, ਪਹਿਲਾਂ ਅਸੀਂ ਸੁਧਰੀਏ ਤੇ ਅਜਿਹੇ ਕੰਮ ਕਰੀਏ ਜਿਸ ਦੀ ਅਸੀਂ ਆਪਣੀ ਔਲਾਦ ਤੋਂ ਉਮੀਦ ਕਰਦੇ ਹਾਂ ਇਸ ਤਰ੍ਹਾਂ ਹੌਲੀ-ਹੌਲੀ ਸਾਰਾ ਸਮਾਜ ਸੁਧਰ ਜਾਵੇਗਾ।

ਗੁਰਭੇਜ ਸਿੰਘ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।