ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਭਾਰੀ ਮੀਂਹ ਨੇ ...

    ਭਾਰੀ ਮੀਂਹ ਨੇ ਡੇਗੀ ਗਰੀਬ ਪਰਿਵਾਰ ਦੀ ਛੱਤ, ਮਲਬੇ ਹੇਠ ਦਬਿਆ ਪਰਿਵਾਰ, ਪਿੰਡ ਵਾਸੀਆਂ ਕੱਢਿਆ

    Heavy Rain

    ਫਿਰੋਜ਼ਪੁਰ (ਸਤਪਾਲ ਥਿੰਦ)। Heavy Rain : ਅੱਜ ਸਵੇਰੇ ਆਈ ਤੇਜ਼ ਬਾਰਿਸ਼ ਦੇ ਕਾਰਨ ਜਿੱਥੇ ਜਨ ਜੀਵਨ ਪੂਰੀ ਤਰਹਾਂ ਪ੍ਰਭਾਵਿਤ ਸੀ ਲੋਕਾਂ ਨੂੰ ਠੰਢਕ ਮਿਲੀ ਹੈ ਉੱਥੇ ਹੀ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ ਅਤੇ ਗਰੀਬ ਲੋਕਾਂ ਤੇ ਇਹ ਮੀਹ ਕਹਿਰ ਬਣ ਵਾਪਰਿਆ। ਘਟਨਾ ਪਿੰਡ ਗਹਿਰੀ ਹਲਕਾ ਗੁਰੂਹਰ ਸਾਹਏ ਦੀ ਦੱਸੀ ਜਾ ਰਹੀ ਹੈ।

    ਜਿੱਥੇ ਗਰੀਬ ਪਰਿਵਾਰ ਦੀ ਤੇਜ ਬਾਰਸ਼ ਕਾਰਨ ਮਕਾਨ ਦੀ ਛੱਤ ਡਿੱਗਣ ਦੇ ਕਾਰਨ ਪਰਿਵਾਰ ਦਾ ਇੱਕ ਮੈਂਬਰ ਹਰਪਾਲ ਸਿੰਘ ਪੁੱਤਰ ਸਵਰਨ ਸਿੰਘ ਮਲਬੇ ਦੇ ਹੇਠਾਂ ਦਬ ਗਿਆ ਜਿਸ ਨੂੰ ਪਿੰਡ ਦੇ ਲੋਕਾਂ ਨੇ ਬੜੀ ਮਸ਼ੱਕਤ ਦੇ ਨਾਲ ਬਾਹਰ ਕੱਢਿਆ ਜਾਣਕਾਰੀ ਦਿੰਦਿਆਂ ਹੋਇਆਂ ਸਵਰਨ ਸਿੰਘ ਪੁੱਤਰ ਭਾਗ ਸਿੰਘ ਨੇ ਦੱਸਿਆ ਕਿ ਉਸ ਦੇ ਮਕਾਨ ਦੀ ਛੱਤ ਡਿੱਗ ਗਈ ਜਿਸ ਕਾਰਨ ਉਸ ਦਾ ਪੁੱਤਰ ਹਰਪਾਲ ਸਿੰਘ ਮਲਬੇ ਦੇ ਹੇਠਾਂ ਦੱਬ ਗਿਆ ਸੀ ਤੇ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਸਾਡੀ ਮਦਦ ਕਰਕੇ ਸਾਨੂੰ ਬਚਾਇਆ ਹੈ। (Heavy Rain)

    Heavy Rain

    Also Read : ਕਿਸਾਨਾਂ ਦੀਆਂ ਫਸਲਾਂ ਨੂੰ ਦੇਸੀ ਘਿਓ ਵਾਂਗ ਲੱਗਿਆ ‘ਹਾੜ੍ਹ’ ਦਾ ਮੀਂਹ

    ਲੋਕਾਂ ਨੇ ਮੰਗ ਕੀਤੀ ਕਿ ਪਿਛਲੇ 20 ਸਾਲ ਬੀਤਣ ਦੇ ਬਾਵਜ਼ੂਦ ਇਨ੍ਹਾਂ ਗਰੀਬਾਂ ਨੂੰ ਦਿੱਤੀਆਂ ਹੋਈਆਂ ਕਲੋਨੀਆਂ ਦੀ ਰਿਪੇਅਰ ਨਹੀਂ ਹੋਈ ਜਿਸ ਦੇ ਕਾਰਨ ਨਾਜ਼ੁਕ ਹੋਈ ਛੱਤ ਅੱਜ ਮੀਹ ਦੇ ਕਾਰਨ ਡਿੱਗ ਗਈ ਤੇ ਪਰਿਵਾਰ ਬੜੀ ਮੁਸ਼ਕਿਲ ਦੇ ਨਾਲ ਬਚਿਆ ਹੈ। ਪਿੰਡ ਦੇ ਨੌਜਵਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਾਜੂ ਬੇਦੀ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾ ਸਕੇ ਕਿਉਂਕਿ ਗਰੀਬੀ ਦੇ ਹੇਠ ਰੇਖਾਂ ਹੇਠ ਰਹਿ ਰਹੇ ਇਹਨਾਂ ਪਰਿਵਾਰਾਂ ਦੇ ਕੋਲ ਇਸ ਛੱਤ ਨੂੰ ਦੁਬਾਰਾ ਪਾਉਣ ਜੋਗੇ ਪੈਸੇ ਵੀ ਨਹੀਂ ਹਨ।

    LEAVE A REPLY

    Please enter your comment!
    Please enter your name here